ਅਫ਼ਗਾਨਿਸਤਾਨ : ਕਾਬੁਲ ਹਵਾਈ ਅੱਡੇ 'ਤੇ ਅਮਰੀਕੀ ਫੌਜ ਨੇ ਕੀਤੀ ਫ਼ਾਇਰਿੰਗ , ਭੀੜ ਨੂੰ ਕਾਬੂ ਕਰਨ ਦੀ ਕੋਸ਼ਿਸ਼
ਕਾਬੁਲ : ਅਫ਼ਗਾਨਿਸਤਾਨ ਵਿੱਚ ਹਾਲਾਤ ਫਿਰ ਤੋਂ ਬਦਲ ਗਏ ਹਨ। ਇੱਥੇ ਤਾਲਿਬਾਨ ਨੇ ਸੱਤਾ ਆਪਣੇ ਹੱਥਾਂ ਵਿੱਚ ਲੈ ਲਈ ਹੈ। ਅਫ਼ਗਾਨਿਸਤਾਨ ਦੇ ਜ਼ਿਆਦਾਤਰ ਹਿੱਸੇ 'ਤੇ ਹੁਣ ਤਾਲਿਬਾਨ ਦਾ ਕਬਜ਼ਾ ਹੈ। ਤਾਲਿਬਾਨ ਨੇ ਐਲਾਨ ਕੀਤਾ ਹੈ ਕਿ ਦੇਸ਼ ਦਾ ਨਾਂ ਬਦਲ ਕੇ 'ਇਸਲਾਮਿਕ ਅਮੀਰਾਤ ਅਫ਼ਗਾਨਿਸਤਾਨ ('Islamic Emirate of Afghanistan' ) ਰੱਖਿਆ ਜਾਵੇਗਾ। ਤਾਲਿਬਾਨ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਵਿਦਰੋਹੀ ਸਮੂਹ ਛੇਤੀ ਹੀ ਕਾਬੁਲ ਦੇ ਰਾਸ਼ਟਰਪਤੀ ਕੰਪਲੈਕਸ ਤੋਂ ਇਸਲਾਮਿਕ ਅਮੀਰਾਤ ਬਣਾਉਣ ਦਾ ਐਲਾਨ ਕਰੇਗਾ।
ਅਫ਼ਗਾਨਿਸਤਾਨ : ਕਾਬੁਲ ਹਵਾਈ ਅੱਡੇ 'ਤੇ ਅਮਰੀਕੀ ਫੌਜ ਨੇ ਕੀਤੀ ਫ਼ਾਇਰਿੰਗ , ਭੀੜ ਨੂੰ ਕਾਬੂ ਕਰਨ ਦੀ ਕੋਸ਼ਿਸ਼
ਅਮਰੀਕੀ ਫ਼ੌਜ ਵੱਲੋਂ ਕਾਬੁਲ ਹਵਾਈ ਅੱਡੇ 'ਤੇ ਹਵਾਈ ਫਾਇਰਿੰਗ ਵੀ ਕੀਤੀ ਗਈ ਹੈ। ਇੱਥੇ ਇਕੱਠੀ ਹੋਈ ਭੀੜ ਨੂੰ ਕਾਬੂ ਕਰਨ ਲਈ ਅਮਰੀਕੀ ਫ਼ੌਜ ਨੇ ਅਜਿਹਾ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਕਾਬੁਲ ਏਅਰਪੋਰਟ 'ਤੇ 6 ਹਜ਼ਾਰ ਤੋਂ ਜ਼ਿਆਦਾ ਅਮਰੀਕੀ ਸੈਨਿਕ ਮੌਜੂਦ ਹਨ, ਜਿਨ੍ਹਾਂ ਦਾ ਮਕਸਦ ਅਮਰੀਕੀ ਲੋਕਾਂ ਨੂੰ ਬਾਹਰ ਕੱਢਣਾ ਹੈ। ਭਾਰਤ ਵੀ ਆਪਣੇ ਨਾਗਰਿਕਾਂ ਨੂੰ ਅਫਗਾਨਿਸਤਾਨ ਤੋਂ ਕੱਢਣ ਵਿੱਚ ਰੁੱਝਿਆ ਹੋਇਆ ਹੈ।
ਅਫ਼ਗਾਨਿਸਤਾਨ : ਕਾਬੁਲ ਹਵਾਈ ਅੱਡੇ 'ਤੇ ਅਮਰੀਕੀ ਫੌਜ ਨੇ ਕੀਤੀ ਫ਼ਾਇਰਿੰਗ , ਭੀੜ ਨੂੰ ਕਾਬੂ ਕਰਨ ਦੀ ਕੋਸ਼ਿਸ਼
ਸੂਤਰਾਂ ਅਨੁਸਾਰ ਸਰਕਾਰ ਨੇ ਏਅਰ ਇੰਡੀਆ ਨੂੰ 2 ਜਹਾਜ਼ਾਂ ਨੂੰ ਰਿਜ਼ਰਵ 'ਤੇ ਰੱਖਣ ਲਈ ਕਿਹਾ ਹੈ, ਤਾਂ ਜੋ ਲੋਕਾਂ ਨੂੰ ਕਾਬੁਲ ਤੋਂ ਕੱਢਿਆ ਜਾ ਸਕੇ। ਦੱਸਣਯੋਗ ਹੈ ਕਿ ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹੁਣ ਵਪਾਰਕ ਉਡਾਣਾਂ ਨੂੰ ਰੋਕ ਦਿੱਤਾ ਗਿਆ ਹੈ, ਇੱਥੇ ਗੋਲੀਬਾਰੀ ਹੋ ਰਹੀ ਹੈ। ਵੱਡੀ ਗਿਣਤੀ ਵਿੱਚ ਲੋਕ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਹੁਣ ਉਹ ਜਹਾਜ਼ਾਂ ਦੇ ਰੁਕਣ ਕਾਰਨ ਸੰਤੁਲਨ ਵਿੱਚ ਫਸੇ ਹੋਏ ਹਨ।
ਅਫ਼ਗਾਨਿਸਤਾਨ : ਕਾਬੁਲ ਹਵਾਈ ਅੱਡੇ 'ਤੇ ਅਮਰੀਕੀ ਫੌਜ ਨੇ ਕੀਤੀ ਫ਼ਾਇਰਿੰਗ , ਭੀੜ ਨੂੰ ਕਾਬੂ ਕਰਨ ਦੀ ਕੋਸ਼ਿਸ਼
ਤਾਲਿਬਾਨ ਲੜਾਕਿਆਂ ਨੇ ਪਿਛਲੇ ਕੁਝ ਦਿਨਾਂ ਵਿੱਚ ਪੂਰੇ ਦੇਸ਼ ਦੇ ਜ਼ਿਆਦਾਤਰ ਹਿੱਸੇ ਉੱਤੇ ਕਬਜ਼ਾ ਕਰ ਲਿਆ ਸੀ ਪਰ ਐਤਵਾਰ ਨੂੰ ਉਹ ਕਾਬੁਲ ਵਿੱਚ ਦਾਖਲ ਹੋਏ ਅਤੇ ਰਾਸ਼ਟਰਪਤੀ ਭਵਨ 'ਤੇ ਵੀ ਕਬਜ਼ਾ ਲੈ ਲਿਆ। ਯਾਨੀ ਹੁਣ ਅਫਗਾਨਿਸਤਾਨ 'ਤੇ ਪੂਰੀ ਤਰ੍ਹਾਂ ਤਾਲਿਬਾਨ ਦਾ ਸ਼ਾਸਨ ਹੈ, ਸਿਰਫ ਰਸਮੀ ਘੋਸ਼ਣਾ ਹੈ ਅਤੇ ਤਾਲਿਬਾਨ ਸਰਕਾਰ ਦੇ ਗਠਨ ਦਾ ਅਜੇ ਬਾਕੀ ਹੈ।
-PTCNews