ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਹਿਮਦਾਬਾਦ ਵਿਖੇ 2 ਦਿਨਾਂ ਸਮਾਗਮ ਆਯੋਜਿਤ, ਮੁੱਖ ਮੰਤਰੀ ਵਿਜੇ ਰੁਪਾਨੀ ਨੇ ਦਸਤਾਰ ਸਜ਼ਾ ਕੇ ਕੀਤੀ ਸ਼ਮੂਲੀਅਤ, ਦੇਖੋ ਤਸਵੀਰਾਂ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਹਿਮਦਾਬਾਦ ਵਿਖੇ 2 ਦਿਨਾਂ ਸਮਾਗਮ ਆਯੋਜਿਤ, ਮੁੱਖ ਮੰਤਰੀ ਵਿਜੇ ਰੁਪਾਨੀ ਨੇ ਦਸਤਾਰ ਸਜ਼ਾ ਕੇ ਕੀਤੀ ਸ਼ਮੂਲੀਅਤ, ਦੇਖੋ ਤਸਵੀਰਾਂ,ਅਹਿਮਦਾਬਾਦ: ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਜਰਾਤ ਸਰਕਾਰ ਵੱਲੋਂ ਅਹਿਮਦਾਬਾਦ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਯੋਗ ਨਾਲ 2 ਦਿਨਾਂ ਸਮਾਗਮ ਆਯੋਜਿਤ ਕੀਤਾ ਗਿਆ ਹੈ। [caption id="attachment_260968" align="aligncenter" width="300"] ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਹਿਮਦਾਬਾਦ ਵਿਖੇ 2 ਦਿਨਾਂ ਸਮਾਗਮ ਆਯੋਜਿਤ, ਮੁੱਖ ਮੰਤਰੀ ਵਿਜੇ ਰੁਪਾਨੀ ਨੇ ਦਸਤਾਰ ਸਜ਼ਾ ਕੇ ਕੀਤੀ ਸ਼ਮੂਲੀਅਤ, ਦੇਖੋ ਤਸਵੀਰਾਂ[/caption] ਜਿਸ ਦੌਰਾਨ ਅੱਜ ਦੂਸਰੇ ਦਿਨ ਵਿਸ਼ਾਲ ਗੁਰਮਿਤ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਸਮਾਗਮ ‘ਚ ਵੱਡੀ ਗਿਣਤੀ ‘ਚ ਸਿੱਖ ਸੰਗਤਾਂ ਨੇ ਹਾਜ਼ਰੀ ਲਵਾਈ। ਗੁਜਰਾਤ, ਰਾਜਸਥਾਨ ਅਤੇ ਪੰਜਾਬ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਚ ਸ਼ਮੂਲੀਅਤ ਕੀਤੀ। [caption id="attachment_260969" align="aligncenter" width="300"] ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਹਿਮਦਾਬਾਦ ਵਿਖੇ 2 ਦਿਨਾਂ ਸਮਾਗਮ ਆਯੋਜਿਤ, ਮੁੱਖ ਮੰਤਰੀ ਵਿਜੇ ਰੁਪਾਨੀ ਨੇ ਦਸਤਾਰ ਸਜ਼ਾ ਕੇ ਕੀਤੀ ਸ਼ਮੂਲੀਅਤ, ਦੇਖੋ ਤਸਵੀਰਾਂ[/caption] ਇਸ ਦੋ ਦਿਨਾਂ ਸਮਾਗਮ ਦਾ ਅੱਜ ਦੂਸਰਾ ਤੇ ਆਖਰੀ ਦਿਨ ਹੈ, ਜਿਸ ਦੌਰਾਨ ਅੱਜ ਗੁਜਰਾਤ ਦੇ ਮੁਖ ਮੰਤਰੀ ਵਿਜੇ ਰੂਪਾਨੀ ਨੇ ਵੀ ਸ਼ਿਰਕਤ ਕੀਤੀ। ਮੁੱਖ ਮੰਤਰੀ ਵਿਜੇ ਰੁਪਾਨੀ ਅੱਜ ਦਸਤਾਰ ਸਜ਼ਾ ਕੇ ਸਮਾਗਮ 'ਚ ਹਾਜ਼ਰ ਹੋਏ ਤੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। [caption id="attachment_260967" align="aligncenter" width="300"] ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਹਿਮਦਾਬਾਦ ਵਿਖੇ 2 ਦਿਨਾਂ ਸਮਾਗਮ ਆਯੋਜਿਤ, ਮੁੱਖ ਮੰਤਰੀ ਵਿਜੇ ਰੁਪਾਨੀ ਨੇ ਦਸਤਾਰ ਸਜ਼ਾ ਕੇ ਕੀਤੀ ਸ਼ਮੂਲੀਅਤ, ਦੇਖੋ ਤਸਵੀਰਾਂ[/caption] ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਮੂਹ ਸੰਗਤਾਂ ਵੱਲੋਂ ਬੀਤੇ ਦਿਨ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ ਤੇ ਗੁਰਦੁਆਰਾ ਗੋਬਿੰਦ ਧਾਮ ਤੋਂ ਖਾਲਸਾਈ ਜਾਹੋ ਜਲਾਲ ਨਾਲ ਆਰੰਭ ਹੋਇਆ।ਨਗਰ ਕੀਰਤਨ ਸ਼ਹਿਰ ਦੇ ਵੱਖ -ਵੱਖ ਬਜ਼ਾਰਾਂ ‘ਚੋਂ ਹੁੰਦਾ ਹੋਇਆ ਜੀ.ਐਮ.ਡੀਸੀ ਗੁਰਾਉਂਡ ਵਿਖੇ ਪੁੱਜ ਕੇ ਸੰਪਨ ਹੋਇਆ। -PTC News