ਕੇਰਲ ਜਹਾਜ਼ ਹਾਦਸਾ : ਏਅਰ ਇੰਡੀਆ ਐਕਸਪ੍ਰੈੱਸ ਜਹਾਜ਼ ਕੋਝੀਕੋਡ 'ਚ ਹਾਦਸੇ ਦਾ ਸ਼ਿਕਾਰ

By Shanker Badra - August 08, 2020 11:08 am

ਕੇਰਲ ਜਹਾਜ਼ ਹਾਦਸਾ : ਏਅਰ ਇੰਡੀਆ ਐਕਸਪ੍ਰੈੱਸ ਜਹਾਜ਼ ਕੋਝੀਕੋਡ 'ਚ ਹਾਦਸੇ ਦਾ ਸ਼ਿਕਾਰ:ਕੇਰਲ : ਦੁਬਈ ਤੋਂ ਕੇਰਲ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਜਹਾਜ਼ ਕੋਝੀਕੋਡ 'ਚ ਉੱਤਰਦੇ ਸਮੇਂ ਰਨਵੇ 'ਤੇ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਜਹਾਜ਼ ਦੇ ਦੋ ਹਿੱਸੇ ਹੋ ਗਏ ਹਨ।ਇਸ ਹਾਦਸੇ ਵਿਚ ਦੋ ਪਾਇਲਟਾਂ ਸਮੇਤ 18 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਅਤੇ 127 ਯਾਤਰੀ ਜ਼ਖਮੀ ਹਨ, ਜਿਨ੍ਹਾਂ 'ਚੋਂ 15 ਯਾਤਰੀ ਗੰਭੀਰ ਰੂਪ ਨਾਲ ਜ਼ਖਮੀ ਹਨ।

ਕੇਰਲ ਜਹਾਜ਼ ਹਾਦਸਾ : ਏਅਰ ਇੰਡੀਆ ਐਕਸਪ੍ਰੈੱਸ ਜਹਾਜ਼ ਕੋਝੀਕੋਡ 'ਚ ਹਾਦਸੇ ਦਾ ਸ਼ਿਕਾਰ

ਦਰਅਸਲ 'ਚ ਕੇਰਲਾ ਦੇ ਕੋਝੀਕੋਡ ਏਅਰਪੋਰਟ 'ਤੇ ਦੁਬਈ ਤੋਂ ਕੇਰਲ ਆ ਰਿਹਾ ਏਅਰ ਇੰਡੀਆ ਦਾ ਜਹਾਜ਼ ਬੀਤੀ ਸ਼ਾਮ ਲੈਂਡਿੰਗ ਸਮੇਂ ਕਰੀਬ 7.45 'ਤੇ ਹਾਦਸੇ 'ਚ ਸ਼ਿਕਾਰ ਹੋ ਗਿਆ ਸੀ। ਏਅਰ ਇੰਡੀਆ ਐਕਸਪ੍ਰੈੱਸ ਦਾ ਜਹਾਜ਼ ਕੋਝੀਕੋਡ ਹਵਾਈ ਅੱਡੇ ਦੇ ਰਨਵੇਅ ਤੋਂ ਫਿਸਲ ਕੇ ਖੱਡ ’ਚ ਜਾ ਡਿੱਗਿਆ ਅਤੇ ਦੋ ਹਿੱਸਿਆਂ ’ਚ ਵੰਡਿਆ ਗਿਆ।

ਕੇਰਲ ਜਹਾਜ਼ ਹਾਦਸਾ : ਏਅਰ ਇੰਡੀਆ ਐਕਸਪ੍ਰੈੱਸ ਜਹਾਜ਼ ਕੋਝੀਕੋਡ 'ਚ ਹਾਦਸੇ ਦਾ ਸ਼ਿਕਾਰ

ਇਸ ਜਹਾਜ਼ ਹਾਦਸੇ ਤੋਂ ਤੁਰੰਤ ਬਾਅਦ ਐਂਬੂਲੈਂਸ ਮੌਕੇ ’ਤੇ ਪੁੱਜੀ। ਸਥਾਨਕ ਲੋਕਾਂ ਅਤੇ ਬਚਾਅ ਕਾਮਿਆਂ ਦੀ ਮਦਦ ਨਾਲ ਯਾਤਰੀਆਂ ਨੂੰ ਕੋਝੀਕੋਡ ਅਤੇ ਮਲਪੁਰਮ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿਚ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਸੀ। ਰਾਤ ਕਰੀਬ 11 ਵਜੇ ਬਚਾਅ ਰਾਹਤ ਕਾਰਜ ਚਲਦਾ  ਰਿਹਾ ਹੈ।

ਕੇਰਲ ਜਹਾਜ਼ ਹਾਦਸਾ : ਏਅਰ ਇੰਡੀਆ ਐਕਸਪ੍ਰੈੱਸ ਜਹਾਜ਼ ਕੋਝੀਕੋਡ 'ਚ ਹਾਦਸੇ ਦਾ ਸ਼ਿਕਾਰ

ਦੱਸਿਆ ਜਾਂਦਾ ਹੈ ਕਿ ਇਸ ਜਹਾਜ਼ ਵਿਚ 174 ਯਾਤਰੀ, 10 ਬੱਚੇ, ਦੋ ਪਾਇਲਟ ਅਤੇ ਚਾਲਕ ਦਲ ਦੇ 5 ਮੈਂਬਰ ਸਵਾਰ ਸਨ। ਓਧਰ ਨਾਗਰਿਕ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਦੱਸਿਆ ਕਿ ਇਸ ਹਾਦਸੇ ਵਿਚ ਦੋ ਪਾਇਲਟਾਂ ਸਮੇਤ 18 ਲੋਕਾਂ ਦੀ ਮੌਤ ਹੋ ਗਈ ਹੈ। ਇਹ ਮੰਦਭਾਗੀ ਘਟਨਾ ਹੈ। 127 ਲੋਕਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
-PTCNews

adv-img
adv-img