Fri, Jul 25, 2025
Whatsapp

ਅਜੇ ਦੇਵਗਨ ਨੂੰ ਸਦਮਾ, ਪਿਤਾ ਵੀਰੂ ਦੇਵਗਨ ਹੋਏ ਸਵਰਗਵਾਸ

Reported by:  PTC News Desk  Edited by:  Jashan A -- May 27th 2019 04:14 PM -- Updated: May 27th 2019 04:15 PM
ਅਜੇ ਦੇਵਗਨ ਨੂੰ ਸਦਮਾ, ਪਿਤਾ ਵੀਰੂ ਦੇਵਗਨ ਹੋਏ ਸਵਰਗਵਾਸ

ਅਜੇ ਦੇਵਗਨ ਨੂੰ ਸਦਮਾ, ਪਿਤਾ ਵੀਰੂ ਦੇਵਗਨ ਹੋਏ ਸਵਰਗਵਾਸ

ਅਜੇ ਦੇਵਗਨ ਨੂੰ ਸਦਮਾ, ਪਿਤਾ ਵੀਰੂ ਦੇਵਗਨ ਹੋਏ ਸਵਰਗਵਾਸ,ਬਾਲੀਵੁੱਡ ਦੇ ਸੁਪਰਸਟਾਰ ਐਕਟਰ ਅਜੇ ਦੇਵਗਨ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਉਹਨਾਂ ਦੇ ਪਿਤਾ ਵੀਰੂ ਦੇਵਗਨ ਦਾ ਦਿਹਾਂਤ ਹੋ ਗਿਆ ਹੈ। ਵੀਰੂ ਦੇਵਗਨ ਦੇ ਦਿਹਾਂਤ ਦੀ ਖਬਰ ਨਾਲ ਬਾਲੀਵੁੱਡ 'ਚ ਸੋਗ ਦੀ ਲਹਿਰ ਛਾਈ ਹੋਈ ਹੈ। ਵੀਰੂ ਦੇਵਗਨ ਬਾਲੀਵੁੱਡ ਦੇ ਮਸ਼ਹੂਰ ਸਟੰਟ ਨਿਰਦੇਸ਼ਕ ਸਨ। ਵੀਰੂ ਦੇਵਗਨ ਨੇ ਬਾਲੀਵੁੱਡ ਫਿਲਮਾਂ 'ਚ ਐਕਟਰ, ਡਾਇਰੈਕਟਰ, ਰਾਈਟਰ, ਪ੍ਰੋਡਿਊਸਰ ਤੇ ਐਕਸ਼ਨ ਕੋਰੀਓਗ੍ਰਾਫਰ ਦੇ ਤੌਰ 'ਤੇ ਵੀ ਕੰਮ ਕੀਤਾ ਸੀ।

ਹੋਰ ਪੜ੍ਹੋ:ਪ੍ਰਸਿੱਧ ਪੰਜਾਬੀ ਗਾਇਕ ਮਾਸਟਰ ਸਲੀਮ ਦੀ ਟੀਮ ਦਾ ਹੋਇਆ ਐਕਸੀਡੈਂਟ ਵੀਰੂ ਦੇਵਗਨ ਨੇ ਸਾਲ 1999 'ਚ ਆਈ ਫਿਲਮ 'ਹਿੰਦੂਸਤਾਨ ਕੀ ਕਮਸ' ਨੂੰ ਡਾਇਰੈਕਟ ਕੀਤਾ ਸੀ। ਬਤੌਰ ਐਕਟਰ ਵੀਰੂ ਦੇਵਗਨ ਦੇ 'ਕ੍ਰਾਂਤੀ', 'ਸੌਰਭ' ਅਤੇ 'ਸਿੰਘਾਸਨ' 'ਚ ਕੰਮ ਕੀਤਾ ਸੀ।ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਦਿਹਾਂਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਬਾਲੀਵੁੱਡ ਦੀਆਂ ਕਈ ਸੈਲੀਬ੍ਰਿਟੀਜ਼ ਸੋਸ਼ਲ ਮੀਡੀਆ 'ਚੇ ਦੁੱਖ ਪ੍ਰਗਟ ਕਰ ਰਹੇ ਹਨ। -PTC News

Top News view more...

Latest News view more...

Notification Hub
Icon
PTC NETWORK
PTC NETWORK