Fri, Dec 5, 2025
Whatsapp

Patiala News : ਮਹਾਨ ਸ਼ਬਦ ਕੋਸ਼ ਬੇਅਦਬੀ ਮਾਮਲੇ 'ਚ ਵੱਡੀ ਕਾਰਵਾਈ, PU ਦੇ 2 ਅਧਿਕਾਰੀਆਂ ਨੂੰ ਕੀਤਾ ਸਸਪੈਂਡ

Punjabi University Patiala : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਮਹਾਨ ਸ਼ਬਦ ਕੋਸ਼ ਨੂੰ ਮਿੱਟੀ 'ਚ ਦੱਬ ਕੇ ਨਸ਼ਟ ਕਰਨ ਦੇ ਮਾਮਲੇ 'ਚ ਪੰਜਾਬੀ ਯੂਨੀਵਰਸਿਟੀ ਦੇ 2 ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਾਨ ਸ਼ਬਦ ਕੋਸ਼ ਨੂੰ ਨਸ਼ਟ ਕਰਨ ਦੀ ਵਿਧੀ 'ਚ ਹੋਈ ਕੁਤਾਹੀ ਸਬੰਧੀ ਡਾਕਟਰ ਹਰਿੰਦਰ ਪਾਲ ਸਿੰਘ ਕਾਲੜਾ ,ਪ੍ਰੋਫੈਸਰ ਇੰਚਾਰਜ ਪਬਲੀਕੇਸ਼ਨ ਬਿਊਰੋ ਐਂਡ ਪ੍ਰੈਸ ਅਤੇ ਮਹਿੰਦਰ ਭਾਰਤੀ ਡਾਇਰੈਕਟਰ ਵਣ ਤ੍ਰਿਣ ਜੀਵ ਜੰਤੂ ਸੰਤੁਲਨ ਨੂੰ ਸਸਪੈਂਡ ਕੀਤਾ ਗਿਆ

Reported by:  PTC News Desk  Edited by:  Shanker Badra -- August 29th 2025 05:32 PM
Patiala News : ਮਹਾਨ ਸ਼ਬਦ ਕੋਸ਼ ਬੇਅਦਬੀ ਮਾਮਲੇ 'ਚ ਵੱਡੀ ਕਾਰਵਾਈ, PU ਦੇ 2 ਅਧਿਕਾਰੀਆਂ ਨੂੰ ਕੀਤਾ ਸਸਪੈਂਡ

Patiala News : ਮਹਾਨ ਸ਼ਬਦ ਕੋਸ਼ ਬੇਅਦਬੀ ਮਾਮਲੇ 'ਚ ਵੱਡੀ ਕਾਰਵਾਈ, PU ਦੇ 2 ਅਧਿਕਾਰੀਆਂ ਨੂੰ ਕੀਤਾ ਸਸਪੈਂਡ

Punjabi University Patiala : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਮਹਾਨ ਸ਼ਬਦ ਕੋਸ਼ ਨੂੰ ਮਿੱਟੀ 'ਚ ਦੱਬ ਕੇ ਨਸ਼ਟ ਕਰਨ ਦੇ ਮਾਮਲੇ 'ਚ ਪੰਜਾਬੀ ਯੂਨੀਵਰਸਿਟੀ ਦੇ 2 ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਾਨ ਸ਼ਬਦ ਕੋਸ਼ ਨੂੰ ਨਸ਼ਟ ਕਰਨ ਦੀ ਵਿਧੀ 'ਚ ਹੋਈ ਕੁਤਾਹੀ ਸਬੰਧੀ ਡਾਕਟਰ ਹਰਿੰਦਰ ਪਾਲ ਸਿੰਘ ਕਾਲੜਾ ,ਪ੍ਰੋਫੈਸਰ ਇੰਚਾਰਜ ਪਬਲੀਕੇਸ਼ਨ ਬਿਊਰੋ ਐਂਡ ਪ੍ਰੈਸ ਅਤੇ ਮਹਿੰਦਰ ਭਾਰਤੀ ਡਾਇਰੈਕਟਰ ਵਣ ਤ੍ਰਿਣ ਜੀਵ ਜੰਤੂ ਸੰਤੁਲਨ ਨੂੰ ਸਸਪੈਂਡ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ਵਿਚ ਥਾਣਾ ਅਰਬਨ ਅਸਟੇਟ ਪਟਿਆਲਾ ਵਿਖੇ FIR ਨੰਬਰ 0139 ਬੀ. ਐਸ.ਐਨ. 2023 ਕਾਨੂੰਨ ਦੀ ਧਾਰਾ 298 ਤਹਿਤ ਦਰਜ ਕੀਤੀ ਗਈ ਹੈ। 

PU ਦੇ ਵਾਈਸ ਚਾਂਸਲਰ ਸਣੇ ਪੰਜ 'ਤੇ ਮਾਮਲਾ ਦਰਜ 


ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਗਦੀਪ ਸਿੰਘ ਸਮੇਤ ਪੰਜ ਵਿਅਕਤੀਆਂ ਖ਼ਿਲਾਫ ਥਾਣਾ ਅਰਬਨ ਸਟੇਟ ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਜਿਹੜੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿਚ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਜਗਦੀਪ ਸਿੰਘ, ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਡਾ. ਦਵਿੰਦਰ ਸਿੰਘ ਅਤੇ ਇੰਚਾਰਜ ਪਬਲਿਕਸ਼ਨ ਬਿਊਰੋ ਡਾ. ਹਰਜਿੰਦਰ ਸਿੰਘ ਕਾਲੜਾ ਸ਼ਾਮਲ ਹਨ। ਪੁਲਸ ਨੇ ਮਨਵਿੰਦਰ ਸਿੰਘ ,ਨਿਰਮਲਜੀਤ ਸਿੰਘ, ਯਾਦਵਿੰਦਰ ਸਿੰਘ, ਮਨਦੀਪ ਸਿੰਘ, ਸਾਹਿਲਦੀਪ ਸਿੰਘ, ਕੁਲਦੀਪ ਸਿੰਘ ਅਤੇ ਬਲਵਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਉਕਤ ਵਿਅਕਤੀਆਂ ਖ਼ਿਲਾਫ ਕੇਸ ਦਰਜ ਕੀਤਾ ਹੈ। 

ਦੱਸ ਦੇਈਏ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪਿਛਲੇ ਸਮੇਂ ਵਿਚ ਵੱਡੀ ਗਿਣਤੀ ਵਿਚ ਮਹਾਨ ਸ਼ਬਦ ਕੋਸ਼ ਛਾਪਿਆ ਗਿਆ ਸੀ। ਇਸ ਵਿਚ ਹੋਈਆਂ ਗਲਤੀਆਂ ਕਾਰਨ ਸਿੱਖ ਵਿਦਵਾਨਾਂ ਅਤੇ ਹੋਰਨਾਂ ਵਲੋਂ ਇਸ ’ਤੇ ਇਤਰਾਜ਼ ਜਤਾਏ ਗਏ, ਜਿਸ ਉਪਰੰਤ ਇਕ ਜਾਂਚ ਕਮੇਟੀ ਦੀਆਂ ਸਿਫਾਰਸ਼ਾਂ ਉਪਰੰਤ ਇਸ ਨੂੰ ਨਸ਼ਟ ਕੀਤੇ ਜਾਣ ਦਾ ਫ਼ੈਸਲਾ ਹੋਇਆ ਸੀ ਪਰ ਪੰਜਾਬੀ ਯੂਨੀਵਰਸਿਟੀ ਵਲੋਂ ਬੀਤੇ ਕੱਲ੍ਹ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਦੀਆਂ ਪੋਥੀਆਂ ਨੂੰ ਮਿੱਟੀ ਵਿਚ ਦਬਾਏ ਜਾਣ ਦੀ ਕੋਸ਼ਿਸ਼ ਕੀਤੀ ਗਈ। ਜਿਸ ’ਤੇ ਵਿਦਿਆਰਥੀ ਆਗੂਆਂ ਵਲੋਂ ਇਤਰਾਜ ਜਤਾਈ ਗਏ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿਚ ਕਈ ਰਾਜਨੀਤਿਕ ਨੇਤਾਵਾਂ ਨੇ ਵੀ ਪਹੁੰਚ ਕੇ ਇਸ ਦਾ ਵਿਰੋਧ ਕੀਤਾ ਸੀ। 

ਵਿਦਿਆਰਥੀਆਂ ਨੇ ਆਰੋਪ ਲਗਾਇਆ ਸੀ ਕਿ ਪੰਜਾਬੀ ਯੂਨੀਵਰਸਿਟੀ ਵਿਖੇ ਭਾਈ ਕਾਨ ਸਿੰਘ ਨਾਭਾ ਜੀ ਦੀ ਲਿਖਤ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਦੀਆਂ ਪੋਥੀਆਂ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਨਾਮਜ਼ਦ ਕਮੇਟੀ ਨੇ ਇਕ ਸਾਜ਼ਿਸ ਦੇ ਤਹਿਤ ਪੋਥੀਆਂ ਨੂੰ ਬਿਨਾਂ ਮਰਿਆਦਾ ਅਤੇ ਸਤਿਕਾਰ ਦੇ ਪੰਜਾਬੀ ਯੂਨੀਵਰਸਿਟੀ ਦੇ ਕੈਂਪ ਦੇ ਬਾਗਵਾਨੀ ਵਿਭਾਗ ਦੇ ਅੰਦਰ ਟੋਏ ਪੁੱਟ ਕੇ ਗੁਰ ਸ਼ਬਦ ਰਤਨਾ ਕਰ ਮਹਾਨ ਕੋਸ਼ ਨੂੰ ਪੈਰਾਂ ਵਿਚ ਲਤਾੜਦੇ ਹੋਏ ਡੂੰਘੇ ਟੋਏ ਵਿਚ ਪਾਣੀ ਭਰ ਕੇ ਬੇਅਦਬੀ ਕੀਤੀ ਗਈ।  

  

- PTC NEWS

Top News view more...

Latest News view more...

PTC NETWORK
PTC NETWORK