ਅੰਮ੍ਰਿਤਸਰ: ਟਰੇਨ ਦੀ ਫਲੱਸ਼ 'ਚ ਸੁੱਟੇ ਨਵਜੰਮੇ ਬੱਚੇ ਦੀ ਹੋਈ ਮੌਤ
ਅੰਮ੍ਰਿਤਸਰ: ਟਰੇਨ ਦੀ ਫਲੱਸ਼ 'ਚ ਸੁੱਟੇ ਨਵਜੰਮੇ ਬੱਚੇ ਦੀ ਹੋਈ ਮੌਤ,ਅੰਮ੍ਰਿਤਸਰ: ਪਿਛਲੇ ਦਿਨੀ ਅੰਮ੍ਰਿਤਸਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਜਿਸ ਨੇ ਦੁਨੀਆਂ ਭਰ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਦਰਅਸਲ ਇਹ ਮਾਮਲਾ ਨਵਜਾਤ ਬੱਚੇ ਦਾ ਟਰੇਨ ਦੀ ਟਾਇਲਟ 'ਚੋਂ ਮਿਲਣ ਦਾ ਹੈ। [caption id="attachment_232325" align="aligncenter" width="300"] ਅੰਮ੍ਰਿਤਸਰ: ਟਰੇਨ ਦੀ ਫਲੱਸ਼ 'ਚ ਸੁੱਟੇ ਨਵਜੰਮੇ ਬੱਚੇ ਦੀ ਹੋਈ ਮੌਤ[/caption] ਦੱਸ ਦੇਈਏ ਕਿ ਹਾਵੜਾ ਤੋਂ ਅੰਮ੍ਰਿਤਸਰ ਪਹੁੰਚੀ ਟਰੇਨ ਦੀ ਸਫਾਈ ਦੇ ਦੌਰਾਨ ਕਰਮਚਾਰੀਆਂ ਨੂੰ ਗੱਡੀ ਦੇ ਇੱਕ ਕੋਚ ਦੇ ਬਾਥਰੂਮ ਦੀ ਸਫਾਈ ਦੌਰਾਨ ਇੱਕ ਨਵਜੰਮਿਆ ਬੱਚਾ ਮਿਲਿਆ ਸੀ, ਜਿਸ ਦੀ ਅੰਮ੍ਰਿਤਸਰ ਦੇ ਇੱਕ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਹੈ। ਹੋਰ ਪੜ੍ਹੋ:ਹਿਮਾਚਲ ਦੇ ਸੋਲਨ ‘ਚ ਯਾਤਰੀਆਂ ਨਾਲ ਭਰੀ ਬੱਸ ਡਿੱਗੀ ਖੱਡ ‘ਚ, 35 ਜ਼ਖਮੀ, 6 ਗੰਭੀਰ ਡਾਕਟਰਾਂ ਮੁਤਾਬਕ ਇਸ ਬੱਚੇ ਦੇ 'ਨਵਜਾਤ ਦੇ ਸਰੀਰ ਦਾ ਤਾਪਮਾਨ ਕਾਫ਼ੀ ਘੱਟ ਰਹਿਣ ਨਾਲ ਬੱਚੇ ਦੀ ਮੌਤ ਹੋ ਗਈ। [caption id="attachment_232324" align="aligncenter" width="300"] ਅੰਮ੍ਰਿਤਸਰ: ਟਰੇਨ ਦੀ ਫਲੱਸ਼ 'ਚ ਸੁੱਟੇ ਨਵਜੰਮੇ ਬੱਚੇ ਦੀ ਹੋਈ ਮੌਤ[/caption] ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਕ ਮਾਸੂਮ ਨਵਜੰਮੇ ਬੱਚੇ ਨੂੰ ਕਪੜੇ ਨਾਲ ਬੰਨ ਕੇ ਬਾਥਰੂਮ ਚ ਸੁੱਟਿਆ ਗਿਆ ਸੀ। ਇਸ ਬਾਰੇ ਜਦੋ ਸਫਾਈ ਕਰਮਚਾਰੀਆਂ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਬਿਨ੍ਹਾਂ ਦੇਰੀ ਕੀਤੇ ਬੱਚੇ ਨੂੰ ਬਚਾਉਣ ਲੱਗੇ ਅਤੇ ਉਹਨਾਂ ਨੇ ਬੱਚੇ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ। -PTC News