ਕੀ ਕਦੇ ਤੁਸੀਂ ਪੀਤੀ ਹੈ ਅਜਿਹੀ ਚਾਹ ,ਜਿਸ ਨੂੰ ਪੀਣ ਲਈ ਲੋਕ ਹੋਏ ਦੀਵਾਨੇ ,ਵੇਖੋ ਵੀਡੀਓ

By  Shanker Badra November 3rd 2018 07:45 PM

ਕੀ ਕਦੇ ਤੁਸੀਂ ਪੀਤੀ ਹੈ ਅਜਿਹੀ ਚਾਹ ,ਜਿਸ ਨੂੰ ਪੀਣ ਲਈ ਲੋਕ ਹੋਏ ਦੀਵਾਨੇ ,ਵੇਖੋ ਵੀਡੀਓ:ਸਾਡੇ ਦੇਸ਼ ਵਿੱਚ ਚਾਹ ਪ੍ਰੇਮੀਆਂ ਦੀ ਕਮੀ ਨਹੀਂ ,ਉਨ੍ਹਾਂ ਨੂੰ ਤਾਂ ਬਸ ਹਰ ਪਹਿਰ ਚਾਹ ਹੀ ਚਾਹੀਦੀ ਹੈ।ਦੁਨੀਆ 'ਤੇ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਚਾਹ ਦੇ ਕਾਫੀ ਸ਼ੌਕੀਨ ਹਨ।ਹਰ ਕੋਈ ਆਪਣੀ ਮਨਪਸੰਦ ਦੀ ਚਾਹ ਪੀਣੀ ਪਸੰਦ ਕਰਦਾ ਹੈ, ਜਿਵੇਂ ਅਦਰਕ ਵਾਲੀ ਚਾਹ, ਮਸਾਲੇ ਵਾਲੀ ਚਾਹ, ਇਲਾਇਚੀ ਵਾਲੀ ਚਾਹ ਪਰ ਪੂਨੇ ਦੇ ਖਰਾੜੀ ਇਲਾਕੇ 'ਚ 'ਚਾਏ ਲਾ' ਨਾਮ ਦਾ ਕੈਫੇ ਸ਼ੁਰੂ ਕੀਤਾ ਗਿਆ ਹੈ, ਜਿੱਥੇ ਤੰਦੂਰੀ ਚਾਹ ਤਿਆਰ ਕੀਤੀ ਜਾਂਦੀ ਹੈ। ਇਸ ਚਾਹ ਦੇ ਪਿੱਛੇ ਕੀ ਕਹਾਣੀ ਹੈ ,ਇਸ ਦੇ ਬਾਰੇ ਗੱਲ ਕਰਦੇ ਹਾਂ।ਇਸ ਦੀ ਸ਼ੁਰੂਆਤ ਪ੍ਰਮੋਦ ਅਤੇ ਅਮੋਲ ਨਾਂ ਦੇ 2 ਨੌਜਵਾਨਾਂ ਨੇ ਕੀਤੀ ਹੈ।ਇਹਨਾਂ ਦੋਵੇਂ ਨੌਜਵਾਨਾਂ ਨੇ ਸਰਦੀਆਂ ਦੇ ਦਿਨਾਂ 'ਚ ਆਪਣੇ ਪਿੰਡ ਵਿੱਚ ਚੁੱਲ੍ਹੇ 'ਤੇ ਘੜਾ ਰੱਖ ਕੇ ਉਹਦੇ 'ਚ ਚਾਹ ਬਣਾ ਕੇ ਪੀਤੀ।ਚਾਹ ਅਜਿਹੀ ਕਿ ਚਾਹ ਦਾ ਇੱਕ ਅਲੱਗ ਤੇ ਬੇਹਤਰੀਨ ਸਵਾਦ ਆਇਆ।ਇਸ ਤੋਂ ਬਾਅਦ ਪਰਮੋਦ ਬਾਨਕਰ ਅਤੇ ਅਮੋਲ ਰਾਜਦੇਵ ਨੇ ਖਰਾੜੀ ਆਈਡੀ ਪਾਰਕ ਦੇ ਕੋਲ `ਚਾਏ ਲਾ` ਨਾਮ ਦਾ ਕੈਫੇ ਸ਼ੁਰੂ ਕੀਤਾ। ਇਸ ਕੈਫੇ `ਚ ਵੱਡੇ ਤੰਦੂਰ `ਚ ਛੋਟਾ ਘੜਾ ਰੱਖ ਕੇ ਉਸ `ਚ ਚਾਹ ਦੀਆਂ ਪੱਤੀਆਂ ਪਾ ਕੇ ਚਾਹ ਤਿਆਰ ਕੀਤੀ ਜਾਂਦੀ ਹੈ।ਬਹੁਤ ਸਾਰੇ ਚਾਹ ਦੇ ਸ਼ੌਕੀਨਾਂ ਦਾ ਕਹਿਣਾ ਹੈ ਕਿ ਇਸ ਚਾਹ ਦਾ ਸਵਾਦ ਲਾਜਵਾਬ ਹੈ। ਇਸ ਕੈਫੇ ਦੇ ਮਾਲਕ ਅਮੋਲ ਨੇ ਬੀਐੱਸਸੀ ਅਤੇ ਪਰਮੋਦ ਨੇ ਫਾਰਮੈਸੀ ਦੀ ਡਿਗਰੀ ਕੀਤੀ ਹੈ।ਉਨ੍ਹਾਂ ਨੇ ਦੱਸਿਆ ਕਿ ਇਹਨਾਂ ਦੀ ਤੰਦੂਰੀ ਚਾਹ ਥੋੜ੍ਹੇ ਹੀ ਸਮੇਂ `ਚ ਕਾਫੀ ਮਸ਼ਹੂਰ ਹੋ ਗਈ ਹੈ।ਇਸ ਕੈਫੇ ਦੇ ਮਾਲਕਾਂ ਦਾ ਸੁਪਨਾ ਹੈ ਕਿ ਇਸ ਚਾਹ ਦੇ ਸਵਾਦ ਨੂੰ ਦੇਸ਼ ਦੇ ਹਰ ਕੋਨੇ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਇਸ ਚਾਹ ਨੂੰ ਬਣਾਉਣ ਦਾ ਅਨੋਖਾ ਤਰੀਕਾ ਹੈ।ਜਿਸ ਲਈ ਅਸੀ ਪਹਿਲਾਂ ਭਾਂਡੇ ਨੂੰ ਪ੍ਰੀ ਹੀਟ ਤੰਦੂਰ ਵਿੱਚ ਗਰਮ ਕਰਦੇ ਹਨ ਫਿਰ ਅੱਧੀ ਪੱਕੀ ਚਾਹ ਨੂੰ ਉਸ ਗਰਮ ਵਿੱਚ ਪਾ ਦਿੰਦੇ ਹਾਂ ਇਸ ਤੋਂ ਉਨ੍ਹਾਂ ਵਿੱਚ ਝੱਗ ਬਣਦੀ ਹੈ ਗਰਮ ਕੁਜਿਆਂ ਦੇ ਕਾਰਨ ਚਾਹ ਵਿੱਚ ਸ‍ਮੋਕੀ ਖੁਸ਼ਬੂ ਆਉਂਦੀ ਹੈ। https://www.facebook.com/pindawalemundelive/videos/3108912032686282/ -PTCNews

Related Post