ਅਕਾਲੀ ਦਲ ਵੱਲੋਂ ਸਰਹੱਦੀ ਇਲਾਕੇ ਵਿਚੋਂ ਐਂਬੂਲੈਂਸ ਹਟਾਏ ਜਾਣ ਵਿਰੁੱਧ ਰੋਸ ਦਾ ਪ੍ਰਗਟਾਵਾ

By  Joshi May 11th 2017 09:37 PM

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਰਹੱਦੀ ਜ਼ਿਲ•ੇ ਫਾਜ਼ਿਲਕਾ ਦੇ ਲੋਕਾਂ ਦੀ ਸੇਵਾ ਵਾਸਤੇ ਲਾਈ ਗਈ ਹਾਈ ਟੈਕ ਐਂਬੂਲੈਸਂ ਨੂੰ ਇਲਾਕੇ ਵਿਚੋਂ ਹਟਾਏ ਜਾਣ ਦਾ ਸਖਤ ਨੋਟਿਸ ਲੈਂਦੇ ਹੋਏ ਕਿਹਾ ਹੈ ਕਿ ਹਰਮਨਪਿਆਰੀ ਸਰਕਾਰ ਨੂੰ ਆਪਣੇ ਲੋਕਾਂ ਨਾਲ ਇਸ ਤਰ•ਾਂ ਵਿਤਕਰਾ ਨਹੀਂ ਕਰਨਾ ਚਾਹੀਦਾ।

ਇਸ ਬਾਰੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੰਸਦ ਮੈਂਬਰ ਅਤੇ ਸ੍ਰਥੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ਼ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਗੱਲ ਹੈ ਕਿ ਗੰਭੀਰ ਮਰੀਜ਼ਾਂ ਨੂੰ ਸੂਬੇ ਦੇ ਚੰਗੇ ਹਸਪਤਾਲਾਂ ਤਕ ਪਹੁੰਚਾਉਣ ਲਈ ਵਿਸੇਥਸ਼ ਤੌਰ ਤੇ ਰੱਖੀ ਗਈ ਇਕ ਐਂਬੂਲੈਂਸ ਨੂੰ ਆਪਹੁਦਰੇ ਢੰਗ ਨਾਲ ਡਿਊਟੀ ਤੋਂ ਹਟਾ ਕੇ ਦਿੱਲੀ ਵਿਚ ਸਾਬਕਾ ਪੁਲਸ ਮੁਖੀ ਕੇਪੀਐਸ ਗਿੱਲ ਦੇ ਘਰ ਦੇ ਬਾਹਰ ਤਾਇਨਾਤ ਕਰ ਦਿੱਤਾ ਗਿਆ ਹੈ।

ਅਕਾਲੀ ਆਗੂ ਨੇ ਆਖਿਆ ਕਿ ਅਜਿਹਾ ਕਦਮ ਚੁੱਕ ਕੇ ਸਰਕਾਰ ਨੇ ਸਾਬਿਤ ਕਰ ਦਿੱਤਾ ਹੈ ਕਿ ਇਹ ਪੰਜਾਬ ਦੇ ਲੋਕਾਂ ਅਤੇ ਉਹਨਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਨੂੰ ਲੈ ਕੇ ਕਿੰਨੀ ਕੁ ਗੰਭੀਰ ਹੈ। ਉਹਨਾਂ ਕਿਹਾ ਕਿ ਜਿਹੜੀ ਐਂਬੂਲੈਂਸ ਦਿੱਲੀ ਭੇਜੀ ਗਈ ਹੈ, ਉਹ ਸਰਹੱਦੀ ਇਲਾਕਾ ਵਿਕਾਸ ਫੰਡ (ਬੀਏਡੀਐਫ) ਨਾਲ ਖਰੀਦੀ ਗਈ ਸੀ। ਇਹ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਕਿਫਾਇਤੀ ਕੀਮਤ ਉੱਤੇ ਚੰਗੇ ਹਸਪਤਾਲਾਂ ਵਿਚ ਪਹੁੰਚਾਉਣ ਦੀ ਸੇਵਾ ਨਿਭਾ ਰਹੀ ਸੀ। ਇਹ ਲੋਕ ਬਿਨਾਂ ਕਿਸੇ ਠੋਸ ਵਜ਼ਾ ਦੇ ਹੁਣ ਇੱਕ ਬਹੁਤ ਹੀ ਜਰੂਰੀ ਸੇਵਾ ਤੋਂ ਵਾਂਝੇ ਹੋ ਗਏ ਹਨ।

ਚੰਦੂਮਾਜਰਾ ਨੇ ਕਿਹਾ ਕਿ ਸਰਕਾਰਾਂ ਇਸ ਤਰ•ਾਂ ਦੇ ਕੰਮ ਨਹੀਂ ਕਰਦੀਆਂ ਹੁੰਦੀਆਂ। ਮੈਨੂੰ ਪਤਾ ਚੱਲਿਆ ਹੈ ਕਿ ਫਾਜ਼ਿਲਕਾ ਦੇ ਸਿਹਤ ਅਧਿਕਾਰੀਆਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਉਹ ਐਂਬੂਲੈਂਸ ਨੂੰ ਚੰਡੀਗੜ ਲੈ ਕੇ ਜਾਣ ਅਤੇ ਉੱਥੇ ਇਹ ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ ਦੇ ਹਵਾਲੇ ਕਰ ਦਿੱਤੀ ਗਈ। ਇਹ ਗੱਲ ਨਿਯਮਾਂ ਦੇ ਬਿਲਕੁੱਲ ਖਿਲਾਫ ਹੈ ਅਤੇ ਨਵੇਂ ਹਾਕਮਾਂ ਦੀ ਮਾਨਸਿਕਤਾ ਦਾ ਖੁਲਾਸਾ ਕਰਦੀ ਹੈ ਕਿ ਉਹਨਾਂ ਨੂੰ ਆਮ ਲੋਕਾਂ ਦੀਆਂ ਤਕਲੀਫਾਂ ਦੀ ਰੱਤੀ ਪਰਵਾਹ ਨਹੀਂ ਹੈ।

ਸਰਕਾਰ ਨੂੰ ਆਪਣੀ ਇਸ ਪ੍ਰਸਾਸ਼ਨਿਕ ਕੋਤਾਹੀ ਨੂੰ ਤੁਰੰਤ ਦਰੁਸਤ ਕਰਨ ਲਈ ਆਖਦੇ ਹੋਏ ਅਕਾਲੀ ਆਗੂ ਨੇ ਕਿਹਾ ਕਿ ਸੂਬਾ ਸਿਹਤ ਪ੍ਰਬੰਧ ਕਾਰਪੋਰੇਸ਼ਨ ਨੂੰ ਜੁਆਬ ਦੇਣਾ ਚਾਹੀਦਾ ਹੈ ਕਿ ਇਸ ਨੇ ਸ਼ਰੇਆਮ ਨਿਯਮਾਂ ਦੀ ਉਲੰਘਣਾ ਕਿਉਂ ਕੀਤੀ? ਉਹਨਾਂ ਕਿਹਾ ਕਿ ਕਾਰਪੋਰੇਸ਼ਨ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਇਸ ਦਾ ਅਧਿਕਾਰ ਖੇਤਰ ਵਧਾ ਕੇ ਦਿੱਲੀ ਤਕ ਕਰ ਦਿੱਤਾ ਗਿਆ ਹੈ ਅਤੇ ਕੀ ਸਰਹੱਦੀ ਬਾਸਿੰਥਦਿਆਂ ਦੀ ਸੇਵਾ ਕਰਨਾ ਇਸ ਦੀ ਡਿਊਟੀ ਹੈ ਜਾਂ ਨਹੀਂ? ਸ਼ ਚੰਦੂਮਾਜਰਾ ਨੇ ਨਵੀਂ ਸਰਕਾਰ ਨੂੰ ਵੀ ਆਖਿਆ ਕਿ ਜਿੰਨਾ ਲੋਕਾਂ ਨੇ ਉਸ ਨੂੰ ਚੁਣਿਆ ਹੈ, ਉਹ ਉਹਨਾਂ ਦਾ ਸਤਿਕਾਰ ਕਰੇ। ਉਹਨਾਂ ਕਿਹਾ ਕਿ ਲੋਕਾਂ ਦੀ ਜਿੰਥਦਗੀ ਅਤੇ ਮੌਤ ਨਾਲ ਜੁੜੀਆਂ ਸਹੂਲਤਾ ਨੂੰ ਖੋਹ ਕੇ ਉਹਨਾਂ ਨਾਲ ਵਿਸ਼ਵਾਸ਼ਘਾਤ ਨਹੀਂ ਕਰਨਾ ਚਾਹੀਦਾ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਰਹੱਦੀ ਬਾਸ਼ਿੰਦਿਆਂ ਨੁੰ ਦਿੱਤੀਆਂ ਸਹੂਲਤਾਂ ਨੂੰ ਖੋਹਣ ਦੀ ਥਾਂ ਉਹਨਾਂ ਵਿਚ ਵਾਧਾ ਕਰਕੇ ਇਹਨਾਂ ਲੋਕਾਂ ਦੀ ਜ਼ਿੰਦਗੀ ਨੂੰ ਵਧੇਰੇ ਸੁਖਾਲਾ ਬਣਾਵੇ।

— PTC News

Related Post