ਅਮਰੀਕਾ ਦੇ ਲਾਸ ਵੇਗਾਸ 'ਚ ਮਾਂਡਲੇ ਬੇਅ ਰਿਜ਼ੋਰਟ ਦੇ ਕੈਸੀਨੋ 'ਚ ਫਾਇਰਿੰਗ, 50 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ, 200 ਜ਼ਖ਼ਮੀ
Las Vegas shooting: death toll increases to 50 as police name suspect: ਅਮਰੀਕਾ ਦੇ ਲਾਸ ਵੇਗਾਸ 'ਚ ਇੱਕ ਮਿਊਜ਼ਕਿ ਪੈਸਟੀਵਲ ਦੌਰਾਨ ਫਾਇਰਿੰਗ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ।
ਖਬਰਾਂ ਅਨੁਸਾਰ, ਇੱਕ ਬੰਦੂਕਧਾਰੀ ਵਿਅਕਤੀ ਵੱਲੋਂ ਮੰਡਾਲੇ ਬੇ ਰਿਸੋਰਟ 'ਚ ਕਸੀਨੋ 'ਤੇ ਹਮਲਾ ਕੀਤਾ ਗਿਆ ਅਤੇ ਉਥੇ ਅੰਨੇਵਾਹ ਫਾਇਰਿੰਗ ਕੀਤੀ ਗਈ ਹੈ।This is so crazy ? I’m Praying for Las Vegas ?? #MandalayBay pic.twitter.com/tL1ULG9Unx — DeMarko Gage :) (@DeMarko_Gage) October 2, 2017
ਦੱਸਣਯੋਗ ਹੈ ਕਿ ਇੱਥੇ ਞ ਕੰਟਰੀ ਮਿਊਜ਼ਿਕ ਫੈਸਟੀਵਲ ਹੋ ਰਿਹਾ ਸੀ, ਜਿਸ ਵਿੱਚ ਹਮਲਾਵਰ ਵੱਲੋਂ ਅੰਨ੍ਹੇਵਾਹ ਫਾਇਰਿੰਗ ਕਰਨੀ ਸ਼ੁਰੂ ਹੋ ਗਈ ਸੀ। ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਸੀ।
ਇਸ ਹਮਲੇ 'ਚ ਵੱਡੀ ਗਿਣਤੀ 'ਚ ਲੋਕਂ ਜ਼ਖਮੀ ਹੋ ਗਏ ਹਨ ਅਤੇ 50 ਲੋਕਾਂ ਦੀ ਮੌਤ ਹੋ ਗਈ ਹੈ। ਜ਼ਖਮੀਆਂ ਨੂੰ ਮੌਕੇ 'ਤੇ ਹਸਪਤਾਲ ਦਾਖਲ ਪਹੁੰਚਾਇਆ ਗਿਆ ਹੈ।
ਮੈਟਰੋਪਾਲੀਟਨ ਪੁਲਸ ਵੱਲੋਂ ਟਵਿੱਟਰ 'ਤੇ ਦਿੱਤੀ ਜਾਣਕਾਰੀ ਅਨੁਸਾਰ ਇਕ ਸ਼ੂਟਰ ਨੂੰ ਢੇਰ ਕਰ ਦਿੱਤਾ ਗਿਆ ਸੀ। ਲੋਕਾਂ ਨੂੰ ਘਟਨਾ ਵਾਲੇ ਸਥਾਨ ਵੱਲ ਨੂੰ ਜਾਣ ਤੋਂ ਮਨ੍ਹਾਂ ਕੀਤਾ ਗਿਆ ਹੈ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ, ਸਿੰਗਰ ਜੇਸੋਨ ਐਲਡਿਨ ਉਸ ਸਮੇਂ ਪਰਫਾਰਮ ਕਰ ਰਹੇ ਸਨ, ਜਦੋਂ ਸ਼ੂਟਿੰਗ ਸ਼ੁਰੂ ਹੋਈ।
ਸੁਰੱਖਿਆ ਏਜੰਸੀਆਂ ਨੂੰ ਮਿਲੀ ਸੂਚਨਾ ਅਨੁਸਾਰ, ਰੂਟ ੯੧ ਹਾਰਵੈਸਟ ਨੇੜੇ ਇਕ ਐਕਟਿਵ ਸ਼ੂਟਰ ਹੈ ਅਤੇ ਇਸ ਸੰਬੰਧਤ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਹੁਣੇ ਮਿਲੀ ਸੂਚਨਾ ਅਨੁਸਾਰ, ਮੇਸਿਕਟ ਮੈਨ ਸਟੀਫਨ ਪੈਡੌਕ ਦੇ ਨਾਮ ਦੇ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ ਹੈ। —PTC NewsMy warmest condolences and sympathies to the victims and families of the terrible Las Vegas shooting. God bless you!
— Donald J. Trump (@realDonaldTrump) October 2, 2017