Sat, Sep 5, 2026
Whatsapp

ਪੀਏਯੂ ਵੱਲੋਂ ਸਾਂਝੀ ਦਾਖਲਾ ਪ੍ਰੀਖਿਆ-2017

Reported by:  PTC News Desk  Edited by:  Joshi -- June 07th 2017 06:14 PM
ਪੀਏਯੂ ਵੱਲੋਂ ਸਾਂਝੀ ਦਾਖਲਾ ਪ੍ਰੀਖਿਆ-2017

ਪੀਏਯੂ ਵੱਲੋਂ ਸਾਂਝੀ ਦਾਖਲਾ ਪ੍ਰੀਖਿਆ-2017

ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਯੂਨੀਵਰਸਿਟੀ ਦੇ ਵੱਖ-ਵੱਖ ਕੋਰਸਾਂ ਲਈ ਸਾਂਝੀ ਦਾਖਲਾ ਪ੍ਰੀਖਿਆ (ਸੀ ਈ ਟੀ-2017) ਕਰਵਾਈ ਗਈ ਜਿਸ ਵਿੱਚ ਕੁੱਲ 4024 ਵਿਦਿਆਰਥੀ ਬੀ ਐਸ ਸੀ ਆਨਰਜ਼ (ਐਗਰੀਕਲਚਰ) 4-ਸਾਲਾਂ, ਬੀ ਟੈਕ (ਬਾਇਓਤਕਨਾਲੋਜੀ) 4-ਸਾਲਾ, ਬੀ ਟੈਕ (ਫੂਡ ਤਕਨਾਲੋਜੀ) 4-ਸਾਲਾ, ਬੀ ਐਸ ਸੀ (ਆਨਰਜ਼) ਕਮਿਊਨਿਟੀ ਸਾਇੰਸ 4-ਸਾਲਾਂ, ਬੀ ਐਸ ਸੀ (ਆਨਰਜ਼) ਨਿਊਟ੍ਰੀਸ਼ਨ ਐਂਡ ਡਾਇਟਿਕਸ 4 ਸਾਲਾਂ ਅਤੇ ਪੰਜ ਸਾਲਾਂ ਇੰਟੀਗਰੇਟਡ ਐਮ ਐਸ ਸੀ (ਆਨਰਜ਼) ਪ੍ਰੋਗਰਾਮ (ਬਾਇਓ-ਕਮਿਸਟਰੀ, ਬੋਟਨੀ, ਕਮਿਸਟਰੀ,  ਮਾਈਕ੍ਰੋਬਾਇਓਲੋਜੀ ਅਤੇ ਜ਼ੁਆਲੋਜੀ) ਵਿੱਚ ਬੈਠੇ । ਕੁੱਲ ਪਹੁੰਚੇ ਵਿਦਿਆਰਥੀਆਂ ਵਿੱਚੋਂ 1922 ਮੁੰਡੇ ਅਤੇ 2102 ਕੁੜੀਆਂ ਹਾਜ਼ਰ ਸਨ। ਯੂਨੀਵਰਸਿਟੀ ਦੇ ਕੰਟਰੋਲਰ (ਪ੍ਰੀਖਿਆਵਾਂ) ਡਾ. ਐਨ ਕੇ ਖੁੱਲਰ ਨੇ ਦੱਸਿਆ ਕਿ ਦਾਖਲਾ ਲੈਣ ਲਈ ਵਿਦਿਆਰਥੀਆਂ ਵਿੱਚ ਬਹੁਤ ਉਤਸ਼ਾਹ ਸੀ ।  ਕੁੱਲ 390 ਸੀਟਾਂ ਲਈ 4380 ਬਿਨੈਪੱਤਰ ਪ੍ਰਾਪਤ ਹੋਏ । ਉਹਨਾਂ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਪੀਏਯੂ ਵਿੱਚ ਖੇਤੀਬਾੜੀ ਅਤੇ ਉਸ ਨਾਲ ਸੰਬੰਧਤ ਕੋਰਸ ਕਰਨ ਲਈ  ਵਿਦਿਆਰਥੀਆਂ ਵਿੱਚ ਬਹੁਤ ਦਿਲਚਸਪੀ ਹੈ। ਇਸ ਪ੍ਰੀਖਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸ਼ਹਿਰ ਦੇ 3 ਸਕੂਲਾਂ ਅਤੇ ਪੀਏਯੂ ਕੈਂਪਸ ਸਮੇਤ ਕੁੱਲ 17 ਸੈਂਟਰ ਬਣਾਏ ਗਏ । ਪੀਏਯੂ ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਵਿਦਿਆਰਥੀ ਇਸ ਪ੍ਰੀਖਿਆ ਦਾ ਨਤੀਜਾ ਯੂਨੀਵਰਸਿਟੀ ਵੈਬਸਾਈਟ www.pau.edu ਤੇ ਦੇਖ ਸਕਦੇ ਹਨ । —PTC News
Electrical Saftey authority
Chandigarh Group of Colleges
  • Tags

Top News view more...

Latest News view more...

PTC NETWORK
PTC NETWORK