Sat, Sep 5, 2026
Whatsapp

ਝੋਨੇ ਦੀ ਪਰਾਲੀ ਕਰਕੇ ਨੌਜ਼ਵਾਨ ਦੀ ਹੋਈ ਮੌਤ,ਇਲਾਕੇ ‘ਚ ਸੋਗ ਦੀ ਲਹਿਰ ਦੌੜੀ

Reported by:  PTC News Desk  Edited by:  Shanker Badra -- October 11th 2017 02:46 PM -- Updated: October 11th 2017 03:24 PM
ਝੋਨੇ ਦੀ ਪਰਾਲੀ ਕਰਕੇ ਨੌਜ਼ਵਾਨ ਦੀ ਹੋਈ ਮੌਤ,ਇਲਾਕੇ ‘ਚ ਸੋਗ ਦੀ ਲਹਿਰ ਦੌੜੀ

ਝੋਨੇ ਦੀ ਪਰਾਲੀ ਕਰਕੇ ਨੌਜ਼ਵਾਨ ਦੀ ਹੋਈ ਮੌਤ,ਇਲਾਕੇ ‘ਚ ਸੋਗ ਦੀ ਲਹਿਰ ਦੌੜੀ

ਝੋਨੇ ਦੀ ਪਰਾਲੀ ਕਰਕੇ ਨੌਜ਼ਵਾਨ ਦੀ ਹੋਈ ਮੌਤ,ਇਲਾਕੇ ‘ਚ ਸੋਗ ਦੀ ਲਹਿਰ ਦੌੜੀ: ਜ਼ਿਲ੍ਹਾ ਤਰਨਤਾਰਨ ਵਿੱਚ ਪੈਂਦੇ ਪਿੰਡ ਕਲੇਰ ਦੇ ਇੱਕ ਨੌਜ਼ਵਾਨ ਦੀ ਪਰਾਲੀ ਕੁਤਰਨ ਦੌਰਾਨ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਅਨੁਸਾਰ ਸਤਨਾਮ ਸਿੰਘ ਆਪਣੇ ਟਰੈਕਟਰ ਨਾਲ ਝੋਨੇ ਦੀ ਪਰਾਲੀ ਨੂੰ ਖੇਤਾਂ ‘ਚ ਕੁਤਰ ਰਿਹਾ ਸੀ ਕਿ ਅਚਾਨਕ ਗਿੱਲੀ ਮਿੱਟੀ ਆਉਣ ਕਰਕੇ ਟਰੈਕਟਰ ਸਲਿੱਪ ਹੋ ਗਿਆ ।ਝੋਨੇ ਦੀ ਪਰਾਲੀ ਕਰਕੇ ਨੌਜ਼ਵਾਨ ਦੀ ਹੋਈ ਮੌਤ,ਇਲਾਕੇ ‘ਚ ਸੋਗ ਦੀ ਲਹਿਰ ਦੌੜੀਸਤਨਾਮ ਚੱਲਦੇ ਟਰੈਕਟਰ ਤੋਂ ਹੇਠਾਂ ਉੱਤਰ ਕੇ ਪਰਾਲੀ ਨੂੰ ਟਰੈਕਟਰ ਦੇ ਟਾਇਰਾਂ ਹੇਠਾਂ ਸੁੱਟਣ ਲੱਗਾ ਤਾਂ ਪਰਾਲੀ ਕਰਕੇ ਟਰੈਕਟਰ ਅੱਗੇ ਚੱਲ ਪਿਆ ਜਿਸ ਨੂੰ ਕੰਟਰੋਲ ਕਰਦੇ ਸਮੇਂ ਸਤਨਾਮ ਸਿੰਘ ਦਾ ਪੈਰ ਫਿਸਲ ਗਿਆ  ਅਤੇ ਉਹ ਟਰੈਕਟਰ ਦੇ ਪਿਛਲੇ ਟਾਇਰਾਂ ਹੇਠ ਆਉਣ ਤੋਂ ਬਾਅਦ ਤਵੀਆਂ ਨਾਲ ਕਟਿਆ ਗਿਆ ।ਝੋਨੇ ਦੀ ਪਰਾਲੀ ਕਰਕੇ ਨੌਜ਼ਵਾਨ ਦੀ ਹੋਈ ਮੌਤ,ਇਲਾਕੇ ‘ਚ ਸੋਗ ਦੀ ਲਹਿਰ ਦੌੜੀ ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਨਾਲ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ। ਜ਼ਿਕਰਯੋਗ ਹੈ ਕਿ ਸਤਨਾਮ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਮ੍ਰਿਤਕ ਸਤਨਾਮ ਸਿੰਘ ਆਪਣੇ ਪਿੱਛੇ  ਦੋ ਧੀਆਂ ਛੱਡ ਗਿਆ ਹੈ ਜਿੰਨ੍ਹਾਂ ਦੀ ਉਮਰ 6 ਸਾਲ ਅਤੇ 3 ਸਾਲ ਹੈ।ਝੋਨੇ ਦੀ ਪਰਾਲੀ ਕਰਕੇ ਨੌਜ਼ਵਾਨ ਦੀ ਹੋਈ ਮੌਤ,ਇਲਾਕੇ ‘ਚ ਸੋਗ ਦੀ ਲਹਿਰ ਦੌੜੀਇਸ ਝੋਨੇ ਦੀ ਪਰਾਲੀ ਨੇ ਇਕ ਮਾਂ ਦਾ ਨੌਜਵਾਨ ਪੁੱਤ, ਦੋ ਭੈਣਾਂ ਦਾ ਭਰਾ ਅਤੇ ਦੋ ਧੀਆਂ ਦਾ ਪਿਤਾ  ਉਨ੍ਹਾਂ ਕੋਲੋ ਖੋਹ ਲਿਆ  ਹੈ। ਇਸ ਮੌਕੇ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲੀਸ ਵੱਲੋਂ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜੀ ਗਈ ਹੈ। -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK