ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਰਕੀਟ ਕਮੇਟੀਆਂ ਦੀ ਜ਼ਿੰਮੇਵਾਰੀ ਐਸ.ਡੀ.ਐਮਜ਼ ਨੂੰ ਸੌਂਪਣ ਲਈ  ਨੋਟੀਫਿਕੇਸ਼ਨ ਜਾਰੀ

By  Joshi June 7th 2017 08:19 PM

ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ•ਾਂ 153 ਮੌਜੂਦਾ ਮਾਰਕੀਟ ਕਮੇਟੀਆਂ ਦੇ ਰੋਜ਼ਮਰ•ਾ ਦੇ ਕਾਰਜ ਨੂੰ ਚਲਾਉਣ ਲਈ ਐਸ.ਡੀ.ਐਮਜ਼ ਦੀ ਨਿਯੁਕਤੀ ਨੂੰ ਨੋਟੀਫਾਈ ਕਰ ਦਿੱਤਾ ਹੈ ਜਿਨ•ਾਂ ਨੂੰ ਹਾਲ ਹੀ ਵਿੱਚ ਸੂਬਾ ਮੰਤਰੀ ਮੰਡਲ ਨੇ ਭੰਗ ਕਰ ਦਿੱਤਾ ਹੈ।

ਇਸਦਾ ਉਦੇਸ਼ ਸੂਬੇ ਦੇ ਰੀਂਘ ਰਹੇ ਖੇਤੀਬਾੜੀ ਸੈਕਟਰ ਵਿੱਚ ਸੁਧਾਰ ਲਿਆਉਣਾ ਹੈ। ਇਸ ਸਬੰਧ ਵਿੱਚ ਪੰਜਾਬ ਦੇ ਰਾਜਪਾਲ ਵਲੋਂ ਭਾਰਤੀ ਸੰਵਿਧਾਨ ਦੀ ਧਾਰਾ 213 ਦੀ ਉਪ ਧਾਰਾ (1) ਦੇ ਰਾਹੀਂ ਪੰਜਾਬ ਐਗਰਿਕਲਚਰ ਪ੍ਰੋਡਿਊਸ ਮਾਰਕੀਟਸ (ਸੋਧ) ਆਰਡੀਨੈਂਸ 2017 ਨੂੰ ਜਾਰੀ ਕੀਤਾ ਗਿਆ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਇੱਥੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪ੍ਰਸ਼ਾਸਕ ਨਿਯੁਕਤ ਕਰਨ ਸਬੰਧੀ ਨੋਟੀਫਿਕੇਸ਼ਨ ਪੰਜਾਬ ਐਗਰਿਕਲਚਰ ਪ੍ਰੋਡਿਊਸ ਮਾਰਕੀਟਸ ਐਕਟ 1961 ਦੀ 12-ਏ  ਦੀ ਉਪ ਧਾਰਾ (ਸੀ) ਦੇ ਹੇਠ ਕੀਤਾ ਗਿਆ ਹੈ। ਇਸਦੇ ਨਾਲ ਐਸ.ਡੀ.ਐਮਜ਼ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਜ਼ਰੂਰੀ ਸ਼ਕਤੀਆਂ ਮਿਲ ਗਈਆਂ ਹਨ ਜੋ ਪਹਿਲਾਂ 22 ਜ਼ਿਲਿ•ਆਂ ਵਿੱਚ ਸਥਿਤ ਇਨ•ਾਂ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਅਤੇ ਮੈਂਬਰਾਂ ਵਲੋਂ ਵਰਤੀਆਂ ਜਾ ਰਹੀਆਂ ਹਨ।

ਬੁਲਾਰੇ ਅਨੁਸਾਰ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਇਹ ਕਮੇਟੀਆਂ ਭੰਗ ਕੀਤੇ ਜਾਣ ਦੇ ਇੱਕ ਸਾਲ ਦੇ ਅੰਦਰ ਧਾਰਾ 12 ਦੀ ਵਿਵਸਥਾ ਹੇਠ ਮੁੜ ਗਠਨ ਹੋਣ ਤੱਕ ਇਨ•ਾਂ ਦੀ ਜੁੰਮੇਵਾਰੀਆਂ ਐਸ.ਡੀ.ਐਮ. ਨਿਭਾਉਣਗੇ।

ਮੰਤਰੀ ਮੰਡਲ ਵਲੋਂ ਲਏ ਗਏ ਫੈਸਲੇ ਦੇ ਹੇਠ ਪੰਜਾਬ ਐਗਰਿਕਲਚਰ ਪ੍ਰੋਡਿਊਸ ਮਾਰਕੀਟ ਐਕਟ 1961 ਦੀ ਧਾਰਾ 12 ਨੂੰ ਸੋਧਣ ਦਾ ਫੈਸਲਾ ਪ੍ਰਸ਼ਾਸਕ ਨਿਯੁਕਤ ਕਰਨ ਲਈ  ਲਿਆ ਗਿਆ ਜੋ ਸਰਕਾਰੀ ਡਿਊਟੀ ਨਿਭਾਉਣਗੇ ਅਤੇ ਮਾਰਕੀਟ ਕਮੇਟੀਆਂ ਦੀਆਂ ਸ਼ਕਤੀ ਦੀ ਵਰਤੋਂ ਇੱਕ ਸਾਲ ਦੇ ਸਮੇਂ ਤੱਕ ਜਾਂ ਮਾਰਕੀਟ ਕਮੇਟੀਆਂ ਨਾਮਜ਼ਦ ਹੋਣ ਤੱਕ ਜੋ ਵੀ ਪਹਿਲਾਂ ਹੋਵੇ ਕੀਤੀਆਂ ਜਾਣਗੀਆਂ।

—PTC News

Related Post