Bigg Boss OTT 2: ਬੇਹੱਦ ਹੀ ਆਲੀਸ਼ਾਨ ਘਰ ‘ਚ ਰਹਿਣਗੇ ਇਹ ਮੁਕਾਬਲੇਬਾਜ਼, ਤੁਸੀਂ ਵੀ ਦੇਖੋ ਪਹਿਲੀ ਝਲਕ
'ਬਿੱਗ ਬੌਸ ਓਟੀਟੀ 2' ਧਮਾਕੇ ਨਾਲ ਵਾਪਸੀ ਕਰਨ ਲਈ ਤਿਆਰ ਹੈ, ਅਤੇ ਪ੍ਰਸ਼ੰਸਕਾਂ ਦਾ ਉਤਸ਼ਾਹ ਆਪਣੇ ਸਿਖਰ 'ਤੇ ਹੈ। ਜਿੱਥੇ ਸ਼ੋਅ ਦੇ ਮੁਕਾਬਲੇਬਾਜ਼ਾਂ ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ ਉੱਥੇ ਹੀ ਬਿੱਗ ਬੌਸ ਓਟੀਟੀ 2 ਦੇ ਸ਼ਾਨਦਾਰ ਘਰ ਦੀ ਪਹਿਲੀ ਝਲਕ ਦਿਖਾ ਦਿੱਤੀ ਗਈ ਹੈ।
Bigg Boss OTT 2: 'ਬਿੱਗ ਬੌਸ ਓਟੀਟੀ 2' ਧਮਾਕੇ ਨਾਲ ਵਾਪਸੀ ਕਰਨ ਲਈ ਤਿਆਰ ਹੈ, ਅਤੇ ਪ੍ਰਸ਼ੰਸਕਾਂ ਦਾ ਉਤਸ਼ਾਹ ਆਪਣੇ ਸਿਖਰ 'ਤੇ ਹੈ ਕਿਉਂਕਿ 'ਬਿੱਗ ਬੌਸ ਓਟੀਟੀ 2' ਦੇ ਘਰ ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ। ਮੇਕਰਸ ਨੇ ਹਾਲ ਹੀ 'ਚ ਬਿੱਗ ਬੌਸ ਦੇ ਘਰ ਦੀ ਪਹਿਲੀ ਝਲਕ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ ਜੋ ਬਹੁਤ ਖੂਬਸੂਰਤ ਹੈ।
ਮੇਕਰਸ ਨੇ ਹਾਲ ਹੀ 'ਚ ਜੀਓ ਸਿਨੇਮਾ ਦੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਘਰ ਦੀ ਇਕ ਝਲਕ ਸ਼ੇਅਰ ਕੀਤੀ ਹੈ, ਜੋ ਕਾਫੀ ਦਿਲਚਸਪ ਹੈ। ਬਿੱਗ ਬੌਸ ਦੀ ਅੱਖ ਨੂੰ ਰਸੋਈ ਦੀਆਂ ਚੀਜ਼ਾਂ ਨਾਲ ਸਜਾਇਆ ਗਿਆ ਹੈ। ਇੱਕ ਗੋਲ ਮੇਜ਼ ਦੇ ਨਾਲ ਦੋ ਸੋਫੇ ਹਨ। ਹੁਣ ਇਹ ਕਿਹੜਾ ਕਮਰਾ ਹੈ, ਨਿਰਮਾਤਾਵਾਂ ਨੇ ਇਸ ਦਾ ਖੁਲਾਸਾ ਨਹੀਂ ਕੀਤਾ ਹੈ। ਹਾਲਾਂਕਿ, ਫੋਟੋਆਂ ਤੋਂ ਇਹ ਸਾਫ ਹੈ ਕਿ ਬਿੱਗ ਬੌਸ ਦਾ ਘਰ ਸ਼ਾਨਦਾਰ ਹੋਣ ਵਾਲਾ ਹੈ।
ਸਲਮਾਨ ਖਾਨ ਦੁਆਰਾ ਹੋਸਟ ਕੀਤੇ ਜਾਣ ਵਾਲੇ ਮਸ਼ਹੂਰ ਰਿਆਲਿਟੀ ਸ਼ੋਅ 'ਬਿੱਗ ਬੌਸ ਓਟੀਟੀ' ਦੇ ਸੀਜ਼ਨ 2 ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਫਾਈਨਲ ਮੁਕਾਬਲੇਬਾਜ਼ਾਂ ਦੀ ਸੂਚੀ ਵੀ ਸਾਹਮਣੇ ਆ ਗਈ ਹੈ। 'ਬਿੱਗ ਬੌਸ 16' ਦੇ ਖਤਮ ਹੋਣ ਤੋਂ ਬਾਅਦ ਤੋਂ ਹੀ ਲੋਕ ਓਟੀਟੀ 'ਤੇ ਇਸ ਸ਼ੋਅ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਸੀ।
ਜਲਦ ਹੀ ਪ੍ਰਸ਼ੰਸਕਾਂ ਦਾ ਇਹ ਇੰਤਜ਼ਾਰ ਖਤਮ ਹੋਣ ਵਾਲਾ ਹੈ। ਇਸ ਸ਼ੋਅ ਵਿੱਚ ਪੁਸ਼ਟੀ ਕੀਤੇ ਮੈਂਬਰਾਂ ਦੀ ਸੂਚੀ ਵੀ ਚਰਚਾ ਲਈ ਆਈ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸ਼ੋਅ 'ਚ ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਆਲੀਆ ਤੋਂ ਇਲਾਵਾ ਅਵਿਨਾਸ਼ ਸਚਦੇਵ, ਆਕਾਂਕਸ਼ਾ ਪੁਰੀ, ਬਬੀਕਾ, ਫਲਕ ਨਾਜ਼, ਜੀਆ ਸ਼ੰਕਰ, ਮਨੀਸ਼ਾ ਰਾਣੀ, ਪਲਕ ਪੁਰਸਵਾਨੀ ਵਰਗੇ ਸਿਤਾਰੇ ਨਜ਼ਰ ਆਉਣਗੇ।
ਦੱਸ ਦਈਏ ਕਿ ਹੁਣ ਤੱਕ ਵਿਵਾਦਿਤ ਰਿਆਲਿਟੀ ਸ਼ੋਅ ਦੇ ਨਿਰਮਾਤਾਵਾਂ ਨੇ ਸਲਮਾਨ ਖਾਨ ਦੀ ਲੁੱਕ ਦੇ ਨਾਲ-ਨਾਲ ਬਿੱਗ ਬੌਸ ਓਟੀਟੀ 2 ਦੇ ਗੀਤ ਨੂੰ ਰਿਲੀਜ਼ ਕੀਤਾ ਹੈ, ਜਿਸ ਵਿੱਚ ਰੈਪਰ ਅਤੇ ਗਾਇਕ ਰਫਤਾਰ ਰੈਪ ਕਰਦੇ ਹੋਏ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: ਸੁਸ਼ਾਂਤ ਸਿੰਘ ਰਾਜਪੂਤ ਦੀਆਂ 50 ਮਾਸੂਮ ਇੱਛਾਵਾਂ ਜੋ ਰਹਿ ਗਈਆਂ ਅਧੂਰੀਆਂ, ਦੁਨੀਆ ਦੀ ਇਸ ਜਗ੍ਹਾ 'ਤੇ ਬਿਤਾਉਣਾ ਚਾਹੁੰਦਾ ਸੀ ਅਦਾਕਾਰ