Karnal Rice Mill Collapses:ਕਰਨਾਲ ਚ ਵੱਡਾ ਹਾਦਸਾ, ਰਾਈਸ ਮਿਲ ਦੀ ਇਮਾਰਤ ਢਹਿਣ ਕਾਰਨ 4 ਲੋਕਾਂ ਦੀ ਮੌਤ 20 ਦੇ ਕਰੀਬ ਜ਼ਖ਼ਮੀ
ਹਰਿਆਣਾ ਦੇ ਕਰਨਾਲ 'ਚ ਮੰਗਲਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਹਰਿਆਣਾ ਦੇ ਕਰਨਾਲ 'ਚ ਰਾਈਸ ਮਿੱਲ ਦੀ ਤਿੰਨ ਮੰਜ਼ਿਲਾ ਡਿੱਗ ਗਈ, ਜਿਸ ਚ 157 ਦੇ ਕਰੀਬ ਮਜ਼ਦੂਰ ਰਹਿੰਦੇ ਸਨ। ਤਿੰਨ ਮੰਜ਼ਿਲਾ ਰਾਈਸ ਮਿੱਲ ਦੀ ਇਮਾਰਤ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 20 ਕਰੀਬ ਜ਼ਖ਼ਮੀ ਹਨ।
Karnal Rice Mill Collapses: ਹਰਿਆਣਾ ਦੇ ਕਰਨਾਲ 'ਚ ਮੰਗਲਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਹਰਿਆਣਾ ਦੇ ਕਰਨਾਲ 'ਚ ਰਾਈਸ ਮਿੱਲ ਦੀ ਤਿੰਨ ਮੰਜ਼ਿਲਾ ਡਿੱਗ ਗਈ, ਜਿਸ ਚ 157 ਦੇ ਕਰੀਬ ਮਜ਼ਦੂਰ ਰਹਿੰਦੇ ਸਨ। ਤਿੰਨ ਮੰਜ਼ਿਲਾ ਰਾਈਸ ਮਿੱਲ ਦੀ ਇਮਾਰਤ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 20 ਕਰੀਬ ਜ਼ਖ਼ਮੀ ਹਨ।
_018c9252fc3aaa2397f616067461360e_1280X720.webp)
ਦੱਸ ਦਈਏ ਕਿ ਰਾਈਸ ਮਿੱਲ ਦੀ ਇਮਾਰਤ ਡਿੱਗਣ ਕਾਰਨ ਚਾਰੇ ਪਾਸੇ ਸਹਿਮ ਦਾ ਮਾਹੌਲ ਹੈ। ਮਿੱਲ ਦੇ ਮਲਬੇ ਹੇਠ ਕਈ ਮਜ਼ਦੂਰਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ। ਫਾਇਰ ਬ੍ਰਿਗੇਡ, ਪੁਲਿਸ ਅਤੇ ਐਂਬੂਲੈਂਸ ਮੌਕੇ 'ਤੇ ਪਹੁੰਚ ਗਈ ਹੈ। ਬਚਾਅ ਕਾਰਜ ਜਾਰੀ ਹੈ। ਜੇਸੀਬੀ ਮਸ਼ੀਨਾਂ ਰਾਹੀਂ ਇਮਾਰਤ ਦਾ ਮਲਬਾ ਹਟਾਉਣ ਦੇ ਯਤਨ ਕੀਤੇ ਜਾ ਰਹੇ ਹਨ।
_47d4be978bc0cbfc51a9c99e9241f27b_1280X720.webp)
4 ਮਜ਼ਦੂਰਾਂ ਦੀ ਮੌਤ
ਤਰਾਵੜੀ ਸਥਿਤ ਸ਼ਿਵ ਸ਼ਕਤੀ ਰਾਈਸ ਮਿੱਲ ਦੀ ਤਿੰਨ ਮੰਜ਼ਿਲਾ ਇਮਾਰਤ ਤੜਕੇ 3:30 ਵਜੇ ਅਚਾਨਕ ਢਹਿ ਗਈ। ਇਮਾਰਤ ਡਿੱਗਣ ਕਾਰਨ ਕਰੀਬ 20 ਮਜ਼ਦੂਰਾਂ ਨੂੰ ਮਲਬੇ ਹੇਠੋਂ ਕੱਢ ਲਿਆ ਗਿਆ ਹੈ ਜਦਕਿ 4 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ 'ਚ ਕਈ ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਏ। ਦੱਸ ਦਈਏ ਕਿ ਜ਼ਖਮੀ ਮਜ਼ਦੂਰਾਂ ਨੂੰ ਕਲਪਨਾ ਚਾਵਲਾ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ ਹੈ।
ਦੱਸ ਦਈਏ ਕਿ ਇਸ ਰਾਈਸ ਮਿੱਲ ਦੀ ਇਮਾਰਤ ਦੇ ਅੰਦਰ ਹੀ ਮਜ਼ਦੂਰ ਸੌਂਦੇ ਸਨ। ਫਿਲਹਾਲ ਬਚਾਅ ਕਾਰਜ ਜਾਰੀ ਹਨ। ਮਰਨ ਵਾਲਿਆਂ ਅਤੇ ਜ਼ਖਮੀਆਂ ਦੀ ਗਿਣਤੀ ਅਜੇ ਵੱਧ ਸਕਦੀ ਹੈ।

ਜ਼ਖਮੀਆਂ ਦਾ ਇਲਾਜ਼ ਜਾਰੀ
ਤਰਾਵੜੀ 'ਚ ਮਲਬੇ ਹੇਠ ਦੱਬੇ 20 ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਜਦਕਿ 6 ਮਜ਼ਦੂਰਾਂ ਨੂੰ ਕਲਪਨਾ ਚਾਵਲਾ ਸਰਕਾਰੀ ਮੈਡੀਕਲ ਕਾਲਜ 'ਚ ਦਾਖਲ ਕਰਵਾਇਆ ਗਿਆ ਹੈ। ਹੋਰ ਜ਼ਖ਼ਮੀ ਮਜ਼ਦੂਰਾਂ ਨੂੰ ਤਰਾਵੜੀ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ।
ਡੀਸੀ ਅਨੀਸ਼ ਯਾਦਵ ਅਤੇ ਐਸਪੀ ਸ਼ਸ਼ਾਂਕ ਕੁਮਾਰ ਮੌਕੇ 'ਤੇ ਪਹੁੰਚ ਗਏ ਹਨ ਅਤੇ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਜ਼ਖਮੀਆਂ ਨੂੰ ਬਿਹਤਰ ਇਲਾਜ਼ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ।
Weather Update: ਅੱਜ ਤੋਂ ਬਦਲੇਗਾ ਮੌਸਮ ਦਾ ਮਿਜਾਜ਼, ਬਾਰਿਸ਼ ਦੇ ਨਾਲ ਗਰਮੀ ਤੋਂ ਮਿਲ ਸਕਦੀ ਹੈ ਰਾਹਤ