ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ 98ਵਾਂ ਜਨਮ ਵਰ੍ਹੇਗੰਢ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮਨਾਇਆ ਜਾ ਰਿਹਾ ਸਦਭਾਵਨਾ ਦਿਵਸ
ਅੱਜ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ 98ਵਾਂ ਜਨਮ ਵਰ੍ਹੇਗੰਢ ਹੈ। ਜਿਸ ਦੇ ਚੱਲਦੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦਲ ’ਚ ਸਦਭਾਵਨਾ ਦਿਵਸ ਮਨਾਇਆ ਜਾ ਰਿਹਾ ਹੈ। ਪਿੰਡ ਬਾਦਲ ’ਚ ਵਿਸ਼ੇਸ਼ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਦੌਰਾਨ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਬੁੱਤ ਦਾ ਉਦਘਾਟਨ ਕੀਤਾ ਜਾਵੇਗਾ।
ਦੱਸ ਦਈਏ ਕਿ ਪਿੰਡ ਬਾਦਲ ’ਚ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ 12 ਫੁੱਟ ਉੱਚਾ ਬੁੱਤ ਤਿਆਰ ਕੀਤਾ ਗਿਆ ਹੈ ਜੋ ਕਿ ਪਿੱਤਲ ਬਣਿਆ ਹੈ। ਇਸਦਾ ਭਾਰ 14 ਕੁਇੰਟਲ ਹੈ।
- PTC NEWS