Imran Khan: ਇਮਰਾਨ ਖਾਨ ਨੂੰ ਲਾਹੌਰ ਹਾਈਕੋਰਟ ਵੱਲੋਂ ਵੱਡੀ ਰਾਹਤ, ਗ੍ਰਿਫ਼ਤਾਰੀ ਤੇ ਲਗਾਈ ਰੋਕ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਲਾਹੌਰ ਹਾਈਕੋਰਟ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ। ਹਾਈਕੋਰਟ ਨੇ ਪੁਲਿਸ ਨੂੰ ਜਮਾਨ ਪਾਰਕ 'ਚ ਚੱਲ ਰਹੀ ਮੁਹਿੰਮ ਨੂੰ ਅਗਲੇ ਆਦੇਸ਼ ਤੱਕ ਰੋਕਣ ਦਾ ਨਿਰਦੇਸ਼ ਦਿੱਤਾ ਹੈ। ਇਸ ਮਾਮਲੇ 'ਤੇ ਹੁਣ ਕੱਲ੍ਹ ਸਵੇਰੇ 10 ਵਜੇ ਸੁਣਵਾਈ ਹੋਵੇਗੀ।
ਲਾਹੌਰ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਲਾਹੌਰ ਹਾਈਕੋਰਟ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ। ਹਾਈਕੋਰਟ ਨੇ ਪੁਲਿਸ ਨੂੰ ਜਮਾਨ ਪਾਰਕ 'ਚ ਚੱਲ ਰਹੀ ਮੁਹਿੰਮ ਨੂੰ ਅਗਲੇ ਆਦੇਸ਼ ਤੱਕ ਰੋਕਣ ਦਾ ਨਿਰਦੇਸ਼ ਦਿੱਤਾ ਹੈ। ਇਸ ਮਾਮਲੇ 'ਤੇ ਹੁਣ ਕੱਲ੍ਹ ਸਵੇਰੇ 10 ਵਜੇ ਸੁਣਵਾਈ ਹੋਵੇਗੀ।
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਨੇ ਬੁੱਧਵਾਰ ਸਵੇਰੇ ਇੱਕ ਟਵੀਟ 'ਚ ਸ਼ਹਿਬਾਜ ਸ਼ਰੀਫ ਸਰਕਾਰ ਦੀ ਮਨਸ਼ਾ 'ਤੇ ਸਵਾਲ ਚੁੱਕਿਆ ਅਤੇ ਆਪਣੀ ਜਾਨ ਨੂੰ ਖ਼ਤਰਾ ਦੱਸਿਆ। ਉਨ੍ਹਾਂ ਨੇ ਕਾਰਤੂਸ ਦੇ ਖੋਖੇ ਵਾਲੀ ਤਸਵੀਰ ਅਤੇ ਵੀਡੀਓ ਦੇ ਨਾਲ ਆਪਣੇ ਟਵੀਟ 'ਚ ਲਿਖਿਆ, ‘ਸਪੱਸ਼ਟ ਰੂਪ ਨਾਲ ਗ੍ਰਿਫ਼ਤਾਰੀ ਦਾ ਦਾਅਵਾ ਸਿਰਫ਼ ਡਰਾਮਾ ਸੀ, ਕਿਉਂਕਿ ਅਸਲੀ ਇੱਛਾ ਅਗਵਾਹ ਅਤੇ ਹੱਤਿਆ ਕਰਨਾ ਹੈ।. ਅੱਥਰੂ ਗੈਸ ਅਤੇ ਪਾਣੀ ਦੀਆਂ ਬੌਛਾੜਾਂ ਨਾਲ, ਉਨ੍ਹਾਂ ਨੇ ਹੁਣ ਲਾਈਵ ਫਾਈਰਿੰਗ ਦਾ ਸਹਾਰਾ ਲਿਆ ਹੈ।
ਇਹ ਵੀ ਪੜ੍ਹੋ: Canada Deportation: ਕੈਨੇਡਾ ਤੋਂ 700 ਭਾਰਤੀ ਵਿਦਿਆਰਥੀ ਹੋਣਗੇ ਡਿਪੋਰਟ ?