ਧੁੰਦ ਦੀ ਸੰਘਣੀ ਚਾਦਰ ਵਿਚਕਾਰ ਘਿਰੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦਾ ਅਦੁੱਤੀ ਨਜ਼ਾਰਾ

ਗੁਰੂ ਨਗਰੀ ਅੰਮ੍ਰਿਤਸਰ 'ਚ ਸਥਿਤ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਖ਼ੂਬਸੂਰਤੀ ਹਮੇਸ਼ਾਂ ਹੀ ਸੈਲਾਨੀਆਂ ਤੇ ਸ਼ਰਧਾਲੂਆਂ ਦਾ ਮਨ ਮੋਹ ਲੈਂਦੀ ਹੈ। ਰੁੱਤ ਕੋਈ ਵੀ ਹੋਵੇ ਸੋਨੇ 'ਚ ਲਿਪਟੇ ਸ੍ਰੀ ਦਰਬਾਰ ਸਾਹਿਬ ਦੀ ਸੁੰਦਰਤਾ ਦਾ ਦੁਨੀਆ 'ਚ ਕੋਈ ਮੁਕਬਲਾ ਨਹੀਂ ਤਾਈਂ ਤਾਂ ਦੁਨੀਆ ਭਰ ਤੋਂ ਲੋਕ ਇੱਥੇ ਇਸ ਅਲੌਕਿਕ ਧਾਰਮਿਕ ਸਥਾਨ ਦੇ ਦਰਸ਼ਨਾਂ ਨੂੰ ਆਉਂਦੀਆਂ ਹਨ।

By  Jasmeet Singh January 2nd 2023 12:25 PM -- Updated: January 2nd 2023 12:41 PM

ਅੰਮ੍ਰਿਤਸਰ, 2 ਜਨਵਰੀ: ਗੁਰੂ ਨਗਰੀ ਅੰਮ੍ਰਿਤਸਰ 'ਚ ਸਥਿਤ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਖ਼ੂਬਸੂਰਤੀ ਹਮੇਸ਼ਾ ਹੀ ਸੈਲਾਨੀਆਂ ਤੇ ਸ਼ਰਧਾਲੂਆਂ ਦਾ ਮਨ ਮੋਹ ਲੈਂਦੀ ਹੈ। ਰੁਤ ਕੋਈ ਵੀ ਹੋਵੇ ਸੋਨੇ 'ਚ ਲਿਪਟੇ ਸ੍ਰੀ ਦਰਬਾਰ ਸਾਹਿਬ ਦੀ ਸੁੰਦਰਤਾ ਦਾ ਦੁਨੀਆ 'ਚ ਕੋਈ ਮੁਕਾਬਲਾ ਨਹੀਂ ਤਾਹੀਂ ਤਾਂ ਦੁਨੀਆ ਭਰ ਤੋਂ ਲੋਕ ਇੱਥੇ ਇਸ ਅਲੌਕਿਕ ਧਾਰਮਿਕ ਸਥਾਨ ਦੇ ਦਰਸ਼ਨਾਂ ਨੂੰ ਆਉਂਦੀਆਂ ਹਨ। ਅੱਜ ਵੀ ਸੰਘਣੀ ਧੁੰਦ 'ਚ ਘਿਰੇ ਸ੍ਰੀ ਦਰਬਾਰ ਸਾਹਿਬ ਕੰਪਲੇਕਸ ਦਾ ਅਦੁੱਤੀ ਨਜ਼ਾਰਾ ਵੇਖਦਿਆਂ ਹੀ ਬਣਦਾ ਸੀ। ਹੱਡ ਚੀਰਵੀਂ ਠੰਡ ਦੇ ਵਿੱਚ ਵੀ ਸ਼ਰਧਾਲੂਆਂ ਦੀ ਰਾਮਦਾਸ ਸਰੋਵਰ ਤੇ ਸ੍ਰੀ ਦਰਬਾਰ ਸਾਹਿਬ ਪ੍ਰਤੀ ਸ਼ਰਧਾ ਤੇ ਦਰਸ਼ਨਾਂ ਦਾ ਸੰਕਲਪ ਵੇਖਦਿਆਂ ਹੀ ਬਣਦਾ ਹੈ।


ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮੌਸਮ ਵਿਭਾਗ ਨੇ ਵੀ ਸੰਘਣੀ ਧੁੰਦ ਦੀ ਚਿਤਾਵਨੀ ਦਿੱਤੀ ਹੈ। ਅੱਜ ਸਵੇਰ ਤੋਂ ਹੀ ਪੰਜਾਬ ਦੇ ਵੱਖ ਵੱਖ ਖੇਤਰਾਂ ਨੂੰ ਧੁੰਦ ਨੇ ਲਪੇਟਿਆ ਹੋਇਆ ਹੈ। ਮੌਸਮ ਵਿਭਾਗ ਲਗਾਤਾਰ ਹੀ ਪੰਜਾਬ ਵਾਸੀਆਂ ਨੂੰ ਸੀਤ ਲਹਿਰ ਅਤੇ ਧੁੰਦ ਬਾਰੇ ਸੁਚੇਤ ਕਰ ਰਿਹਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਆਉਣ ਵਾਲੇ 4 ਦਿਨਾਂ ਤੱਕ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦੀ ਵੀ ਚਿਤਾਵਨੀ ਜਾਰੀ ਕੀਤੀ ਹੈ। ਪੰਜਾਬ ਸਰਕਾਰ ਨੇ ਵੀ ਮੌਸਮ ਵਿਭਾਗ ਦੀ ਚਿਤਾਵਨੀ ਦੇ ਮੱਦੇਨਜ਼ਰ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਛੁੱਟੀਆਂ 8 ਜਨਵਰੀ ਤੱਕ ਵਧਾ ਦਿੱਤੀਆਂ ਹਨ। 


ਨਵੇਂ ਸਾਲ ਦੀ ਰਾਤ ਉਮੜਿਆ ਸ਼ਰਧਾਲੂਆਂ ਦਾ ਇਕੱਠ

ਜਿਸ ਤਰ੍ਹਾਂ ਗੁਰਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ 'ਚ ਲੋਕਾਂ ਦਾ ਇਕੱਠ ਵੇਖਣ ਨੂੰ ਮਿਲਦਾ, ਉਵੇਂ ਹੀ ਇਸ ਨਵੇਂ ਸਾਲ ਦੀ ਸ਼ੁਰੂਆਤ ਦੌਰਾਨ ਵੀ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਪੁੱਜੇ। ਨਵੇਂ ਸਾਲ ਦੀ ਰਾਤ ਸੰਗਤਾਂ ਦਾ ਹਜੂਮ ਇਨ੍ਹਾਂ ਸੀ ਕਿ ਦਰਬਾਰ ਸਾਹਿਬ ਕੰਪਲੈਕਸ 'ਚ ਪੈਰ ਰੱਖਣ ਤੱਕ ਦੀ ਥਾਂ ਨਹੀਂ ਮਿਲ ਰਹੀ ਸੀ। ਜਿਥੇ ਦੇਰ ਸ਼ਾਮ ਤੋਂ ਹੀ ਦਰਬਾਰ ਸਾਹਿਬ ਵਿਖੇ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। 31 ਦਸੰਬਰ 2022 ਦੀ ਰਾਤ 12 ਵੱਜੇ ਨਵਾਂ ਸਾਲ ਚੜ੍ਹਦੇ ਹੀ ਸਾਰਾ ਹਰਿਮੰਦਰ ਸਾਹਿਬ ਕੰਪਲੈਕਸ 'ਜੋ ਬੋਲੇ ​​ਸੋ ਨਿਹਾਲ' ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਨਵੇਂ ਸਾਲ ਦੇ ਪਹਿਲੇ ਦਿਨ ਵੀ ਸਵੇਰ ਤੋਂ ਹੀ ਦਰਬਾਰ ਸਾਹਿਬ ਕੰਪਲੈਕਸ 'ਚ ਸ਼ਰਧਾਲੂਆਂ ਦਾ ਭਾਰੀ ਇਕੱਠੀ ਵੇਖਣ ਨੂੰ ਮਿਲਿਆ।

Related Post