Drone shot down by BSF: ਭਾਰਤ-ਪਾਕਿ ਸਰਹੱਦ ’ਤੇ ਡਰੋਨ ਦੀ ਹਲਚਲ, ਬੀਐਸਐਫ ਨੇ ਕੀਤੀ ਫਾਇਰਿੰਗ
ਗੁਰਦਾਸਪੁਰ ’ਚ ਬੀਤੀ ਰਾਤ ਬੀਤੀ ਰਾਤ ਨੂੰ ਬੀਐਸਐਫ ਦੀ ਮੇਤਲਾ ਪੋਸਟ ਤੇ ਪਾਕਿਸਤਨੀ ਡਰੋਨ ਦੇਖਿਆ ਗਿਆ ਸੀ ਜਿੱਸ ਉਪਰ 32 ਰਾਊਂਡ ਫਾਇਰ ਕੀਤੇ ਗਏ ਸੀ।
Drone shot down by BSF: ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਲਗਾਤਾਰ ਭਾਰਤ ਪਾਕਿਸਤਾਨ ਸਰਹੱਦ ’ਤੇ ਡਰੋਨ ਦੀ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਤਰ੍ਹਾਂ ਦਾ ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਬੀਐਸਐਫ ਨੇ ਭਾਰਤੀ ਸਰਹੱਦ ਚ ਡਰੋਨ ਦੀ ਹਲਚਲ ਹੋਣ ’ਤੇ ਉਸ ਤੇ ਫਾਇਰਿੰਗ ਕਰ ਦਿੱਤੀ।
ਮਿਲੀ ਜਾਣਕਾਰੀ ਮੁਤਾਬਿਕ ਬੀਤੀ ਰਾਤ ਬੀਤੀ ਰਾਤ ਨੂੰ ਬੀਐਸਐਫ ਦੀ ਮੇਤਲਾ ਪੋਸਟ ਤੇ ਪਾਕਿਸਤਨੀ ਡਰੋਨ ਦੇਖਿਆ ਗਿਆ ਸੀ ਜਿੱਸ ਉਪਰ 32 ਰਾਊਂਡ ਫਾਇਰ ਕੀਤੇ ਗਏ ਸੀ ਅਤੇ ਆਸ ਪਾਸ ਦੇ ਏਰੀਏ ਵਿਚ ਸਰਚ ਆਪਰੇਸ਼ਨ ਦੌਰਾਨ ਬੀਐੱਸਐੱਫ ਦੇ ਜਵਾਨਾਂ ਨੂੰ ਪਿੰਡ ਨਬੀ ਨਗਰ ਤੋਂ ਇੱਕ ਡਰੋਨ ਬਰਾਮਦ ਹੋਇਆ।
ਸਰਚ ਆਪਰੇਸ਼ਨ ਦੌਰਾਨ ਬੀਐਸਐਫ ਨੇ ਡਰੋਨ ਦੇ ਬੰਨ੍ਹ ਕੇ ਭੇਜੀ ਏਕੇ 47, ਮੈਗਜ਼ੀਨ ਤੇ ਗੋਲੀ-ਸਿੱਕਾ ਵੀ ਬਰਾਮਦ ਕੀਤੀ ਹੈ। ਫਿਲਹਾਲ ਇਸ ਸਬੰਧੀ ਬੀਐਸਐੱਫ ਅਧਿਕਾਰੀਆਂ ਵੱਲੋਂ ਕਾਨਫਰੰਸ ਕਰ ਜਾਣਕਾਰੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: Two H3N2 deaths in India: H3N2 ਵਾਇਰਸ ਨਾਲ ਭਾਰਤ 'ਚ ਦੋ ਮੌਤਾਂ