Two H3N2 deaths in India: H3N2 ਵਾਇਰਸ ਨਾਲ ਭਾਰਤ 'ਚ ਦੋ ਮੌਤਾਂ
H3N2: ਦੇਸ਼ 'ਚ ਇਨੀਂ ਦਿਨੀਂ ਸਰਦੀ - ਖੰਘ ਅਤੇ ਬੁਖਾਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ ( ICMR)ਦੀ ਅਨੁਸਾਰ ਇਸਦੇ ਲਈ ਇੱਕ ਤਰ੍ਹਾਂ ਦਾ 'ਇਨਫਲੂਏਂਜ਼ਾ-ਏ' ਵਾਇਰਸ ਜ਼ਿੰਮੇਵਾਰ ਹੈ।
ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ ਮੁਤਾਬਕ , ਪਿਛਲੇ ਦੋ - ਤਿੰਨ ਮਹੀਨਿਆਂ ਤੋਂ 'ਇਨਫਲੂਏਂਜ਼ਾ ਵਾਇਰਸ ਦੇ A ਸਬਟਾਇਪ H3N2ਦੀ ਵਜ੍ਹਾ ਨਾਲ ਬੁਖਾਰ ਅਤੇ ਸਰਦੀ - ਖੰਘ ਦੇ ਮਾਮਲਿਆਂ 'ਚ ਵਾਧਾ ਹੋਇਆ ਹੈ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵੱਲੋਂ ਵੀ ਦੱਸਿਆ ਗਿਆ ਹੈ ਕਿ ਅਜੇ ਮੌਸਮੀ ਬੁਖਾਰ ਤੇਜ਼ੀ ਨਾਲ ਫੈਲ ਰਿਹਾ ਹੈ। H3N2 ਵਾਇਰਸ ਵਿੱਚ ਵੀ ਕੋਵਿਡ - 19 ਜਿਹੇ ਹੀ ਲੱਛਣ ਦੇਖੇ ਗਏ ਹਨ ਜੋ ਸਭ ਉਮਰ ਦੇ ਲੋਕਾਂ 'ਤੇ ਅਸਰ ਪਾਉਂਦਾ ਹੈ। H3N2 ਵਾਇਰਸ ਨਾਲ ਭਾਰਤ ਵਿੱਚ ਦੋ ਮੌਤਾਂ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ।
ਇਹ ਵੀ ਪੜ੍ਹੋ: Pat Cummins Mother Death: ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦਾ ਦੇਹਾਂਤ
- PTC NEWS