ਟਾਂਡਾ ਵਿੱਚ ਲੁੱਟ ਦੀ ਖੌਫਨਾਕ ਵਾਰਦਾਤ ਦੌਰਾਨ ਦੋ ਬੱਚਿਆਂ ਦੀ ਹੋਈ ਮੌਤ

ਟਾਂਡਾ 'ਚ ਅੱਜ ਦੇਰ ਸ਼ਾਮ ਇੱਕ ਲੁੱਟ ਦੀ ਵੱਡੀ ਵਾਰਦਾਤ ਦੌਰਾਨ ਹੋਈ ਸੜਕ ਦੁਰਘਟਨਾ ਵਿੱਚ ਦੋ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ।

By  Jasmeet Singh March 3rd 2023 08:43 PM

ਹੁਸ਼ਿਆਰਪੁਰ: ਟਾਂਡਾ 'ਚ ਅੱਜ ਦੇਰ ਸ਼ਾਮ ਇੱਕ ਲੁੱਟ ਦੀ ਵੱਡੀ ਵਾਰਦਾਤ ਦੌਰਾਨ ਹੋਈ ਸੜਕ ਦੁਰਘਟਨਾ ਵਿੱਚ ਦੋ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਇਹ ਘਟਨਾ ਟਾਂਡਾ ਦੇ ਪੁਲ ਪੁਖਤਾ ਨੇੜੇ ਉਸ ਵੇਲੇ ਵਾਪਰੀ ਜਦੋਂ ਇੱਕ ਓਰਤ ਪ੍ਰਭਜੀਤ ਕੌਰ ਆਪਣੇ ਦੋ ਬੱਚਿਆਂ (ਬੇਟਾ ਤੇ ਭਤੀਜੀ) ਨਾਲ ਸਕੂਟਰੀ 'ਤੇ ਸਵਾਰ ਹੋ ਕੇ ਆ ਰਹੀ ਸੀ ਕਿ ਪਿਛਿੳਂ ਆ ਰਹੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਉਕਤ ਔਰਤ ਕੋਲੋ ਪਰਸ ਖੋਹਿ ਲਿਆ ਗਿਆ। ਜਿਸ ਮਗਰੋਂ ਔਰਤ ਦੀ ਸਕੂਟਰੀ ਅੱਗੇ ਜਾ ਰਹੀ ਟਰੈਕਟਰ ਟਰਾਲੀ ਵਿੱਚ ਜਾ ਟਕਰਾਈ, ਜਿਸ ਕਾਰਨ ਪਿੱਛੇ ਬੈਠੇ ਬੱਚੇ ਗੁਰਭੇਜ ਸਿੰਘ ਉਮਰ 6 ਸਾਲ ਤੇ ਗਗਨਦੀਪ ਕੌਰ 21 ਸਾਲ ਦੀ ਮੌਕੇ 'ਤੇ ਮੌਤ ਹੋ ਗਈ। ਜਿਸ ਤੋਂ ਬਾਅਦ ਲਾਸ਼ਾਂ ਨੂੰ ਟਾਂਡਾ ਦੇ ਇਕ ਨਿੱਜੀ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਡਾ. ਲਵਪ੍ਰੀਤ ਨੇ ਦੋਨੋਂ ਬੱਚਿਆਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਲੁੱਟ ਦੀ ਵਾਰਦਾਤ ਦਾ ਪਤਾ ਚਲਦਿਆਂ ਡੀਐਸਪੀ ਟਾਂਡਾ ਕੁਲਵੰਤ ਸਿੰਘ ਤੇ ਐਸਐਚੳ ਟਾਂਡਾ ਮਲਕੀਅਤ ਸਿੰਘ ਪੁਲਿਸ ਪਰਟੀ ਸਮੇਤ ਮੌਕੇ 'ਤੇ ਪਹੁੰਚੇ ਤੇ ਲੁਟੇਰਿਆਂ ਦੀ ਸੀਸੀਟੀਵੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ।

Related Post