NDA Punjab Topper ਸਹਿਜਲਦੀਪ ਕੌਰ ਦਾ ਆਪਣੇ ਪਿੰਡ ਪਹੁੰਚਣ ’ਤੇ ਕੀਤਾ ਗਿਆ ਭਰਵਾਂ ਸਵਾਗਤ
Hoshiarpur News : ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਚੋਟਾਲਾ ਦੀ ਬੇਟੀ ਸਹਿਜਲਦੀਪ ਕੌਰ ਨੇ ਐਨਡੀਏ ਦੀ ਮੈਰਿਟ ਲਿਸਟ ਵਿੱਚ ਲੜਕੀਆਂ ਵਿੱਚ 13ਵਾਂ ਰੈਂਕ ਪ੍ਰਾਪਤ ਕਰਕੇ ਇਤਿਹਾਸ ਰਚ ਦਿੱਤਾ ਹੈ। ਇੱਕ ਛੋਟੇ ਕਿਸਾਨ ਦੀ ਧੀ ਸਹਿਜਲਦੀਪ ਨੇ ਆਪਣੇ ਦਮ ਬਿਨਾ ਕਿਸੇ ਕੋਚਿੰਗ ਦੇ ਐਨਡੀਏ ਦੀ ਪ੍ਰੀਖਿਆ ਪਾਸ ਕਰਕੇ ਇਹ ਉਪਲਬਧੀ ਹਾਸਲ ਕੀਤੀ।
ਦੱਸ ਦਈਏ ਕਿ ਜਦੋਂ ਉਹ ਆਪਣੇ ਪਿੰਡ ਵਾਪਸ ਪਰਤੀ, ਤਾਂ ਪਿੰਡ ਚੋਟਾਲਾ ਅਤੇ ਆਸ-ਪਾਸ ਦੇ ਲੋਕਾਂ ਵੱਲੋਂ ਉਸਦਾ ਨਿੱਘਾ ਸਵਾਗਤ ਕੀਤਾ । ਉਹ ਪਿੰਡ ਦੀ ਪਹਿਲੀ ਲੜਕੀ ਬਣੇਗੀ ਜੋ ਭਾਰਤੀ ਫੌਜ ‘ਚ ਕਮਿਸ਼ਨਡ ਅਫਸਰ ਹੋਵੇਗੀ।
ਸਹਿਜਲਦੀਪ ਨੇ ਕਿਹਾ ਕਿ ਪੂਰੀ ਲੱਗਣ ਨਾਲ ਪੜ੍ਹਾਈ ਕਰਨਾ ਅਤੇ ਟੀਚੇ ’ਤੇ ਟਿਕੇ ਰਹਿਣਾ ਸਫਲਤਾ ਦੀ ਕੁੰਜੀ ਹੈ। ਉਸਨੇ ਮਾਪਿਆਂ ਨੂੰ ਆਪਣੇ ਬੱਚਿਆਂ, ਖਾਸ ਕਰਕੇ ਧੀਆਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ।
ਸਹਿਜਲਦੀਪ ਦੀ ਪੜ੍ਹਾਈ ਦੀ ਸ਼ੁਰੂਆਤ ਨੈਣੋਵਾਲ ਦੇ ਇੱਕ ਨਿੱਜੀ ਸਕੂਲ ਤੋਂ ਹੋਈ ਸੀ। ਬਾਅਦ ਵਿੱਚ ਉਸਨੇ PM ਸ਼੍ਰੀ ਕੇਂਦਰੀ ਵਿਦਿਆਲੇ, ਭੁੰਗਾ ਤੋਂ 12ਵੀਂ ਕਲਾਸ 97.8% ਅੰਕ ਲੈ ਕੇ ਪਾਸ ਕੀਤੀ ਜੀ ਵਿਚ ਉਹ ਪੂਰੇ ਦੇਸ਼ ਵਿੱਚੋਂ ਸਿਖਰ ਤੇ ਰਹੇ ਡੇਢ ਫ਼ੀਸਦੀ ਵਿਦਿਆਰਥੀਆਂ ਵਿਚ ਸ਼ੁਮਾਰ ਸੀ।
ਇਸ ਤੋਂ ਇਲਾਵਾ ਉਸ ਨੇ ਕਿਹਾ ਕਿ ਉਸ ਦੇ ਮਾਪੇ, ਜਿਨ੍ਹਾਂ ਨੇ ਆਪ ਸਿਰਫ 12ਵੀਂ ਤੱਕ ਪੜ੍ਹਾਈ ਕੀਤੀ, ਸ਼ੁਰੂ 'ਚ ਐਨਡੀਏ ਬਾਰੇ ਜਾਣਦੇ ਵੀ ਨਹੀਂ ਸਨ। ਉਸ ਦੇ ਪਿਤਾ ਜਗਦੇਵ ਸਿੰਘ ਨੇ ਕਿਹਾ ਕਿ ਜਦੋਂ ਧੀ ਨੇ ਸਮਝਾਇਆ ਕਿ ਐਨਡੀਏ ਕੀ ਹੈ, ਤਾਂ ਅਸੀਂ ਜਾਣਿਆ ਕਿ ਇਹ ਤਾਂ ਸਵਰਗ ਵਰਗੀ ਚੀਜ਼ ਹੈ। ਅਸੀਂ ਵਾਹਿਗੁਰੂ ਦਾ ਧੰਨਵਾਦ ਕਰਦੇ ਹਾਂ।
ਉਸ ਦੀ ਮਾਤਾ ਪਿੰਦਰ ਦਾ ਕਹਿਣਾ ਸੀ ਕਿ ਸਾਹਿਜਲ ਦੀ ਕਾਮਯਾਬੀ ਨੇ ਉਨ੍ਹਾਂ ਦੀ ਮਿਹਨਤ ਲੇਖੇ ਲਾ ਦਿੱਤੀ ਹੈ। ਉਨ੍ਹਾਂ ਦੱਸਿਆ ਕੇ ਸਹਿਜਲਦੀਪ ਪੂਰੀ ਪੂਰੀ ਰਾਤ ਪੜ੍ਹਾਈ ਕਰਦੀ ਸੀ ਤੇ ਬਚਪਨ ਤੋਂ IPS ਅਧਿਕਾਰੀ ਬਣਨ ਦਾ ਸੁਫਨਾ ਸੀ ਉਸਦਾ ਜੋ ਬਾਅਦ ਵਿਚ ਐਨਡੀਏ ਵਿਚ ਤਬਦੀਲ ਹੋ ਗਿਆ ਤੇ ਉਸਨੇ ਦਿਨਰਾਤ ਇੱਕ ਕਰਕੇ ਇਹ ਮੁਕਾਮ ਹਾਸਿਲ ਕੀਤਾ। ਖੈਰ ਹੁਣ ਸਹਿਜਲਦੀਪ ਮਾਈ ਭਾਗੋ AFPI, ਮੁਹਾਲੀ 'ਚ ਟ੍ਰੇਨਿੰਗ ਲੈ ਰਹੀ ਹੈ ਤੇ ਦਸੰਬਰ ਵਿੱਚ ਐਨਡੀਏ , ਖੜਕਵਾਸਲਾ ਲਈ ਰਵਾਨਾ ਹੋਵੇਗੀ।
ਇਹ ਵੀ ਪੜ੍ਹੋ : Kapurthala ’ਚ ਨਸ਼ੇ ਖਿਲਾਫ ਲੜਨ ਵਾਲੇ ਸਰਪੰਚ ਦੇ ਪੁੱਤ ਦਾ ਕਤਲ; ਨਸ਼ੇ ਦਾ ਟੀਕਾ ਜਾਂ ਜ਼ਹਿਰੀਲੀ ਦਵਾਈ ਦੇ ਕੇ ਮਾਰਨ ਦਾ ਖਦਸ਼ਾ
- PTC NEWS