Jalandhar News : ਸੜਕ ’ਤੇ ਪਾਣੀ ਖੜਨ ਕਰਕੇ ਵਾਪਰਿਆ ਦਰਦਨਾਕ ਹਾਦਸਾ, ਮਹਿਲਾ ਦੀ ਮੌਤ; ਲੋਕਾਂ ਨੇ ਕੀਤਾ ਰੋਡ ਜਾਮ
Jalandhar News : ਫਿਲੌਰ ਤੋਂ ਨਵਾਂ ਸ਼ਹਿਰ ਰੋਡ ਵਾਲੀ ਸੜਕ ਦੇ ਪਹਿਲਾ ਹੀ ਲੰਬੇ ਸਮੇਂ ਬਾਅਦ ਭਾਗ ਖੁੱਲ੍ਹੇ ਅਤੇ ਹੁਣ ਇੱਕ ਮਹੀਨੇ ਤੋਂ ਸੜਕ ਉੱਪਰ ਘਰਾਂ ਦਾ ਗੰਦਾ ਪਾਣੀ ਘੁੰਮ ਰਿਹਾ ਹੈ ਜੋ ਭਿਆਨਕ ਬੀਮਾਰੀਆਂ ਨੂੰ ਜਿੱਥੇ ਸੱਦਾ ਦੇ ਰਿਹਾ ਹੈ, ਇਸ ਨਾਲ ਵੱਡੇ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ, ਦੱਸ ਦਈਏ ਕਿ ਫਿਲੌਰ ਦੇ ਪਿੰਡ ਨਗਰ ਨਵੀ ਅਬਾਦੀ ਸੜਕ ’ਚ ਪਾਣੀ ਖੜਾ ਹੋਣ ਕਾਰਨ ਮੋਟਰਸਾਈਕਲ ਸਵਾਰ ਨੂੰ ਇੱਕ ਟਰੱਕ ਟਿੱਪਰ ਨੇ ਟੱਕਰ ਮਾਰ ਦਿੱਤੀ।
ਹਾਦਸੇ ਦੌਰਾਨ ਪਰਮਜੀਤ ਕੌਰ ਪਤਨੀ ਸੋਢੀ ਰਾਮ ਵਾਸੀ ਇੰਦਰਾ ਕਲੌਨੀ ਦੀ ਮੌਤ ਹੋ ਗਈ ਅਤੇ ਰੋਸ ’ਚ ਆਏ ਇਲਾਕੇ ਵਾਸੀਆਂ ਨੇ ਲਾਸ ਰੋਡ ’ਚ ਰੱਖਕੇ ਰੋਡ ਜਾਮ ਕਰਕੇ ਪ੍ਰਸ਼ਾਸਨ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਮੌਕੇ ’ਤੇ ਡਰਾਈਵਰ ਭੱਜ ਗਿਆ ਜਿਸ ਨੂੰ ਠੇਕੇ ਤੋਂ ਦਾਰੂ ਲੈਣ ਲੱਗੇ ਲੋਕਾਂ ਨੇ ਕਾਬੂ ਕੀਤਾ।
ਇਸ ਸਮੱਸਿਆ ਸਬੰਧੀ ਮੁਹੱਲਾ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਸੜਕ ਟੁੱਟੀ ਅਤੇ ਟੋਏ ਪੈਣ ਕਾਰਨ ਕਈ ਵਾਰ ਅਣਸੁਖਾਵੀਆਂ ਘਟਨਾਵਾਂ ਵਾਪਰੀਆਂ ਅਤੇ ਕੀਮਤੀ ਜਾਨਾਂ ਗਈਆਂ ਤੇ ਲੋਕ ਇਸਨੂੰ ਖੂਨੀ ਸੜਕ ਕਹਿੰਦੇ ਸਨ, ਹੁਣ ਸਬੰਧਤ ਵਿਭਾਗ ਵਲੋਂ ਸੜਕ ਬਣਾ ਦਿੱਤੀ ਅਤੇ ਤੋੜਨ ਵਾਲੇ ਵੀ ਕੋਈ ਕਸਰ ਨਹੀਂ ਛੱਡ ਰਹੇ। ਇਸ ਸੜਕ ’ਤੇ ਸਿਆਸੀ ਲੀਡਰਾਂ ਦਾ ਕਾਫਲਾ ਵੀ ਲੰਘਦਾ ਹੈ ਪਰ ਉਹਨਾਂ ਦਾ ਇਸ ਸਮੱਸਿਆ ਵੱਲ ਧਿਆਨ ਨਹੀਂ ਹੈ, ਸੜਕ ’ਚ ਖੜੇ ਗੰਦੇ ਪਾਣੀ ਦੀ ਸਮੱਸਿਆ ਨੂੰ ਮੀਡੀਆ ਰਾਹੀਂ ਚੁੱਕਿਆ ਗਿਆ ਪਰ ਫਿਰ ਵੀ ਪ੍ਰਸ਼ਾਸਨ ਦੀ ਨੀਂਦ ਨਹੀਂ ਖੁੱਲੀ। ਧਰਨਾਕਾਰੀਆਂ ਨੇ ਕਿਹਾ ਜਦੋ ਤੱਕ ਇਸ ਮੁਸ਼ਕਿਲ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਜਾਮ ਨਹੀਂ ਖੁੱਲਣਗੇ, ਥਾਣਾ ਫਿਲੌਰ ਦੇ ਐਸਐਚਓ ਅਮਨ ਸੈਣੀ ਮੌਕੇ ਪਹੁੰਚੇ ਅਤੇ ਉਹਨਾਂ ਨੇ ਡਰਾਈਵਰ ਅਤੇ ਟਰੱਕ ਹਿਰਾਸਤ ’ਚ ਲਿਆ ਪਰਿਵਾਰ ਦੇ ਬਿਆਨਾ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਨਾਇਬ ਤਹਿਸੀਲਦਾਰ ਮਹਿਤਪੁਰ ਦਵਿੰਦਰ ਸਿੰਘ ਮਾਨ, ਡੀਐਸਪੀ ਫਿਲੋਰ ਭਰਤ ਮਸੀਹ ਪਹੁੰਚੇ। ਉਨ੍ਹਾਂ ਨੇ ਡੀਸੀ ਡਾ. ਹਿਮਾਂਸ਼ੂ ਅਗਰਵਾਲ ਦੇ ਧਿਆਨ ’ਚ ਮਾਮਲਾ ਲਿਆਂਦਾ ਤੇ ਡਿਪਟੀ ਕਮਿਸ਼ਨਰ ਨੇ ਬੀਡੀਪੀਓ ਫਿਲੌਰ ਜਸਜੀਤ ਕੌਰ ਨੂੰ ਕੰਮ ’ਚ ਅਣਗਹਿਲੀ ਵਰਤਨ ਕਾਰਨ ਸਸਪੈਂਡ ਕੀਤਾ ਗਿਆ।
ਇਹ ਵੀ ਪੜ੍ਹੋ : DeraBassi ਦੇ BDPO ਬਲਜੀਤ ਸਿੰਘ ਸੋਹੀ ਨੂੰ ਕਾਰਨ ਦੱਸੋ ਨੋਟਿਸ ਜਾਰੀ, NOC ਵਾਲੇ ਦਿਨ ਗੈਰ ਹਾਜ਼ਰ ਰਹਿਣ ’ਤੇ ਹੋਈ ਕਾਰਵਾਈ
- PTC NEWS