ਸਿੱਖ ਸ਼ਰਧਾਲੂਆਂ ਲਈ ਵੱਡੀ ਖ਼ਬਰ, ਹੁਣ ਇਸ ਤਾਰੀਕ ਨੂੰ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ

By  Jashan A March 24th 2019 01:43 PM -- Updated: March 24th 2019 01:45 PM

ਸਿੱਖ ਸ਼ਰਧਾਲੂਆਂ ਲਈ ਵੱਡੀ ਖ਼ਬਰ, ਹੁਣ ਇਸ ਤਾਰੀਕ ਨੂੰ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ,ਅੰਮ੍ਰਿਤਸਰ: ਮੌਸਮ 'ਚ ਆਈ ਤਬਦੀਲੀ ਕਰਕੇ ਪਹਾੜਾਂ 'ਚ ਹੋਈ ਵਧੇਰੇ ਬਰਫਬਰੀ ਕਾਰਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੋਲ੍ਹਣ ਦੀਆਂ ਮਿਤੀਆਂ ਵਿਚ ਤਬਦੀਲੀ ਕੀਤੀ ਗਈ ਹੈ।

sri hemkunt sahib ਸਿੱਖ ਸ਼ਰਧਾਲੂਆਂ ਲਈ ਵੱਡੀ ਖ਼ਬਰ, ਹੁਣ ਇਸ ਤਾਰੀਕ ਨੂੰ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਇਹ ਕਪਾਟ ਇਸ ਵਾਰ 25 ਮਈ ਦੀ ਥਾਂ 1 ਜੂਨ ਤੋਂ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਹੇਮਕੁੰਟ ਸਾਹਿਬ ਟਰੱਸਟ ਦੇ ਮੈਨੇਜਰ ਸੇਵਾ ਸਿੰਘ ਨੇ ਦਿੱਤੀ ਹੈ।

ਹੋਰ ਪੜ੍ਹੋ: ਦਲੇਰ ਮਹਿੰਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਸ੍ਰੀ ਹੇਮਕੁੰਟ ਸਾਹਿਬ ਧਾਮ ਸਮੇਤ ਯਾਤਰਾ ਦੇ ਪੈਦਲ ਮਾਰਗ ’ਤੇ ਬਰਫ ਜੰਮੀ ਹੋਣ ਕਾਰਨ ਕਪਾਟ ਖੋਲ੍ਹਣ ਦੀ ਮਿਤੀ ਨੂੰ 6 ਦਿਨ ਅੱਗੇ ਵਧਾਇਆ ਗਿਆ ਹੈ।

sri hemkunt sahib ਸਿੱਖ ਸ਼ਰਧਾਲੂਆਂ ਲਈ ਵੱਡੀ ਖ਼ਬਰ, ਹੁਣ ਇਸ ਤਾਰੀਕ ਨੂੰ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ

ਉਹਨਾਂ ਦੱਸਿਆ ਕਿ ਇਸ ਸਾਲ ਸਰਦ ਰੁੱਤ ਵਿਚ ਹੋਈ ਭਾਰੀ ਬਰਫਬਾਰੀ ਕਾਰਨ ਜਿੱਥੇ ਹੇਮਕੁੰਟ ਸਾਹਿਬ ਵਿਚ 20 ਫੁੱਟ ਤੋਂ ਵੱਧ ਬਰਫ ਜੰਮੀ ਹੈ। ਉਥੇ ਪੈਦਲ ਮਾਰਗ ’ਤੇ ਘਾਂਗਰੀਆ ਤੋਂ ਹੇਮਕੁੰਟ ਤੱਕ 6 ਕਿਲੋਮੀਟਰ ਪੈਦਲ ਮਾਰਗ ’ਤੇ 5 ਫੁੱਟ ਬਰਫ ਜੰਮੀ ਹੋਈ ਹੈ।

-PTC News

Related Post