102 ਸਾਲ ਦੇ ਬਜ਼ੁਰਗ ਨੇ ਉਮਰ ਦੀਆਂ ਹੱਦਾਂ ਕੀਤੀਆਂ ਪਾਰ, ਕੀਤੀ ਇਹ ਕਾਰਤੂਤ

By  Tanya Chaudhary March 19th 2022 06:05 PM -- Updated: March 19th 2022 07:05 PM

ਚੇਨਈ, 19 ਮਾਰਚ 2022: ਤਿਰੂਵੱਲੁਰ ਮਹਿਲਾ ਅਦਾਲਤ ਨੇ ਤਾਮਿਲਨਾਡੂ ਦੇ ਇੱਕ ਸਰਕਾਰੀ ਸਕੂਲ ਦੇ 102 ਸਾਲਾ ਸੇਵਾਮੁਕਤ ਹੈੱਡਮਾਸਟਰ ਪਰਸ਼ੂਰਮਨ ਨੂੰ 15 ਸਾਲ ਦੀ ਸਜ਼ਾ ਸੁਣਾਈ ਹੈ। ਦਰਅਸਲ ਹੈੱਡਮਾਸਟਰ ਵੱਲੋਂ 10 ਸਾਲ ਦੀ ਬੱਚੀ ਨਾਲ ਜਿਣਸੀ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਹਨ ਜਿਸ ਕਾਰਨ ਸੇਵਾਮੁਕਤ ਹੈੱਡਮਾਸਟਰ ਨੂੰ 15 ਸਾਲ ਦੀ ਕੈਦ ਅਤੇ 5000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਇਨਸਾਨੀਅਤ ਹੋਈ ਸ਼ਰਮਸਾਰ, ਸੇਵਾਮੁਕਤ ਹੈਡਮਾਸਟਰ ਨੇ ਕੀਤਾ ਕਾਰਾ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ 2018 ਦੀ ਹੈ ਜਦੋਂ ਪਰਸ਼ੂਰਮਨ 99 ਸਾਲ ਦੇ ਸਨ। ਮੁਲਜ਼ਮ ਦੀਆਂ ਪੰਜ ਧੀਆਂ ਤੇ ਦੋ ਪੁੱਤਰ ਹਨ। ਉਸ ਨੇ ਸੇਨੇਰਕੁੱਪਮ 'ਚ ਪੰਜ ਘਰ ਬਣਾਏ ਹੋਏ ਸਨ ਅਤੇ ਕਿਰਾਏ 'ਤੇ ਦਿੱਤੇ ਸਨ। ਇਨ੍ਹਾਂ ਘਰ ਵਿੱਚੋਂ ਹੀ ਇੱਕ ਪਰਿਵਾਰ ਨੇ ਇੱਕ ਘਰ ਕਿਰਾਏ 'ਤੇ ਲਿਆ ਸੀ ਜੋ ਉਸਦੀ ਰਿਹਾਇਸ਼ ਦੇ ਕੋਲ ਸੀ ਤੇ ਉਨ੍ਹਾਂ ਦੀ ਇੱਕ ਦਸ ਸਾਲ ਦੀ ਬੇਟੀ ਸੀ। ਇਹ ਵੀ ਪੜ੍ਹੋ : ਗਲੇਨ ਮੈਕਸਵੈੱਲ ਨੇ ਭਾਰਤੀ ਮੂਲ ਦੀ ਵਿਨੀ ਨਾਲ ਕੀਤਾ ਵਿਆਹ  ਇਨਸਾਨੀਅਤ ਹੋਈ ਸ਼ਰਮਸਾਰ, ਸੇਵਾਮੁਕਤ ਹੈਡਮਾਸਟਰ ਨੇ ਕੀਤਾ ਕਾਰਾ ਜ਼ਿਕਰਯੋਗ ਇਹ ਹੈ ਕਿ 6 ਜੁਲਾਈ 2018 ਨੂੰ ਜਦੋਂ ਕੁੜੀ ਦੇ ਮਾਤਾ-ਪਿਤਾ ਘਰ ਵਾਪਸ ਆਏ ਤਾਂ ਲੜਕੀ ਨੇ ਪੇਟ ਦਰਦ ਦੀ ਸ਼ਿਕਾਇਤ ਕੀਤੀ ਅਤੇ ਜਦੋਂ ਉਸ ਦੀ ਮਾਂ ਨੇ ਪੁੱਛਿਆ ਕਿ ਕੀ ਉਸ ਨੇ ਕੁਝ ਖਾਦਾ-ਪੀਤਾ ਹੈ ਜਿਸ ਕਾਰਨ ਉਸ ਦੇ ਪੇਟ ਵਿੱਚ ਦਰਦ ਹੋ ਰਹੀ ਹੈ ਤਾਂ ਉਸ ਨੇ ਖੁਲਾਸਾ ਕੀਤਾ ਕਿ ਬਜ਼ੁਰਗ ਵਿਅਕਤੀ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਤਿਰੂਵੱਲੁਰ ਪੁਲਿਸ ਸਟੇਸ਼ਨ ਦੇ ਸਬ-ਇੰਸਪੈਕਟਰ ਲਤਾ ਨੇ ਦੱਸਿਆ, "ਮੈਂ ਮਾਮਲੇ ਦੀ ਜਾਂਚ ਅਧਿਕਾਰੀ ਸੀ ਅਤੇ ਮਾਪਿਆਂ ਵੱਲੋਂ ਸ਼ਿਕਾਇਤ ਮਿਲਣ 'ਤੇ, ਅਸੀਂ ਪਰਸ਼ੂਰਮਨ ਤੋਂ ਪੁੱਛਗਿੱਛ ਕੀਤੀ ਅਤੇ ਉਸ ਨੇ ਇਸ ਅਪਰਾਧ ਕਬੂਲ ਕੀਤਾ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਨਿਆਂਇਕ ਹਿਰਾਸਤ (Judicial Custody) ਵਿੱਚ ਭੇਜ ਦਿੱਤਾ ਗਿਆ।" ਇਨਸਾਨੀਅਤ ਹੋਈ ਸ਼ਰਮਸਾਰ, ਸੇਵਾਮੁਕਤ ਹੈਡਮਾਸਟਰ ਨੇ ਕੀਤਾ ਕਾਰਾ ਇਹ ਵੀ ਪੜ੍ਹੋ : The Kashmir Files Review: ਦਰਦ ਗਹਿਰਾ, ਹੰਝੂ ਇਵੇਂ ਹੀ ਨਹੀਂ ਵਗਦੇ ਮਿਲੀ ਜਾਣਕਾਰੀ ਅਨੁਸਾਰ ਸਾਢੇ ਤਿੰਨ ਸਾਲ ਬਾਅਦ ਹੁਣ ਇਸ ਮੁਕੱਦਮੇ ਦੀ ਸੁਣਵਾਈ ਖ਼ਤਮ ਹੋ ਗਈ ਹੈ ਅਤੇ ਪਰਸ਼ੂਰਮਨ ਨੂੰ ਦੋਸ਼ੀ ਕਰਾਰ ਦਿੰਦੇ ਹੋਏ 15 ਸਾਲ ਦੀ ਕੈਦ ਅਤੇ 5000 ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਇਸ ਦੇ ਨਾਲ ਹੀ 15 ਸਾਲ ਦੀ ਕੈਦ ਵਿੱਚੋਂ 10 ਸਾਲ ਸਖ਼ਤ ਕੈਦ ਅਤੇ ਪੰਜ ਸਾਲ ਸਾਧਾਰਨ ਕੈਦ ਹੈ। ਉਸ ਨੂੰ ਚੇਨੱਈ ਦੀ ਪੁਝਲ ਕੇਂਦਰੀ ਜੇਲ੍ਹ (Puzhal Central) ਵਿੱਚ ਭੇਜ ਦਿੱਤਾ ਗਿਆ ਹੈ। ਅਦਾਲਤ ਨੇ ਪੀੜਤਾ ਨੂੰ 45,000 ਦਾ ਮੁਆਵਜ਼ਾ ਵੀ ਦਿੱਤਾ ਹੈ। -PTC News

Related Post