ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ ਨੂੰ ਮਿਲੀ ਵੱਡੀ ਸਫ਼ਲਤਾ, 106 ਕਿੱਲੋ ਸੋਨੇ ਸਮੇਤ 7 ਨੂੰ ਕੀਤਾ ਗ੍ਰਿਫਤਾਰ

By  Jashan A March 31st 2019 09:59 AM -- Updated: March 31st 2019 10:00 AM

ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ ਨੂੰ ਮਿਲੀ ਵੱਡੀ ਸਫ਼ਲਤਾ, 106 ਕਿੱਲੋ ਸੋਨੇ ਸਮੇਤ 7 ਨੂੰ ਕੀਤਾ ਗ੍ਰਿਫਤਾਰ,ਮੁੰਬਈ: ਬੀਤੇ ਦਿਨ ਮਹਾਰਾਸ਼ਟਰ 'ਚ ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਉਹਨਾਂ ਸੋਨੇ ਦੀ ਸਮੱਗਲਿੰਗ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ ਕਰਦਿਆਂ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। [caption id="attachment_276660" align="aligncenter" width="300"]gold ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ ਨੂੰ ਮਿਲੀ ਵੱਡੀ ਸਫ਼ਲਤਾ, 106 ਕਿੱਲੋ ਸੋਨੇ ਸਮੇਤ 7 ਨੂੰ ਕੀਤਾ ਗ੍ਰਿਫਤਾਰ[/caption] ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ ਨੇ ਇਹਨਾਂ ਪਾਸੋਂ 106 ਕਿੱਲੋ ਤੋਂ ਵੱਧ ਸੋਨਾ ਬਰਾਮਦ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਮੁੰਬਈ ਦੇ ਭਿੰਡੀ ਬਾਜ਼ਾਰ ਇਲਾਕੇ ਵਿਚ 2 ਮੋਟਰ ਗੱਡੀਆਂ ਵਿਚ ਲੁਕੋ ਕੇ ਰੱਖਿਆ ਗਿਆ ਸਮੱਗਲਿੰਗ ਦਾ 75 ਕਿੱਲੋ ਸੋਨਾ ਬਰਾਮਦ ਕੀਤਾ ਗਿਆ। ਹੋਰ ਪੜ੍ਹੋ:ਬੀਐੱਸਐੱਫ ਨੂੰ ਮਿਲੀ ਵੱਡੀ ਸਫ਼ਲਤਾ, ਖੇਮਕਰਨ ਤੋਂ ਇੱਕ ਪਾਕਿ ਨਾਗਰਿਕ ਨੂੰ ਕੀਤਾ ਕਾਬੂ [caption id="attachment_276661" align="aligncenter" width="300"]gold ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ ਨੂੰ ਮਿਲੀ ਵੱਡੀ ਸਫ਼ਲਤਾ, 106 ਕਿੱਲੋ ਸੋਨੇ ਸਮੇਤ 7 ਨੂੰ ਕੀਤਾ ਗ੍ਰਿਫਤਾਰ[/caption] ਇਸ ਤੋਂ ਇਲਾਵਾ 31 ਕਿੱਲੋਹੋਰ ਸੋਨਾ ਵੀ ਬਰਾਮਦ ਕੀਤਾ ਗਿਆ ਜੋ ਵੱਖ-ਵੱਖ ਦੁਕਾਨਦਾਰਾਂ ਨੂੰ ਵੇਚ ਦਿੱਤਾ ਗਿਆ ਸੀ। ਇਸਦੇ ਨਾਲ ਹੀ ਇਕ ਕਰੋੜ 81 ਲੱਖ ਰੁਪਏ ਨਕਦ ਵੀ ਜ਼ਬਤ ਕੀਤੇ ਗਏ। ਪੁਲਿਸ ਨੇ ਸਾਰੇ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -PTC News

Related Post