ਕੌਮੀ ਇਨਸਾਫ ਮੋਰਚੇ ਦੇ ਮਾਰਚ ਦਾ ਅੱਜ 10ਵਾਂ ਦਿਨ, ਸੀਐੱਮ ਮਾਨ ਨੂੰ ਮਿਲਣ ’ਤੇ ਅੜੇ ਧਰਨਾਕਾਰੀ
ਮੁਹਾਲੀ: ਮੁਹਾਲੀ-ਚੰਡੀਗੜ੍ਹ ਸਰਹੱਦ ’ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਲਈ ਲਗਭਗ ਇਕ ਮਹੀਨੇ ਤੋਂ ਕੌਮੀ ਇਨਸਾਫ਼ ਮੋਰਚਾ ਦੇ ਆਗੂ ਅਤੇ ਸੰਗਤ ਵੱਲੋਂ ਧਰਨਾ ਲਗਾਇਆ ਗਿਆ ਹੈ। ਕੌਮੀ ਇਨਸਾਫ ਮੋਰਚੇ ਦੇ ਮਾਰਚ ਦਾ ਅੱਜ 10ਵਾਂ ਦਿਨ ਹੈ। ਬਾਰਡਰ ਤੇ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਹੋਏ ਸੀ। ਦੱਸ ਦਈਏ ਕਿ ਜਥੇ ਦੇ 31 ਮੈਂਬਰ ਸੀਐੱਮ ਰਿਹਾਇਸ਼ ਵੱਲ ਕੂਚ ਕਰ ਗਏ ਹਨ।
ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਮੋਰਚੇ ਨੂੰ ਅੱਗੇ ਰੋਕੇ ਜਾਣ ਦੇ ਮਗਰੋਂ ਮੋਰਚੇ ਵੱਲੋਂ ਉੱਥੇ ਹੀ ਬੈਠ ਕੇ ਵਾਹਿਗੁਰੂ ਦਾ ਜਾਮ ਕਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਦੋ ਲੋਕਾਂ ਨੇ ਪ੍ਰਸ਼ਾਸਨ ਅੱਗੇ ਸੀਐੱਮ ਰਿਹਾਇਸ਼ ਤੱਕ ਜਾ ਕੇ ਗੁਰਬਾਣੀ ਪਾਠ ਕਰਨ ਦੀ ਅਪੀਲ ਕੀਤੀ ਹੈ। ਜਿਸ ’ਤੇ ਮੁਹਾਲੀ ਪੁਲਿਸ ਨੇ ਚੰਡੀਗੜ੍ਹ ਪੁਲਿਸ ਦੇ ਨਾਲ ਗੱਲ ਕਰਨ ਦਾ ਭਰੋਸਾ ਦਿੱਤਾ ਹੈ।
ਇਹ ਵੀ ਪੜ੍ਹੋ: ਮਰਹੂਮ ਅਦਾਕਾਰ-ਕਾਰਕੁੰਨ ਦੀਪ ਸਿੱਧੂ ਨਾਲ ਜੁੜੇ ਵਿਵਾਦ, ਰਾਜਨੀਤਿਕ ਸਬੰਧ ਅਤੇ ਦਿਲਚਸਪ ਤੱਥ
- PTC NEWS