10ਵੀਂ ਦੇ ਵਿਦਿਆਰਥੀ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ

By  Ravinder Singh July 24th 2022 03:25 PM

ਫਿਲੌਰ : ਬੀਤੇ ਦਿਨ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਘਰ ਜਾ ਰਹੇ 18 ਸਾਲ ਦੇ 10ਵੀਂ ਜਮਾਤ ਵਿਦਿਆਰਥੀ ਦੀ ਰਹੱਸਮਈ ਹਾਲਾਤ ਵਿੱਚ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਇਕ ਵੱਡਾ ਖੁਲਾਸਾ ਹੋਇਆ ਹੈ। ਮ੍ਰਿਤਕ ਸਾਹਿਲ ਨੂੰ ਦੂਸਰੇ ਸਕੂਲ ਦੇ ਦੋ ਵਿਦਿਆਰਥੀਆਂ ਨੇ ਜਿਹੜੇ 9ਵੀਂ ਅਤੇ 10ਵੀਂ ਜਮਾਤ ਵਿੱਚ ਪੜ੍ਹਦੇ ਹਨ ਨੇ ਮਿਲ ਕੇ ਦਿਨ-ਦਿਹਾੜੇ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਸਥਾਨਕ ਪੁਲਿਸ ਨੇ ਦੋਵੇਂ ਮੁਲਜ਼ਮ ਬੱਚਿਆਂ ਦੇ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ।

10ਵੀਂ ਦੇ ਵਿਦਿਆਰਥੀ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆਜਾਣਕਾਰੀ ਅਨੁਸਾਰ ਅਨੁਸਾਰ ਸਥਾਨਕ ਲੜਕਿਆਂ ਦੇ ਸਰਕਾਰੀ ਸਕੂਲ ਵਿਚ 10ਵੀਂ ਜਮਾਤ ਵਿੱਚ ਪੜ੍ਹਨ ਵਾਲਾ ਸਾਹਿਲ (18 ਸਾਲ) ਮਾਪਿਆਂ ਦਾ ਇਕਲੌਤਾ ਮੁੰਡਾ ਸੀ। ਕੱਲ੍ਹ ਦੁਪਹਿਰ 1 ਵਜੇ ਛੁੱਟੀ ਹੋਣ ਤੋਂ ਬਾਅਦ ਹੀ ਸਾਹਿਲ ਜਿਵੇਂ ਆਪਣੇ ਘਰ ਵੱਲ ਜਾਣ ਲੱਗਾ ਤਾਂ ਰਸਤੇ ਵਿੱਚ ਉਸਨੂੰ ਕੁਝ ਲੜਕੇ ਮਿਲੇ ਜਿਸ ਤੋਂ ਬਾਅਦ ਸਾਹਿਲ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਪਹਿਲਾਂ ਇਸ ਘਟਨਾ ਨੂੰ ਆਮ ਘਟਨਾ ਮੰਨਿਆ ਜਾ ਰਿਹਾ ਸੀ ਜਿਵੇਂ ਹੀ ਪਰਿਵਾਰ ਦੇ ਲੋਕ ਹਸਪਤਾਲ ਪੁੱਜੇ ਉਨ੍ਹਾਂ ਨੇ ਸਾਹਿਲ ਨੂੰ ਵੇਖਿਆ ਤਾਂ ਉਸ ਦੇ ਸਰੀਰ ਦੇ ਉਪਰ ਸੱਟਾਂ ਦੇ ਨਿਸ਼ਾਨ ਸੀ।

10ਵੀਂ ਦੇ ਵਿਦਿਆਰਥੀ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆਰੋਸ ਪਰਿਵਾਰ ਦੇ ਮੈਂਬਰਾਂ ਦੇ ਨਾਲ ਮੁਹੱਲਾ ਵਾਸੀਆਂ ਨੇ ਥਾਣੇ ਦੇ ਬਾਹਰ ਧਰਨਾ ਲਗਾ ਦਿੱਤਾ। ਉਨ੍ਹਾਂ ਦੀ ਮੰਗ ਸੀ ਕਿ ਜਦ ਤੱਕ ਸਾਹਿਲ ਦੇ ਕਾਤਲ ਫੜੇ ਨਹੀਂ ਜਾਂਦੇ ਉਹ ਉਸ ਦਾ ਓਨੀ ਦੇਰ ਤੱਕ ਅੰਤਿਮ ਸਸਕਾਰ ਨਹੀਂ ਕਰਨਗੇ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਤੇ ਘਟਨਾ ਸਬੰਧੀ ਅਹਿਮ ਖੁਲਾਸੇ ਕੀਤੇ। ਪੁਲਿਸ ਨੇ ਕੁਝ ਸਕੂਲੀ ਲੜਕਿਆਂ ਤੋਂ ਪੁੱਛਗਿੱਛ ਕੀਤੀ ਤਾਂ ਮਾਮਲਾ ਕੁਝ ਹੋਰ ਹੀ ਨਿਕਲਿਆ। ਕੱਲ੍ਹ ਦੁਪਹਿਰ 1 ਵਜੇ ਜਦੋਂ ਸਕੂਲ ਵਿੱਚ ਛੁੱਟੀ ਹੋਈ ਸਾਹਿਲ ਆਪਣੇ ਘਰ ਵੱਲ ਜਾਣ ਲੱਗਾ ਤਾਂ ਰਸਤੇ ਵਿੱਚ ਉਸਨੂੰ ਕੁਝ ਲੜਕੇ ਮਿਲੇ ਜਿਨ੍ਹਾਂ ਦੇ ਨਾਲ ਵਿਸ਼ਾਲ ਤੇ ਮਨਵੀਰ ਸ਼ਾਮਲ ਸਨ।

10ਵੀਂ ਦੇ ਵਿਦਿਆਰਥੀ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ

ਉਨ੍ਹਾਂ ਨੇ ਸਾਹਿਲ ਨੂੰ ਰੋਕ ਕੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਸਾਹਿਲ ਜ਼ਖਮੀ ਹੋ ਕੇ ਜ਼ਮੀਨ ਤੇ ਡਿੱਗ ਗਿਆ ਤੇ ਉਸ ਦੇ ਮੂੰਹ ਵਿਚੋਂ ਖ਼ੂਨ ਨਿਕਲਣ ਲੱਗ ਪਿਆ। ਇਸ ਤੋਂ ਬਾਅਦ ਹਮਲਾਵਾਰ ਲੜਕੇ ਭੱਜ ਗਏ। ਰਾਹਗੀਰਾਂ ਨੇ ਚੁੱਕ ਕੇ ਸਾਹਿਲ ਨੂੰ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸਥਾਨਕ ਪੁਲਿਸ ਨੇ ਵਿਸ਼ਾਲ ਤੇ ਮਨਵੀਰ ਦੇ ਇਲਾਵਾ ਤਿੰਨ ਹੋਰਾਂ ਦੇ ਵਿਰੁੱਧ ਮੁਕੱਦਮਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਅਵਿਨਾਸ਼ ਰਾਏ ਖੰਨਾ ਨੇ ਬੂਟ ਪਾਲਿਸ਼ ਕਰ ਕੇ ਸੜਕ ਦੀ ਉਸਾਰੀ ਲਈ ਪੈਸੇ ਜੁਟਾਏ

 

Related Post