ਕਿਸਾਨ ਅੰਦੋਲਨ ਦੌਰਾਨ ਗ੍ਰਿਫ਼ਤਾਰ ਕੀਤੇ ਗਏ 13 ਹੋਰ ਕਿਸਾਨ ਤਿਹਾੜ ਜੇਲ 'ਚੋਂ ਹੋਏ ਰਿਹਾਅ

By  Shanker Badra March 3rd 2021 11:35 AM

ਨਵੀਂ ਦਿੱਲੀ : ਦਿੱਲੀ ਹਿੰਸਾ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ 13 ਹੋਰ ਕਿਸਾਨ ਬੀਤੀ ਰਾਤ ਤਿਹਾੜ ਜੇਲ ਵਿਚੋਂ ਰਿਹਾਅ ਕੀਤੇ ਗਏ ਹਨ। ਇਸ ਤੋਂ ਪਹਿਲਾਂ ਜਿਨ੍ਹਾਂ 9 ਨੌਜਵਾਨਾਂ ਨੂੰ ਸੋਮਵਾਰ ਦੀ ਰਾਤ ਰਿਹਾਅ ਕੀਤਾ ਗਿਆ ਸੀ, ਜਿਨ੍ਹਾਂ ਵਿਚ ਜਤਿੰਦਰ ਸਿੰਘ, ਗੁਰਦੀਪ ਸਿੰਘ, ਕਿਸ਼ਨ, ਧਰਮਿੰਦਰ ਸਿੰਘ, ਦਿਲਸ਼ਾਦ ਖਾਨ, ਮਨਪ੍ਰੀਤ ਸਿੰਘ, ਗੁਰਸੇਵਕ ਸਿੰਘ, ਅਮਿਤ ਕੁਮਾਰ ਅਤੇ ਜਸਵੀਰ ਸਿੰਘ ਸ਼ਾਮਲ ਹਨ। 26 ਜਨਵਰੀ ਨੂੰ ਕੁੱਝ ਲੋਕ ਟਰੈਕਟਰ ਚਲਾ ਕੇ ਲਾਲ ਕਿਲ੍ਹੇ ਪਹੁੰਚੇ ਸਨ ਅਤੇ ਉਨ੍ਹਾਂ ਨੇ ਉਥੇ ਦੇ ਪੋਲ 'ਤੇ ਇੱਕ ਧਾਰਮਿਕ ਝੰਡਾ ਲਾਇਆ ਸੀ।

13 more farmers arrested during farmers' Protest released from Tihar Jail ਕਿਸਾਨ ਅੰਦੋਲਨ ਦੌਰਾਨ ਗ੍ਰਿਫ਼ਤਾਰ ਕੀਤੇ ਗਏ 13 ਹੋਰ ਕਿਸਾਨ ਤਿਹਾੜ ਜੇਲ 'ਚੋਂ ਹੋਏ ਰਿਹਾਅ

Click here for latest updates on twitter.

ਇਨ੍ਹਾਂ ਨੂੰ ਨਾਂਗਲੋਈ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ ਤੇ ਤਕਰੀਬਨ ਇਕ ਮਹੀਨਾ ਜੇਲ ਵਿਚ ਰਹਿਣ ਮਗਰੋਂ ਇਹ ਰਿਹਾਅ ਹੋਏ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਕੱਲ੍ਹ 13 ਹੋਰ ਨੌਜਵਾਨ ਜੇਲ ਵਿਚ ਦੇਰ ਰਾਤ ਰਿਹਾਅ ਹੋਏ ਜੋ ਕਿ ਨਾਂਗਲੋਈ ਪੁਲਿਸ ਥਾਣੇ ਦੀ ਐਫ਼.ਆਈ.ਆਰ ਨੰਬਰ 46/21 ਤਹਿਤ ਗ੍ਰਿਫ਼ਤਾਰ ਕੀਤੇ ਗਏ ਸਨ।ਸਿਰਸਾ ਨੇ ਕਿਹਾ ਕਿ ਅਸੀਂ ਵਾਅਦਾ ਕੀਤਾ ਸੀ ਕਿ ਅਸੀਂ ਹਰ ਕਿਸਾਨ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਾਂਗੇ ਅਤੇ ਅਸੀਂ ਆਪਣਾ ਵਾਅਦਾ ਪੂਰਾ ਕਰ ਰਹੇ ਹਾਂ।

13 more farmers arrested during farmers' Protest released from Tihar Jail ਕਿਸਾਨ ਅੰਦੋਲਨ ਦੌਰਾਨ ਗ੍ਰਿਫ਼ਤਾਰ ਕੀਤੇ ਗਏ 13 ਹੋਰ ਕਿਸਾਨ ਤਿਹਾੜ ਜੇਲ 'ਚੋਂ ਹੋਏ ਰਿਹਾਅ

ਇਨ੍ਹਾਂ ਵਿਚ ਜਸਵੰਤ ਸਿੰਘ, ਅੰਮ੍ਰਿਤਪਾਲ ਸਿੰਘ, ਬਲਧੀਰ ਸਿੰਘ, ਭਾਗ ਸਿੰਘ, ਗੁਰਪ੍ਰੀਤ ਸਿੰਘ, ਜਗਦੀਪ ਸਿੰਘ, ਰਣਜੀਤ ਸਿੰਘ, ਹਸਵਿੰਦਰ ਸਿੰਘ, ਦਲਜਿੰਦਰ ਸਿੰਘ, ਗੁਰਦੀਪ ਸਿੰਘ ਅਤੇ ਰਮਨਦੀਪ ਸਿੰਘ ਅਤੇ ਸ਼ਮਸ਼ੇਰ ਸਿੰਘ ਸ਼ਾਮਲ ਹਨ। ਉਨ੍ਹਾਂ ਨੇ ਇਨ੍ਹਾਂ ਦੀ ਜ਼ਮਾਨਤ ਕਰਵਾਉਣ ਵਿਚ ਅਹਿਮ ਰੋਲ ਅਦਾ ਕਰਨ ਲਈ ਲੀਗਲ ਸੈਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ, ਐਡਵੋਕੇਟ ਦਿਨੇਸ਼ ਮੁਦਗਿੱਲ, ਅਮਰਵੀਰ ਸਿੰਘ ਭੁੱਤਲਰ, ਨੇਹਾ ਦਹੂਨ, ਵਿਕਰਮ ਸਿੰਘ, ਚਿਤਵਨ ਗੋਦਾਰਾ, ਅਮਿਤ ਸਾਂਗਵਾਨ, ਗੌਰਵ ਯਾਦਵ, ਜਸਪ੍ਰੀਤ ਸਿੰਘ ਰਾਏ, ਜਸਦੀਪ ਸਿੰਘ ਢਿੱਲੋਂ, ਸੰਜੇ ਨਸਿਆਰ, ਗੁਨਿੰਦਰ ਕੌਰ, ਵਿਰੇਂਦਰ ਸੰਧੂ, ਕਪਿਲ ਮਦਾਨ, ਕੁਨਾਲ ਮਦਾਨ ਤੇ ਗੁਰਮੁੱਖ ਸਿੰਘ ਸਮੇਤ ਸਾਰੇ ਹੀ ਵਕੀਲਾਂ ਦਾ ਧਨਵਾਦ ਕੀਤਾ ਹੈ।

ਪੜ੍ਹੋ ਹੋਰ ਖ਼ਬਰਾਂ : ਬੀਜੇਪੀ ਸੰਸਦ ਕੌਸ਼ਲ ਕਿਸ਼ੋਰ ਦੇ ਬੇਟੇ ਨੇ ਖ਼ੁਦ ਕਰਵਾਈ ਆਪਣੇ 'ਤੇ ਫਾਇਰਿੰਗ , ਪੁੱਛਗਿੱਛ ਦੌਰਾਨ ਹੋਇਆ ਵੱਡਾ ਖ਼ੁਲਾਸਾ

13 more farmers arrested during farmers' Protest released from Tihar Jail ਕਿਸਾਨ ਅੰਦੋਲਨ ਦੌਰਾਨ ਗ੍ਰਿਫ਼ਤਾਰ ਕੀਤੇ ਗਏ 13 ਹੋਰ ਕਿਸਾਨ ਤਿਹਾੜ ਜੇਲ 'ਚੋਂ ਹੋਏ ਰਿਹਾਅ

ਦੱਸ ਦੇਈਏ ਕਿ ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਰੀਬ ਪਿਛਲੇ 97 ਦਿਨਾਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹਨ।ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਤੇ ਅੰਦੋਲਨਕਾਰੀ ਕਿਸਾਨਾਂ ਵਿਚਕਾਰ ਰੇੜਕਾ ਬਰਕਰਾਰ ਹੈ। ਪਿਛਲੀ ਮੀਟਿੰਗ 'ਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਅੱਗੇ ਡੇਢ ਤੋਂ 2 ਸਾਲ ਤੱਕ ਖੇਤੀ ਕਾਨੂੰਨਾਂ ਨੂੰ ਮੁਲਤਵੀ ਰੱਖਣ ਦਾ ਪ੍ਰਸਤਾਵ ਰੱਖਿਆ ਸੀ, ਉਸ ਪ੍ਰਸਤਾਵ ਨੂੰ ਕਿਸਾਨਾਂ ਨੇ ਓਸੇ ਸਮੇਂ ਹੀ ਰੱਦ ਕਰ ਦਿੱਤਾ ਸੀ।

-PTCNews

Related Post