16 ਸਾਲ ਦੀ ਉਮਰ 'ਚ ਦੇਸ਼ ਦੀ ਧੀ ਮਨੂ ਵੱਲੋਂ ਦੂਜਾ ਸੋਨ ਤਮਗਾ ਜਿੱਤਣਾ ਮਾਣ ਦੀ ਗੱਲ - ਹਰਸਿਮਰਤ ਕੌਰ ਬਾਦਲ 

By  Joshi March 6th 2018 01:27 PM

16 ਸਾਲ ਦੀ ਉਮਰ 'ਚ ਦੇਸ਼ ਦੀ ਧੀ ਮਨੂ ਵੱਲੋਂ ਦੂਜਾ ਸੋਨ ਤਮਗਾ ਜਿੱਤਣਾ ਮਾਣ ਦੀ ਗੱਲ - ਹਰਸਿਮਰਤ ਕੌਰ ਬਾਦਲ : ਫੂਡ ਪ੍ਰੋਸੈਸਿੰਗ ਲਈ ਕੇਂਦਰੀ ਮੰਤਰੀ, ਹਰਸਿਮਰਤ ਕੌਰ ਬਾਦਲ ਨੇ ਸੋਸ਼ਲ ਮੀਡੀਆ ਸਾਈਟ ਟਵਿੱਟਰ 'ਤੇ ਇੱਕ ਪੋਸਟ ਸਾਂਝੀ ਰਾਹੀਂ ਆਪਣੀ ਖੁਸ਼ੀ ਕਰਦਿਆਂ ਲਿਖਿਆ ਕਿ ਉਹਨਾਂ ਨੂੰ ਬੇਹੱਦ ਖੁਸ਼ੀ ਹੈ ਕਿ ਇਕ 16 ਸਾਲ ਦੀ ਲੜਕੀ ਨੇ ਭਾਰਤ ਦੀ ਝੋਲੀ 'ਚ 10 ਮੀਟਰ ਏਅਰ ਪਿਸਟਲ ਮਿਕਸ ਟੀਮ ਈਵੈਂਟ ਵਿਚ ਦੂਜਾ ਗੋਲਡ ਮੈਡਲ ਪਾਇਆ ਹੈ।

ਉਹਨਾਂ ਨੇ ਲਿਖਿਆ ਕਿ ਇਹ ਬੇਹੱਦ ਮਾਣ ਅਤੇ ਖੁਸ਼ੀ ਵੱਲੀ ਗੱਲ ਹੈ ਕਿ ਇੱਕ ਧੀ ਨੇ ਦੇਸ਼ ਦਾ ਮਾਣ ਉੱਚਾ ਕਰਦਿਆਂ ਦੇਸ਼ ਦੀ ਝੋਲੀ 'ਚ ਸੋਨ ਤਮਗਾ ਪਾਇਆ ਹੈ।

—PTC News

Related Post