ਦੇਸ਼ 'ਚ ਪਿਛਲੇ 24 ਘੰਟਿਆਂ 'ਚ 1,67,059 ਨਵੇਂ ਮਾਮਲੇ, 1192 ਮੌਤਾਂ

By  Pardeep Singh February 1st 2022 09:30 AM -- Updated: February 1st 2022 09:35 AM

ਚੰਡੀਗੜ੍ਹ: ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਦੇਸ਼ ਵਿਚ ਕੋਰੋਨਾ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 1,67,059 ਨਵੇਂ ਮਾਮਲੇ ਸਾਹਮਣੇ ਆਏ ਹਨ ਉਥੇ ਹੀ 1192 ਲੋਕਾਂ ਦੀ ਮੌਤ ਹੋ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ 2,54,076 ਮਰੀਜ਼ਾਂ ਦੀ ਰਿਕਵਰੀ ਹੋ ਗਈ ਹੈ। ਕੋਰੋਨਾ ਵਾਇਰਸ ਦੇ ਦੇਸ਼ ਵਿਚ ਐਕਟਿਵ ਕੇਸਾਂ ਦੀ ਗਿਣਤੀ 17,43,059 ਹੈ।ਰੋਜਾਨਾ ਦੀ ਪੌਜੀਟਿਵ ਦਰ 11.69 ਫੀਸਦੀ ਹੈ।ਭਾਰਤ ਵਿੱਚ ਕੋਰੋਨਾ ਵੈਕਸੀਨੇਸ਼ਨ 1,66,68,48,204 ਲੋਕਾਂ ਦੀ ਹੋਈ ਹੈ।

ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਰਫ਼ਤਾਰ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ 2415 ਨਵੇਂ ਕੇਸ ਸਾਹਮਣੇ ਆਏ ਹਨ।

ਕੋਰੋਨਾ ਵਾਇਰਸ ਨਾਲ 30 ਲੋਕਾਂ ਦੀ ਮੌਤ ਹੋ ਗਈ। ਪੰਜਾਬ ਵਿੱਚ 5478 ਮਰੀਜ਼ ਸਿਹਤਯਾਬ ਹੋਏ ਹਨ। ਇਸ ਤੋਂ ਇਲਾਵਾ 10 ਮਰੀਜ਼ਾਂ ਦੀ ਸਥਿਤੀ ਨਾਜ਼ੁਕ ਦੱਸੀ ਜਾ ਰਹੀ ਹੈ।

ਕੋਰੋਨਾ ਦੀ ਰਫ਼ਤਾਰ ਵਧੀ ਹੈ। ਕੋਰੋਨਾ ਦੇ ਮੋਹਾਲੀ ਤੋਂ 267, ਪਟਿਆਲਾ ਤੋਂ 42, ਲੁਧਿਆਣਾ ਤੋਂ 267, ਜਲੰਧਰ ਤੋਂ 292, ਹੁਸ਼ਿਆਰਪੁਰ ਤੋਂ 236, ਪਠਾਨਕੋਟ ਤੋਂ 81, ਅੰਮ੍ਰਿਤਸਰ ਤੋਂ 91, ਰੋਪੜ ਤੋ 87, ਗੁਰਦਾਸਪੁਰ ਤੋਂ 62 ਅਤੇ ਤਰਨਤਾਰਨ ਤੋਂ 84 ਕੇਸ ਸਾਹਮਣੇ ਆਏ ਹਨ। ਪੰਜਾਬ ਭਰ ਵਿੱਚੋਂ ਇੱਕ ਵੱਡੀ ਰਾਹਤ ਸਾਹਮਣੇ ਆਈ ਹੈ ਕਿ 5478 ਮਰੀਜ਼ ਸਿਹਤਯਾਬ ਹੋਏ ਹਨ।

ਇਹ ਵੀ ਪੜ੍ਹੋ:ਪੰਜਾਬ 'ਚ ਕੋਰੋਨਾ ਦਾ ਕਹਿਰ, 24 ਘੰਟਿਆਂ 'ਚ 2415 ਨਵੇਂ ਕੇਸ, 30 ਮੌਤਾਂ

-PTC News

Related Post