1981 ਜਹਾਜ਼ ਅਗਵਾ ਮਾਮਲਾ: ਦਿੱਲੀ ਦੀ ਅਦਾਲਤ ਨੇ 36 ਸਾਲਾਂ ਬਾਅਦ ਦੋ ਖਾੜਕੂਆਂ ਤੋਂ ਹਟਾਏ ਦੇਸ਼ ਧ੍ਰੋਹ ਦੇ ਦੋਸ਼

By  Shanker Badra February 3rd 2018 11:42 AM

1981 ਜਹਾਜ਼ ਅਗਵਾ ਮਾਮਲਾ: ਦਿੱਲੀ ਦੀ ਅਦਾਲਤ ਨੇ 36 ਸਾਲਾਂ ਬਾਅਦ ਦੋ ਖਾੜਕੂਆਂ ਤੋਂ ਹਟਾਏ ਦੇਸ਼ ਧ੍ਰੋਹ ਦੇ ਦੋਸ਼:ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਦੇ ਵਧੀਕ ਸੈਸ਼ਨ ਜੱਜ ਅਜੇ ਪਾਂਡੇ ਨੇ 36 ਸਾਲ ਪੁਰਾਣੇ ਇੰਡੀਅਨ ਏਅਰ ਲਾਈਨਜ਼ ਦੇ ਜਹਾਜ਼ ਅਗਵਾ ਮਾਮਲੇ 'ਚ ਦੋ ਖਾੜਕੂਆਂ ਸਤਨਾਮ ਸਿੰਘ ਪਾਉਂਟਾ ਸਾਹਿਬ ਅਤੇ ਤੇਜਿੰਦਰਪਾਲ ਸਿੰਘ ਖ਼ਿਲਾਫ਼ ਲਾਏ ਦੇਸ਼ ਧ੍ਰੋਹ ਦੇ ਦੋਸ਼ ਹਟਾ ਲਏ ਹਨ।1981 ਜਹਾਜ਼ ਅਗਵਾ ਮਾਮਲਾ: ਦਿੱਲੀ ਦੀ ਅਦਾਲਤ ਨੇ 36 ਸਾਲਾਂ ਬਾਅਦ ਦੋ ਖਾੜਕੂਆਂ ਤੋਂ ਹਟਾਏ ਦੇਸ਼ ਧ੍ਰੋਹ ਦੇ ਦੋਸ਼ਅਦਾਲਤ ਵਲੋਂ ਉਨ੍ਹਾਂ ਖਿਲਾਫ਼ ਆਈ.ਪੀ.ਸੀ. ਦੀ ਧਾਰਾ 121-ਏ ਅਤੇ 121 ਤਹਿਤ ਦੋਸ਼ ਤੈਅ ਕੀਤੇ ਗਏ ਹਨ।ਮਾਮਲੇ ਦੀ ਅਗਲੀ ਸੁਣਵਾਈ 16 ਮਾਰਚ ਨੂੰ ਹੋਵੇਗੀ।ਦੋਵੇਂ ਮੁਲਜ਼ਮ ਜੋ ਕਿ ਜ਼ਮਾਨਤ 'ਤੇ ਹਨ ਸੁਣਵਾਈ ਦੌਰਾਨ ਅਦਾਲਤ 'ਚ ਹਾਜ਼ਰ ਸਨ।ਜ਼ਿਕਰਯੋਗ ਹੈ ਕਿ 29 ਸਤੰਬਰ 1981 ਨੂੰ ਦਲ ਖ਼ਾਲਸਾ ਨਾਲ ਸਬੰਧਿਤ 5 ਖਾੜਕੂਆਂ ਗਜਿੰਦਰ ਸਿੰਘ,ਸਤਨਾਮ ਸਿੰਘ,ਜਸਬੀਰ ਸਿੰਘ,ਕਰਨ ਸਿੰਘ ਤੇ ਤੇਜਿੰਦਰਪਾਲ ਸਿੰਘ ਨੇ ਨਵੀਂ ਦਿੱਲੀ ਤੋਂ ਸ੍ਰੀਨਗਰ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਨੂੰ ਅਗਵਾ ਕਰ ਲਿਆ ਤੇ ਪਾਕਿਸਤਾਨ ਲੈ ਗਏ।1981 ਜਹਾਜ਼ ਅਗਵਾ ਮਾਮਲਾ: ਦਿੱਲੀ ਦੀ ਅਦਾਲਤ ਨੇ 36 ਸਾਲਾਂ ਬਾਅਦ ਦੋ ਖਾੜਕੂਆਂ ਤੋਂ ਹਟਾਏ ਦੇਸ਼ ਧ੍ਰੋਹ ਦੇ ਦੋਸ਼ਦੋਸ਼ੀ ਸਤਨਾਮ ਸਿੰਘ ਤੇ ਤੇਜਿੰਦਰਪਾਲ ਸਿੰਘ ਜੋ ਇਸ ਦੋਸ਼ ਲਈ ਪਾਕਿਸਤਾਨ ਵਿਚ ਵੀ ਉਮਰ ਕੈਦ ਭੁਗਤ ਚੁੱਕੇ ਹਨ ਦੇ ਵਾਪਸ ਮੁੜਨ 'ਤੇ ਦੁਬਾਰਾ ਮਾਮਲੇ ਦੀ ਸੁਣਵਾਈ ਸ਼ੁਰੂ ਕੀਤੀ ਗਈ।ਸਜ਼ਾ ਭੁਗਤਣ ਤੋਂ ਬਾਅਦ ਤੇਜਿੰਦਰ ਤੇ ਸਤਨਾਮ ਕ੍ਰਮਵਾਰ ਕੈਨੇਡਾ ਤੇ ਅਮਰੀਕਾ ਚਲੇ ਗਏ ਜਿਨ੍ਹਾਂ ਨੂੰ ਸਾਲ 1998 ਤੇ 1999 'ਚ ਭਾਰਤ ਡਿਪੋਰਟ ਕਰ ਦਿੱਤਾ ਗਿਆ।1981 ਜਹਾਜ਼ ਅਗਵਾ ਮਾਮਲਾ: ਦਿੱਲੀ ਦੀ ਅਦਾਲਤ ਨੇ 36 ਸਾਲਾਂ ਬਾਅਦ ਦੋ ਖਾੜਕੂਆਂ ਤੋਂ ਹਟਾਏ ਦੇਸ਼ ਧ੍ਰੋਹ ਦੇ ਦੋਸ਼ਦੂਜੇ ਅਗਵਾਕਾਰ ਗਜਿੰਦਰ ਸਿੰਘ,ਜਸਬੀਰ ਸਿੰਘ ਤੇ ਕਰਨ ਸਿੰਘ ਭਾਰਤ 'ਚ ਨਹੀਂ ਹਨ।ਦੋਵਾਂ ਵਲੋਂ ਪੇਸ਼ ਹੋਈ ਵਕੀਲ ਮਨੀਸ਼ਾ ਭੰਡਾਰੀ ਨੇ ਅਦਾਲਤ ਨੂੰ ਕਿਹਾ ਕਿ ਦੋਵੇਂ ਪਹਿਲਾਂ ਹੀ ਇਸ ਮਾਮਲੇ 'ਚ 36 ਸਾਲ ਜੇਲ੍ਹ ਵਿਚ ਰਹਿ ਚੁੱਕੇ ਹਨ ਤੇ ਪਾਕਿਸਤਾਨ ਵਿਚ ਵੀ ਉਮਰ ਕੈਦ ਭੁਗਤ ਚੁੱਕੇ ਹਨ।ਇਸ ਸਬੰਧੀ ਦਲ ਖ਼ਾਲਸਾ ਦੇ ਬੁਲਾਰੇ ਕੰਵਰ ਪਾਲ ਸਿੰਘ ਨੇ ਕਿਹਾ ਕਿ ਦੋਵਾਂ ਨੂੰ ਅਦਾਲਤ ਵਲੋਂ ਕੁਝ ਰਾਹਤ ਮਿਲੀ ਹੈ,ਹਾਲਾਂਕਿ ਉਨ੍ਹਾਂ ਦੀ ਵਕੀਲ ਵਲੋਂ ਉਨ੍ਹਾਂ ਖਿਲਾਫ਼ ਲਗਾਈਆਂ ਧਾਰਾਵਾਂ ਖਿਲਾਫ਼ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ।

-PTCNews

Related Post