1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੇ ਆਪਣੇ ਨੌਕਰਾਂ ਅਤੇ ਡਰਾਈਵਰਾਂ ਨੂੰ ਨੌਕਰੀ ਤੋਂ ਕੱਢਿਆ :ਸੂਤਰ

By  Shanker Badra December 31st 2018 01:56 PM -- Updated: December 31st 2018 02:17 PM

1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੇ ਆਪਣੇ ਨੌਕਰਾਂ ਅਤੇ ਡਰਾਈਵਰਾਂ ਨੂੰ ਨੌਕਰੀ ਤੋਂ ਕੱਢਿਆ :ਸੂਤਰ:ਦਿੱਲੀ : 1984 ਸਿੱਖ ਕਤਲੇਆਮ ਮਾਮਲਾ ਅੱਜ ਪੂਰੀ ਦੁਨੀਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਕਾਂਗਰਸੀ ਆਗੂ ਸੱਜਣ ਕੁਮਾਰ ਵੱਲੋਂ ਅੱਜ ਦਿੱਲੀ ਹਾਈਕੋਰਟ ਵਿੱਚ ਸਰੰਡਰ ਕਰਨ ਦੀ ਸੰਭਾਵਨਾ ਹੈ ਪਰ ਉਸਦੇ 2 ਸਾਥੀ ਮਹਿੰਦਰ ਯਾਦਵ ਅਤੇ ਕਿਸ਼ਨ ਖੋਖਰ ਨੇ ਦਿੱਲੀ ਹਾਈਕੋਰਟ ਵਿੱਚ ਸਰੰਡਰ ਕਰ ਦਿੱਤਾ ਹੈ।

1984 anti-Sikh riots Guilty Sajjan Kumar Your slaves and drivers removed 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੇ ਆਪਣੇ ਨੌਕਰਾਂ ਅਤੇ ਡਰਾਈਵਰਾਂ ਨੂੰ ਨੌਕਰੀ ਤੋਂ ਕੱਢਿਆ :ਸੂਤਰ

ਇਸ ਦੇ ਨਾਲ ਹੀ ਇੱਕ ਖ਼ਬਰ ਹੋਰ ਸਾਹਮਣੇ ਆ ਰਹੀ ਹੈ ਕਿ ਸੱਜਣ ਕੁਮਾਰ ਨੇ ਆਪਣੇ ਨੌਕਰਾਂ ਅਤੇ ਡਰਾਈਵਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।ਸੂਤਰਾਂ ਮੁਤਾਬਕ ਸੱਜਣ ਕੁਮਾਰ ਨੇ ਆਪਣੇ 60 ਨੌਕਰਾਂ ਅਤੇ 8 ਡਰਾਈਵਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।ਇਸ ਦੇ ਪਿੱਛੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਸੱਜਣ ਕੁਮਾਰ ਦੇ ਜੇਲ੍ਹ ਜਾਣ ਮਗਰੋਂ ਉਨ੍ਹਾਂ ਨੂੰ ਉਹ ਤਨਖਾਹ ਕਿਵੇਂ ਦੇਵੇਗਾ।

1984 anti-Sikh riots Guilty Sajjan Kumar Your slaves and drivers removed 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੇ ਆਪਣੇ ਨੌਕਰਾਂ ਅਤੇ ਡਰਾਈਵਰਾਂ ਨੂੰ ਨੌਕਰੀ ਤੋਂ ਕੱਢਿਆ :ਸੂਤਰ

ਜ਼ਿਕਰਯੋਗ ਹੈ ਕਿ 1984 ਸਿੱਖ ਕਤਲੇਆਮ ਦੌਰਾਨ ਇੱਕ ਪਰਿਵਾਰ ਦੇ ਪੰਜ ਜੀਆਂ ਦੇ ਕਤਲ ਮਾਮਲੇ ਵਿੱਚ ਦਿੱਲੀ ਹਾਈਕੋਰਟ ਨੇ ਦੋਸ਼ੀ ਕਰਾਰ ਦਿੰਦਿਆਂ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਅਤੇ ਉਸਦੇ 2 ਸਾਥੀ ਮਹਿੰਦਰ ਯਾਦਵ ਅਤੇ ਕਿਸ਼ਨ ਖੋਖਰ ਨੂੰ 10-10 ਸਾਲ ਦੀ ਸਜ਼ਾ ਸੁਣਾਈ ਸੀ ਅਤੇ 31 ਦਸੰਬਰ ਤੱਕ ਸਰੰਡਰ ਕਰਨ ਲਈ ਕਿਹਾ ਗਿਆ ਸੀ।ਇਸ ਦੇ ਨਾਲ ਹੀ ਸੱਜਣ ਕੁਮਾਰ ’ਤੇ ਪੰਜ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਸੀ।

-PTCNews

Related Post