1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਖਿਲਾਫ਼ ਸਰਸਵਤੀ ਵਿਹਾਰ 'ਚ ਹੋਈ ਘਟਨਾ ਨਾਲ ਸਬੰਧਿਤ ਦੋਸ਼ ਆਇਦ

By  Shanker Badra December 6th 2021 03:57 PM

ਨਵੀਂ ਦਿੱਲੀ : 1ਸਾਲ 1984 ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਨੂੰ ਇਸ ਵੇਲੇ ਵੱਡਾ ਝਟਕਾ ਲੱਗਿਆ ਹੈ ,ਕਿਉਂਕਿ ਸੱਜਣ ਕੁਮਾਰ ਦੇ ਖਿਲਾਫ਼ ਸਰਸਵਤੀ ਵਿਹਾਰ 'ਚ ਹੋਈ ਘਟਨਾ ਨਾਲ ਸਬੰਧਿਤ ਦੋਸ਼ ਆਇਦ ਕੀਤੇ ਗਏ ਹਨ।

1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਖਿਲਾਫ਼ ਸਰਸਵਤੀ ਵਿਹਾਰ 'ਚ ਹੋਈ ਘਟਨਾ ਨਾਲ ਸਬੰਧਿਤ ਦੋਸ਼ ਆਇਦ

ਜਾਣਕਾਰੀ ਅਨੁਸਾਰ ਸੱਜਣ ਕੁਮਾਰ ਦੇ ਖਿਲਾਫ਼ ਐਫ.ਆਈ.ਆਰ 458/1991 ਨੰਬਰ ਨੂੰ ਲੈ ਕੇ ਦੋਸ਼ ਆਇਦ ਹੋਏ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਗੂ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ 37 ਸਾਲਾਂ ਦੀ ਲੰਬੀ ਲੜਾਈ 'ਚ ਹੌਲੀ -ਹੌਲੀ ਕਾਮਯਾਬੀ ਮਿਲ ਰਹੀ ਹੈ।

1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਖਿਲਾਫ਼ ਸਰਸਵਤੀ ਵਿਹਾਰ 'ਚ ਹੋਈ ਘਟਨਾ ਨਾਲ ਸਬੰਧਿਤ ਦੋਸ਼ ਆਇਦ

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਕਮੇਟੀ ਵੱਲੋਂ ਇਨਸਾਫ਼ ਦੀ ਲੜਾਈ ਲੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਦਬਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ, ਕਮਿਸ਼ਨ ਬਣਾਇਆ ਗਿਆ ਪਰ ਕੁਝ ਨਹੀਂ, ਪਰ ਪਿਛਲੇ ਕੁਝ ਸਮੇਂ 'ਚ ਬਣੇ ਦਬਾਅ ਨੇ ਕੰਮ ਕੀਤਾ ਹੈ।

-PTCNews

Related Post