ਦੁੱਖਦਾਈ ਖ਼ਬਰ : ਕਿਸਾਨ ਅੰਦੋਲਨ 'ਚ ਦਿਲ ਦਾ ਦੌਰਾ ਪੈਣ ਨਾਲ ਗਈਆਂ ਦੋ ਹੋਰ ਜਾਨਾਂ

By  Jagroop Kaur January 3rd 2021 11:38 AM

ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਦਿੱਲੀ ਮੋਰਚੇ ਚੋਂ ਲਗਾਤਾਰ ਦੁਖਦਾਈ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਤਾਜ਼ਾ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਸੰਘਰਸ਼ 'ਚ ਦਿਲ ਜਾਨ ਨਿਛਾਵਰ ਕਰਨ ਵਾਲਿਆਂ 'ਚ ਦੋ ਹੋਰ ਜਾਨਾਂ ਕੁਰਬਾਨ ਹੋ ਗਈਆਂ ਹਨ। ਜਿਥੇ ਇਕ ਪਰਿਵਾਰ ਦੇ 18 ਸਾਲ ਦੇ ਨੌਜਵਾਨ ਕਿਸਾਨ ਦੀ ਟਿਕਰੀ ਬਰਦੇ 'ਤੇ ਹਾਰਟ ਅਟੈਕ ਨਾਲ ਮੌਤ ਦਾ ਸਮਾਚਾਰ ਮਿਲਿਆ ਹੈ। ਇਸ ਨੌਜਵਾਨ ਦਾ ਨਾਮ ਜਸ਼ਨਪ੍ਰੀਤ ਪੁੱਤਰ ਗੁਰਮੇਲ ਸਿੰਘ ਪਿੰਡ ਚਾਉਕੇ ਜ਼ਿਲ੍ਹਾ ਬਠਿੰਡਾ ਦੱਸਿਆ ਜਾ ਰਿਹਾ ਹੈ।

Farm Reform Bills: ਕਿਸਾਨ ਅੰਦੋਲਨ ‘ਚ ਬਠਿੰਡਾ ਦੇ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤਹੋਰ ਪੜ੍ਹੋ :ਮਾਤਮ ‘ਚ ਬਦਲੀਆਂ ਵਿਆਹ ਦੀ ਵਰ੍ਹੇਗੰਢ ਦੀਆਂ ਖੁਸ਼ੀਆਂ

ਜਾਣਕਾਰੀ ਅਨੁਸਾਰ ਪਿੰਡ ਚਾਉਕੇ ਦਾ 18 ਸਾਲਾ ਨੌਜ਼ਵਾਨ ਕਿਸਾਨ ਜਸ਼ਨਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਅੱਜ ਸਵੇਰੇ ਹੀ ਰੇਲ ਗੱਡੀ ਰਾਹੀਂ ਕਿਸਾਨ ਸੰਘਰਸ਼ ਵਿਚ ਸ਼ਾਮਲ ਹੋਣ ਦਾ ਦ੍ਰਿੜ ਇਰਾਦਾ ਲੈ ਕੇ ਟਿਕਰੀ ਬਾਰਡਰ ’ਤੇ ਪਹੁੰਚਿਆ ਸੀ। ਉਥੇ ਪਹੁੰਚ ਕੇ ਉਸਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਜਸ਼ਨ ਆਪਣੇ ਮਾਪਿਆਂ ਦਾ ਇੱਕ ਲੌਤਾ ਪੁੱਤਰ ਸੀ। ਜਿਸ ਦੀ ਮੌਤ ਤੋਂ ਬਾਅਦ ਉਸਦਾ ਪਰਿਵਾਰ ਸਦਮੇ 'ਚ ਹੈ।

ਉਥੇ ਹੀ ਦੂਜੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਸਮਸ਼ੇਰ ਸਿੰਘ ਪੁੱਤਰ ਨਿਰਭੈ ਸਿੰਘ ਦੀ ਮੌਤ ਵੀ ਹਾਰਟ ਅਟੈਕ ਨਾਲ ਹੋ ਗਈ। ਕਿਸਾਨ ਨਿਰਭੈ ਦੀ ਮੌਤ ਅੱਜ ਸਵੇਰੇ 9.30 ਵਜੇ ਹੋਈ ਜਿਸ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਜੱਦੀ ਪਿੰਡ ਲਿੱਧੜਾਂ ਸੰਗਰੂਰ ਲਿਜਾਇਆ ਜਾ ਰਿਹਾ ਹੈ | ਨਿਰਭੈ ਸਿੰਘ ਆਪਣੇ ਪਿੱਛੇ ਪਤਨੀ ਅਤੇ 3 ਮਾਸੂਮ ਬੱਚਿਆਂ ਨੂੰ ਛੱਡ ਗਿਆ ਹੈ।

ਹੋਰ ਪੜ੍ਹੋ  : ਦਿੱਗਜ ਕ੍ਰਿਕਟ ਖਿਡਾਰੀ ਕਪਿਲ ਦੇਵ ਨੂੰ ਪਿਆ ਦਿਲ ਦਾ ਦੌਰਾ

Farmers to Block KMP Highway: Amid farmers protest against farm laws 2020, Yogendra Yadav threatened to hold march at KMP highway.

ਹੋਰ ਪੜ੍ਹੋ : ਦੁੱਖਦਾਈ ਖ਼ਬਰ ! ਕਿਸਾਨ ਅੰਦੋਲਨ ‘ਚ ਪਿੰਡ ਮਾਹਮੂ ਜੋਈਆਂ ਦੇ ਇਕ ਹੋਰ ਕਿਸਾਨ ਦੀ ਹੋਈ ਮੌਤ

ਜ਼ਿਕਰਯੋਗ ਹੈ ਕਿ ਪਿਛਲੇ ਸਾਲ 26 ਨਵੰਬਰ ਤੋਂ ਹਜ਼ਾਰਾਂ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਵਿਰੋਧ ਪ੍ਰਦਰਸ਼ਨ ਨੇ ਕਈ ਜਾਨਾਂ ਵੀ ਲੈ ਲਈਆਂ ਹਨ। ਹੁਣ ਤਕ 54 ਮੌਤਾਂ ਹੋ ਚੁਕੀਆਂ ਹਨ, ਜਿਨਾਂ ਵਿੱਚੋਂ 20 ਪੰਜਾਬ ਵਿੱਚ ਤੇ 34 ਦਿਲੀ ਦੇ ਬਾਰਡਰਾਂ 'ਤੇ ਹੋਈਆਂ ਹਨ।

Related Post