20 ਸਾਲਾ ਲੜਕੀ ਦੀਆਂ ਅਸ਼ਲੀਲ ਫੋਟੋਆਂ ਮਾਂ-ਪੁੱਤ ਪਾਉਂਦੇ ਸੀ ਫੇਸਬੁੱਕ 'ਤੇ, ਮਾਮਲਾ ਦਰਜ

By  Joshi April 9th 2018 09:45 PM -- Updated: April 28th 2018 04:43 PM

20 ਸਾਲਾ ਲੜਕੀ ਦੀਆਂ ਅਸ਼ਲੀਲ ਫੋਟੋਆਂ ਮਾਂ-ਪੁੱਤ ਪਾਉਂਦੇ ਸੀ ਫੇਸਬੁੱਕ 'ਤੇ, ਮਾਮਲਾ ਦਰਜ 20 ਸਾਲਾ ਲੜਕੀ ਦੀਆਂ ਅਸ਼ਲੀਲ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਵਾਲੇ ਮਾਂ-ਪੁੱਤ ਖਿਲਾਫ ਗਿੱਦੜਬਾਹਾ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਪੀੜਤ ਲੜਕੀ ਨੇ ਅਸਿਸਟੈਂਟ ਇੰਸਪੈਕਟਰ ਜਨਰਲ ਅਤੇ ਸਾਈਬਰ ਕਰਾਈਮ ਐੱਸ.ਏ.ਐਸ. ਨਗਰ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਜਦਕਿ ਇਸ 'ਚ ਕਿਸੇ ਗ੍ਰਿਫਤਾਰੀ ਦੀ ਕੋਈ ਖਬਰ ਨਹੀਂ ਹੈ। ਮਿਲੀ ਜਾਣਕਾਰੀ ਮੁਤਾਬਕ, ਪੀੜਤ ਆਸ਼ਾ ਮੈਡੀਕੇਅਰ ਪਟਿਆਲਾ ਨਰਸ ਵਜੋਂ ਕੰਮ ਕਰਦੀ ਹੈ ਅਤੇ ਉਸਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਕੋਈ ਅਣਜਾਨ ਵਿਅਕਤੀ ਵੱਲੋਂ ਸੋਸ਼ਲ ਮੀਡੀਆ ਫੇਸਬੁੱਕ ਤੇ ਗੁਰਕੰਵਲ ਜੱਸਲ ਦੇ ਨਾਮ 'ਤੇ ਜਾਲੀ ਆਈ.ਡੀ ਬਣਾ 'ਤੇ ਅਸ਼ਲੀਲ ਤਸਵੀਰਾਂ ਪੋਸਟ ਕੀਤੀਆਂ ਜਾ ਰਹੀਆਂ ਹਨ। ਜਦੋਂ ਉਸਨੇ ਰਿਪੋਰਟ ਕਰਵਾ ਕੇ ਉਹ ਆਈ.ਡੀ.ਬਲਾਕ ਕਰਵਾਈ ਤਾਂ  ਉਸ ਨੇ ਆਪਣੀ ਮਾਂ ਦੀ ਆਈ.ਡੀ. ਬਣਾ ਕੇ ਤਸਵੀਰਾਂ ਪੋਸਟ ਕਰਨੀਆਂ ਸ਼ੁਰੂ ਕੀਤੀਆਂ। ਪੁਲਿਸ ਮੁਤਾਬਕ, ਉਹਨਾਂ ਵੱਲੋਂ ਞਕਾਰਵਾਈ ਕਰਦੇ ਹੋਏ ਅੰਕਿਤ ਗੋਇਲ ਅਤੇ ਉਸ ਦੀ ਮਾਤਾ ਕਮਲੇਸ਼ ਰਾਣੀ ਖਿਲਾਫ਼ ਮਾਮਲਾ ਦਰਜ ਕਰ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। —PTC News

Related Post