2017 'ਚ ਸਭ ਤੋਂ ਜ਼ਿਆਦਾ ਭਾਰਤੀਆਂ ਨੇ ਇੰਟਰਨੈੱਟ 'ਤੇ ਕੀ ਲੱਭਿਆ, ਜਾਣੋ! 

By  Joshi December 15th 2017 02:42 PM

ਗੂਗਲ ਨੇ ਇਸ ਸਾਲ ਦੇ ਅੰਤ 'ਚ ਸਭ ਤੋਂ ਜ਼ਿਆਦਾ ਖੋਜ ਕੀਤੇ ਗਏ ਸ਼ਬਦ ਭਾਵ "ਮੋਸਟ ਸਰਚਡ ਕੀ-ਵਰਡਜ਼" ਦੀ ਸੂਚੀ ਜਾਰੀ ਕੀਤੀ ਹੈ। ਇਸ ਲਿਸਟ ਅਨੁਸਾਰ ਲੋਕਾਂ ਵੱਲੋਂ ਅਮਰੀਕਾ 'ਚ ਆਏ ਤੂਫਾਨ ਹਰੀਕੇਨ ਈਰਮਾ ਨੂੰ ਦੁਨੀਆ 'ਚ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ। ਇਸ ਤੋਂ ਬਾਅਦ ਇਸ ਸੂਚੀ 'ਚ ਆਈਫੋਨ-੮ ਅਤੇ ਆਈਫੋਨ ਐਕਸ ਦਾ ਨਾਮ ਆਉਂਦਾ ਹੈ। ਫਿਰ ਚੌਥੇ ਨੰਬਰ 'ਤੇ ਅਮਰੀਕੀ ਟੀ. ਵੀ. ਜਰਨਲਿਸਟ ਮੇਟ ਲੂਅਰ, ਬ੍ਰਿਟੇਨ ਦੇ ਪ੍ਰਿੰਸ ਹੈਰੀ ਦੀ ਮੰਗੇਤਰ ਅਤੇ ਫਿਰ ਅਮਰੀਕੀ ਅਭਿਨੇਤਰੀ ਮੇਗਨ ਮਰਕੇਸ ਦਾ ਨਾਮ ਆਉਂਦਾ ਹੈ। 2017 'ਚ ਸਭ ਤੋਂ ਜ਼ਿਆਦਾ ਭਾਰਤੀਆਂ ਨੇ ਇੰਟਰਨੈੱਟ 'ਤੇ ਕੀ ਲੱਭਿਆ, ਜਾਣੋ! ਕੀ ਸਰਚ ਹੋਇਆ ਸੀ ਭਾਰਤ 'ਚ? ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਟਾਪ-10 ਸਰਚ 'ਚ ਭਾਰਤੀ ਕ੍ਰਿਕੇਟ ਟੀਮ 10ਵੇਂ ਨੰਬਰ 'ਤੇ ਆਉਂਦਾ ਹੈ ਅਤੇ ਬਾਹੁਬਲੀ-੨ ਫਿਲਮ ਨੇ ਸੂਚੀ 'ਚ ਪਹਿਲੇ ਨੰਬਰ 'ਤੇ ਆਪਣਾ ਸਥਾਨ ਬਰਕਰਾਰ ਰੱਖਿਆ ਹੈ। ਇਸ ਤੋਂ ਇਲਾਵਾ ਇਸ ਸੂਚੀ 'ਚ ਸਨੀ ਲਿਓਨੀ ਅਤੇ ਬਿਗ ਬਾਸ ਦੀ ਮੁਕਾਬਲੇਬਾਜ਼ ਅਰਸ਼ੀ ਖਾਨ ਦਾ ਨਾਮ ਆਉਂਦਾ ਹੈ। ਦੇਖੋ ਸੂਚੀ: 1. Hurricane Irma 2. iPhone 8 3. iPhone X 4. Matt Lauer 5. Meghan Markle 6. 13 Reasons Why 7. Tom Petty 8. Fidget Spinner 9. Chester Bennington 10. India National Cricket Team —PTC News

Related Post