ਪਟਨਾ ਸਾਹਿਬ ਤੋਂ ਵਾਪਸ ਪਰਤ ਰਹੇ ਸਿੱਖ ਸ਼ਰਧਾਲੂਆਂ ਨਾਲ ਵਾਪਰਿਆ ਵੱਡਾ ਹਾਦਸਾ, 22 ਜ਼ਖ਼ਮੀ

By  Riya Bawa September 24th 2021 12:43 PM

ਗੋਪਾਲਗੰਜ: ਗੋਪਾਲਗੰਜ 'ਚ ਵੱਡਾ ਹਾਦਸਾ ਵਾਪਰਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਪਟਨਾ ਸਾਹਿਬ ਤੋਂ ਪਰਤ ਰਹੇ ਸਿੱਖ ਸ਼ਰਧਾਲੂਆਂ ਦੀ ਟੂਰਿਸਟ ਬੱਸ ਟ੍ਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿਚ 22 ਸ਼ਰਧਾਲੂ ਜ਼ਖ਼ਮੀ ਹੋ ਗਏ। ਇਨ੍ਹਾਂ ਸਿੱਖ ਸ਼ਰਧਾਲੂਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਅੱਜ ਸਵੇਰ ਗੋਪਾਲਗੰਜ ਜ਼ਿਲ੍ਹੇ ਦੇ ਬਰੌਲੀ ਥਾਣੇ ਦੇ ਸੋਨਬਰਸਾਕੋਲ ਐਨਐਚ-27 ਤੇ ਵਾਪਰਿਆ।

ਮਿਲੀ ਜਾਣਕਾਰੀ ਦੇ ਮੁਤਾਬਿਕ ਟੂਰਿਸਟ ਬੱਸ 'ਚ ਕਰੀਬ 40 ਸ਼ਰਧਾਲੂ ਸਵਾਰ ਸਨ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਜ਼ਿਲ੍ਹੇ ਦੇ ਟਿਕੋਨਿਆ ਪਿੰਡ ਦੇ ਰਹਿਣ ਵਾਲੇ ਸਾਰੇ ਸ਼ਰਧਾਲੂ ਪਟਨਾ ਸਾਹਿਬ ਗੁਰਦੁਆਰੇ ਗਏ ਸਨ। ਵਾਪਸੀ ਤੇ ਹਾਈਵੇਅ 'ਤੇ ਟਰੱਕ ਤੋਂ ਸਾਈਡ ਲੈਣ ਦੌਰਾਨ ਦੂਜੇ ਟਰੱਕ 'ਚ ਟੱਕਰ ਹੋ ਗਈ। ਬੱਸ ਸਵਾਰਾਂ ਨੇ ਦੱਸਿਆ ਕਿ ਟਰੱਕ ਚਾਲਕ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਵਾਪਰਿਆ।

ਇਸ ਹਾਦਸੇ 'ਚ ਜ਼ਖ਼ਮੀ ਹੋਏ ਸ਼ਰਧਾਲੂਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜਿੰਨ੍ਹਾਂ ਨੂੰ ਬਿਹਤਰ ਇਲਾਜ ਲਈ ਹਸਪਤਾਲ ਰੈਫਰ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਮੌਕੇ 'ਤੇ ਵੱਡੀ ਗਿਣਤੀ ਲੋਕ ਇਕੱਠੇ ਹੋ ਗਏ।

-PTC News

Related Post