28 ਸਾਲਾ ਬ੍ਰੇਨ ਡੈਡ ਨੌਜਵਾਨ ਕਈਆਂ ਲਈ ਬਣ ਕੇ ਆਇਆ ਮਸੀਹਾ, ਜਾਣੋ ਪੂਰੀ ਕਹਾਣੀ!

By  Joshi November 17th 2017 09:36 PM

28 YO brain dead assistant professor gives life to three: ਗੁਰੁਗਰਾਮ ਦੇ ਇੱਕ ਮਸ਼ਹੂਰ ਇੰਸਟੀਚਿਊਟ ਵਿਚ ਆਰਕੀਟੈਕਚਰ ਦੇ 28 ਸਾਲਾ ਸਹਾਇਕ ਪ੍ਰੋਫੈਸਰ ਦੇ ਪਰਿਵਾਰ ਨੇ ਉਹਨਾਂ ਦੇ ਤਿੰਨ ਅੰਗਾਂ - ਜਿਗਰ, ਕੌਰਨਿਆ ਅਤੇ ਦੋਨਾਂ ਗੁਰਦਿਆਂ ਨੂੰ ਦਾਨ ਕਰਨ ਦਾ ਫੈਸਲਾ ਕੀਤਾ ਸੀ। ਉਹਨਾਂ ਵੱਲੋਂ ਲਿਆ ਗਿਆ ਇਹ ਫੈਸਲਾ ਕਈਆਂ ਲਈ ਮਸੀਹਾ ਸਾਬਿਤ ਹੋਇਆ ਹੈ। 13 ਨਵੰਬਰ ਨੂੰ ਇਕ ਸੜਕ ਦੁਰਘਟਨਾ ਤੋਂ ਬਾਅਦ ਮਰੀਜ਼ ਨੂੰ ਨੋਇਡਾ ਦੇ ਜੇਪੀ ਹਸਪਤਾਲ ਵਿਚ ਬ੍ਰੇਨ ਡੈਡ ਘੋਸ਼ਿਤ ਕਰ ਦਿੱਤਾ ਗਿਆ ਸੀ ਭਾਵ ਕਿ ਉਸਦਾ ਦਿਮਾਗ ਕੰਮ ਕਰਨ ਤੋਂ ਅਸਮਰੱਥ ਹੋ ਚੁੱਕਾ ਸੀ। 28 YO brain dead assistant professor gives life to threeਜੈਨੀ ਹਸਪਤਾਲ ਦੇ ਸੀਈਓ ਮਨੋਜ ਲੁੱਥਰਾ ਨੇ ਕਿਹਾ, "ਅਸੀਂ ਦਾਨਕਰਤਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੰਨਾ ਹਿੰਮਤ ਵਾਲਾ ਕਦਮ ਚੁੱਕਿਆ ਹੈ ਅਤੇ ਤਿੰਨ ਲੋਕਾਂ ਨੂੰ ਨਵਾਂ ਜੀਵਨ ਦਾਨ ਦਿੱਤਾ ਹੈ। ਮ੍ਰਿਤਕ ਮਰੀਜ਼ ਦੇ ਅੰਗ ਘੱਟੋ-ਘੱਟ ੬ ਤੋਂ ੮ ਲੋਕਾਂ ਦੀਆਂ ਜਾਨਾਂ ਬਚਾ ਸਕਦੇ ਹਨ। ਨੈਸ਼ਨਲ ਆਰਗਨ ਐਂਡ ਟਿਸ਼ੂ ਟ੍ਰਾਂਸਪਲਾਂਟ ਆਰਗੇਨਾਈਜੇਸ਼ਨ ਦੇ ਨਿਰਦੇਸ਼ਾਂ ਦੇ ਅਨੁਸਾਰ, ਹਸਪਤਾਲ ਵਿਚ ਇਕ ਜਿਗਰ ਅਤੇ ਇਕ ਗੁਰਦੇ ਨੂੰ ਦੋ ਮਰੀਜ਼ਾਂ ਵਿਚ ਟਰਾਂਸਪਲਾਂਟ ਕਰ ਦਿੱਤਾ ਗਿਆ ਹੈ। ਜਿਗਰ ਇਕ ੫੭ ਸਾਲਾ ਮਰੀਜ਼ ਨੂੰ ਕੀਤਾ ਗਿਆ ਹੈ ਜੋ ਗਾਜ਼ੀਆਬਾਦ ਦਾ ਨਿਵਾਸੀ ਹੈ। ਮਰੀਜ਼ ਪਿਛਲੇ ਇਕ ਸਾਲ ਤੋਂ ਜਿਗਰ ਸੀਰੋਸਿਸ ਤੋਂ ਪੀੜਤ ਸੀ ਅਤੇ ਉਸ ਨੂੰ ਟਰਾਂਸਪਲਾਂਟ ਦੀ ਤੁਰੰਤ ਲੋੜ ਸੀ। ਗੁਰਦਾ ੫੮ ਸਾਲ ਦੇ ਇਕ ਨੋਇਡਾ ਦੇ ਨਿਵਾਸੀ ਨੂੰ ਦਿੱਤਾ ਗਿਆ ਹੈ,  ਜੋ ਪਿਛਲੇ ਡੇਢ ਸਾਲ ਤੋਂ ਗੰਭੀਰ ਕਿਡਨੀ ਸਮੱਸਿਆਵਾਂ ਤੋਂ ਪੀੜਤ ਸੀ। ਦੂਜੀ ਕਿਡਨੀ ਨੋਇਡਾ ਦੇ ਇਕ ਹੋਰ ਹਸਪਤਾਲ ਵਿਚ ਲਿਜਾਈ ਗਈ ਹੈ। —PTC News

Related Post