3 ਬੱਚੀਆਂ ਰੋਂਦੀਆਂ ਰੋਂਦੀਆਂ ਸੌਂ ਗਈਆਂ, ਮਾਂ ਨੇ ਨਹੀਂ ਪਿਲਾਇਆ ਦੁੱਧ, ਜਾਣੋ ਕਿਉਂ!

By  Joshi February 25th 2018 07:03 PM

3 ਬੱਚੀਆਂ ਰੋਂਦੀਆਂ ਰੋਂਦੀਆਂ ਸੌਂ ਗਈਆਂ, ਮਾਂ ਨੇ ਨਹੀਂ ਪਿਲਾਇਆ ਦੁੱਧ, ਜਾਣੋ ਕਿਉਂ!: ਹਰਿਆਣੇ 'ਚ ਪੈਂਦੇ ਰੋਹਤਕ 'ਚ ਇੱਕ ਅਜਿਹਾ ਮਾਮਲਾ ਸਾਹਮਣਾ ਆਇਆ ਹੈ, ਜਿਸ 'ਚ ਇਕ ਜੋੜੇ ਨੇ ਆਪਣੀਆਂ 3 ਬੇਟੀਆਂ ਨੂੰ ਅਪਨਾਉਣ ਤੋਂ ਮਨ੍ਹਾਂ ਕਰ ਦਿੱਤਾ ਹੈ।  ਇਹਨਾਂ ਬੇਟੀਆਂ ਦਾ ਜਨਮ ਮਹਿਜ਼ ਤਿੰਨ ਦਿਨ ਪਹਿਲਾਂ ਹੋਇਆ ਸੀ। ਜਦੋਂ ਇਹਨਾਂ ਬੱਚੀਆਂ ਨੂੰ ਮਾਂ ਦੇ ਪਿਆਰ ਦਾ ਨਿੱਘ ਅਤੇ ਦੁੱਧ ਨਹੀਂ ਮਿਲਿਆ, ਤਾਂ ਰੋ ਰੋ ਕੇ ਬੱਚੀਆਂ ਥੱਕ ਕੇ ਸੌਂ ਗਈਆਂ। ਦਰਅਸਲ ਇਲਾਕੇ ਦੀ ਇਕ ਮਹਿਲਾ ਨੇ ਇਕੱਠੇ ਤਿੰਨ ਬੇਟੀਆਂ ਜਿੰਨ੍ਹਾਂ ਦਾ ਭਾਰ ਕ੍ਰਮਵਾਰ 900,800 ਅਤੇ 700 ਗ੍ਰਾਮ ਹੈ, ਨੂੰ ਜਨਮ ਦਿੱਤਾ। ਇਸ ਜੋੜ੍ਹੇ ਦੀਆਂ ਪਹਿਲਾਂ ਹੀ ਤਿੰਨ ਬੇਟੀਆਂ ਹਨ। ਫਿਰ ਉਹਨਾਂ ਨੇ ਇੱਕ ਹੋਰ ਔਲਾਦ ਪੈਦਾ ਕਰਨ ਦਾ ਸੋਚਿਆ ਤਾਂ ਬੇਟੇ ਦੇ ਚਾਅ ਉਹਾਂਂ ਦੀਆਂ ਤਿੰਨ ਹੋਰ ਬੇਟੀਆਂ ਪੈਦਾ ਹੋ ਗਈਆਂ। ਜੋੜਾ ਮਜ਼ਦੂਰੀ ਕਰ ਕੇ ਆਪਣਾ ਗੁਜ਼ਾਰਾ ਕਰਦਾ ਹੈ ਅਤੇ ਅਤੇ ਐੱਚ.ਆਈ.ਵੀ. ਤੋਂ ਪੀੜਤ ਹੈ, ਜਿਸ ਕਾਰਨ ਉਹਨਾਂ ਨੇ ਬੱਚੀਆਂ ਦਾ  ਪਾਲਣ-ਪੋਸ਼ਣ ਕਰਨ ਤੋਂ ਅਸਮਰੱਥਤਾ ਦਿਖਾਈ ਹੈ। ਫਿਲਹਾਲ, ਮਾਂ ਬਾਪ ਨੇ ਲੋਕਾਂ ਨੂੰ ਉਹਨਾਂ ਦੀਆਂ ਬੱਚੀਆਂ ਨੂੰ ਗੋਦ ਲੈਣ ਦੀ ਅਪੀਲ ਕੀਤੀ ਹੈ। —PTC News

Related Post