ਪਾਕਿਸਤਾਨ 'ਚ ਹੋਇਆ ਵੱਡਾ ਧਮਾਕਾ, 3 ਦੀ ਮੌਤ, 50 ਲੋਕ ਜ਼ਖ਼ਮੀ

By  Riya Bawa August 19th 2021 06:05 PM

ਇਸਲਾਮਾਬਾਦ: ਪਾਕਿਸਤਾਨ ਦੇ ਬਹਿਵਲਨਗਰ ਵਿਚ ਸ਼ੀਆ ਮੁਸਲਮਾਨਾਂ ਦੇ ਇਕ ਜਲੂਸ ਵਿਚ ਵੱਡਾ ਧਮਾਕਾ ਹੋਣ ਦੀ ਖਬਰ ਮਿਲੀ ਹੈ। ਇਸ ਧਮਾਕੇ ਵਿਚ ਤਿੰਨ ਲੋਕਾਂ ਦੇ ਮਾਰੇ ਜਾਣ ਅਤੇ 50 ਤੋਂ ਵੱਧ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ। ਦੱਸ ਦੇਈਏ ਕਿ ਇਹ ਧਮਾਕਾ ਪਾਕਿਸਤਾਨ ਦੇ ਜ਼ਿਲ੍ਹਾ ਮੁਲਤਾਨ ਦੇ ਬਹਾਵਲਪੁਰ ਸ਼ਹਿਰ 'ਚ ਸ਼ੀਆ ਭਾਈਚਾਰੇ ਦੇ ਧਾਰਮਿਕ ਜਲੂਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੀਤਾ ਗਿਆ ਹੈ।

BO

ਪੜ੍ਹੋ ਹੋਰ ਖ਼ਬਰਾਂ: ਨਕੋਦਰ ਦੇ ਨਜ਼ਦੀਕੀ ਪਿੰਡ ਹੁੰਦਲ ਢੱਡਾ ਦੇ ਖੇਤਾਂ 'ਚੋਂ ਮਿਲੇ 27 ਪਾਕਿਸਤਾਨੀ ਗੁਬਾਰੇ ,ਪੜ੍ਹੋ ਪੂਰੀ ਖ਼ਬਰ

ਚਸ਼ਮਦੀਦਾਂ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਧਮਾਕਾ ਹੋਣ ਤੋਂ ਬਾਅਦ ਪੂਰੇ ਇਲਾਕੇ 'ਚ ਹਫੜਾ-ਦਫੜੀ ਮੱਚ ਗਈ ਅਤੇ ਇਸ ਦੌਰਾਨ ਕਈ ਹੋਰ ਲੋਕ ਅਤੇ ਛੋਟੇ ਬੱਚੇ ਵੀ ਜ਼ਖ਼ਮੀ ਹੋ ਗਏ। ਇਸ ਧਮਾਕੇ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿਚ ਪੁਲਿਸ ਅਤੇ ਐਂਬੂਲੈਂਸ ਨੂੰ ਘਟਨਾ ਵਾਲੀ ਥਾਂ ਉੱਤੇ ਜਾਂਦੇ ਦੇਖਿਆ ਦਾ ਸਕਦਾ ਹੈ।

ਪੂਰਬੀ ਪੰਜਾਬ ਸੂਬੇ ਦੇ ਬਹਿਵਲਨਗਰ ਸ਼ਹਿਰ ਨੂੰ ਕਾਫੀ ਰੂੜੀਵਾਦੀ ਮੰਨਿਆ ਜਾਂਦਾ ਹੈ। ਪੁਲਿਸ ਅਧਿਕਾਰੀ ਮੁਹੰਮਦ ਅਸਦ ਅਤੇ ਸ਼ੀਆ ਨੇਤਾ ਖਾਵਰ ਸ਼ਫਾਕਤ ਨੇ ਧਮਾਕੇ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ: ਰੱਖੜੀ ਕੋਈ ਧਾਗਾ ਨਹੀਂ ਹੈ, ਇਹ ਪਿਆਰ ਤੇ ਸੁਰੱਖਿਆ ਦਾ ਹੈ ਪ੍ਰਤੀਕ, ਜਾਣੋ ਇਸ ਦਾ ਵਿਸ਼ੇਸ਼ ਮਹਤੱਵ

-PTCNews

Related Post