ਔਖੀ ਘੜੀ 'ਚ ਪ੍ਰਮਾਤਮਾ ਦਾ ਆਸਰਾ - ਕੋਰੋਨਾ ਨੂੰ ਮਾਤ ਦੇਣ ਲਈ 3 ਸਾਲਾ ਬੱਚੀ ਕਰਦੀ ਹੈ ਰੋਜ਼ਾਨਾ ਦੋ ਵਾਰ ਸਤਿਨਾਮ ਵਾਹਿਗੁਰੂ ਦਾ ਜਾਪ

By  Kaveri Joshi May 16th 2020 12:47 PM

ਜਲਾਲਾਬਾਦ - ਔਖੀ ਘੜੀ 'ਚ ਪ੍ਰਮਾਤਮਾ ਦਾ ਆਸਰਾ - ਕੋਰੋਨਾ ਨੂੰ ਮਾਤ ਦੇਣ ਲਈ 3 ਸਾਲਾ ਬੱਚੀ ਕਰਦੀ ਹੈ ਰੋਜ਼ਾਨਾ ਦੋ ਵਾਰ ਸਤਿਨਾਮ ਵਾਹਿਗੁਰੂ ਦਾ ਜਾਪ- ਚਾਹੇ ਕਿੰਨੀ ਵੀ ਮੁਸ਼ਕਿਲ ਦੀ ਘੜੀ ਕਿਉਂ ਨਾ ਹੋਵੇ , ਪ੍ਰਮਾਤਮਾ ਦਾ ਨਾਮ ਸਿਮਰਨ ਤੁਹਾਨੂੰ ਲੜ੍ਹਨ ਦੀ ਹਿੰਮਤ ਦੇਣ ਦੇ ਨਾਲ ਔਖਿਆਈ ਭਰੇ ਸਮੇਂ 'ਚ 'ਚੋਂ ਨਿਕਲਣ ਦਾ ਹੌਂਸਲਾ ਵੀ ਦਿੰਦਾ ਹੈ , ਇਸ ਗੱਲ ਨੂੰ ਭਲੀ ਭਾਂਤ ਜਾਣ ਚੁੱਕੀ ਤਿੰਨ ਸਾਲਾਂ ਦੀ ਛੋਟੀ ਬੱਚੀ ਦਿਨ 'ਚ ਦੋ ਵਾਰ ਪਰਿਵਾਰ ਦੀ ਤੰਦਰੁਸਤੀ ਲਈ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀ ਹੈ ।

ਤਿੰਨ ਸਾਲਾ ਬੱਚੀ , ਜਿਸਦਾ ਨਾਮ ਅਮਾਨਤ ਹੈ ਅਤੇ ਕੋਰੋਨਾ ਵਾਇਰਸ ਦੇ ਪ੍ਰਭਾਵ ਦੇ ਚਲਦੇ ਪਰਿਵਾਰ ਸਮੇਤ ਸਿਵਲ ਹਸਪਤਾਲ ਜਲਾਲਾਬਾਦ ਦੇ ਇਕਾਂਤਵਾਸ ਕੇਂਦਰ 'ਚ ਰਹੀ ਰਹੀ ਹੈ , ਨੇ ਰੋਜ਼ਾਨਾ ਆਪਣਾ ਨੇਮ ਬਣਾਇਆ ਹੋਇਆ ਹੈ ਕਿ ਆਪਣੀ ਅਤੇ ਆਪਣੇ ਪਰਿਵਾਰ ਦੀ ਤੰਦਰੁਸਤੀ ਲਈ ਸਤਿਨਾਮ ਵਾਹਿਗੁਰੂ ਦਾ ਜਾਪ ਕਰਨਾ ਹੀ ਕਰਨਾ ਹੈ । ਇਸ ਨੇਮ ਨੂੰ ਮੁੱਖ ਰੱਖ ਕੇ 3 ਸਾਲਾ ਛੋਟੀ ਜਿਹੀ ਬੱਚੀ ਰੋਜ਼ 2 ਵਾਰ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਦੀ ਹੈ ।

ਅਮਾਨਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ । ਇਸ ਬਾਰੇ ਬੱਚੀ ਦੇ ਪਿਤਾ ਨੇ ਹਰਦੀਪ ਸਿੰਘ ਨੇ ਦੱਸਿਆ ਕਿ ਨਾਂਦੇੜ ਸਾਹਿਬ ਤੋਂ ਵਾਪਸ ਪੰਜਾਬ ਆਉਣ ਉਪਰੰਤ ਉਹਨਾਂ ਦੇ ਕੋਰੋਨਾ ਟੈਸਟ ਪਾਜ਼ਿਟਿਵ ਆਏ , ਜਿਸ ਕਰਕੇ ਅਸੀਂ ਬਹੁਤ ਪਰੇਸ਼ਾਨ ਸੀ। ਅਸਲ 'ਚ ਅਸੀਂ ਘਬਰਾਹਟ ਮਹਿਸੂਸ ਕਰ ਰਹੇ ਸੀ ਕਿ ਸਾਡਾ ਕੀ ਬਣੇਗਾ , ਫਿਰ ਅਸੀਂ ਸਭ ਵਾਹਿਗੁਰੂ ਉਪਰ ਛੱਡ ਦਿੱਤਾ ।

ਇਸੇ ਦੌਰਾਨ ਉਹਨਾਂ ਦੀ ਬੇਟੀ ਅਮਾਨਤ ਨੇ ਕੁਝ ਦਿਨ ਪਹਿਲਾਂ ਕਿਹਾ ਕਿ ਉਹ ਵਾਹਿਗੁਰੂ ਦਾ ਜਾਪ ਕਰੇਗੀ ਅਤੇ ਸਾਰੇ ਪਰਿਵਾਰ ਦੀ ਤੰਦਰੁਸਤੀ ਲਈ ਅਰਦਾਸ ਕਰੇਗੀ । ਦੱਸ ਦੇਈਏ ਕਿ ਬੱਚੀ ਵਾਹਿਗੁਰੂ ਉੱਪਰ ਅਥਾਹ ਵਿਸ਼ਵਾਸ ਰੱਖ ਕੇ ਰੋਜ਼ਾਨਾ 2 ਵਾਰ ਸਤਿਨਾਮ-ਵਾਹਿਗੁਰੂ ਦਾ ਜਾਪ ਕਰ ਰਹੀ ਹੈ , ਅਮਾਨਤ ਨੂੰ ਪੂਰਾ ਯਕੀਨ ਹੈ ਵਾਹਿਗੁਰੂ ਉਹਨਾਂ ਦੇ ਪਰਿਵਾਰ ਨੂੰ ਜ਼ਰੂਰ ਸਿਹਤਯਾਬ ਕਰੇਗਾ ।

ਕੋਰੋਨਾਵਾਇਰਸ ਦੇ ਖੌਫ਼ ਵਿਚਾਲੇ ਅਜਿਹੇ ਕਿੱਸੇ ਉਹਨਾਂ ਲੋਕਾਂ ਦੇ ਮਨ 'ਚ ਵੀ ਹੌਂਸਲਾ ਭਰਦੇ ਹਨ ਜੋ ਇਸ ਵਕਤ ਕੋਰੋਨਾ ਵਿਰੁੱਧ ਲੜਾਈ ਲੜ੍ਹ ਰਹੇ ਹਨ , ਦੂਜੇ ਪਾਸੇ ਸਭ ਕੁਝ ਭੁੱਲ ਕੇ ਜੇਕਰ ਅਸੀਂ ਵਾਹਿਗੁਰੂ ਉੱਪਰ ਆਪਣਾ ਪੱਕਾ ਭਰੋਸਾ ਰੱਖਦੇ ਹਾਂ ਤਾਂ ਉਹ ਕਦੇ ਸਾਨੂੰ ਡੋਲਣ ਨਹੀਂ ਦਿੰਦਾ ਅਤੇ ਆਪ ਸਹਾਈ ਹੋ ਕੇ ਹਰ ਥਾਂ ਸਾਡੀ ਰੱਖਿਆ ਕਰਦਾ ਹੈ ।

Related Post