4 ਸਾਲਾ ਦਿਰਤੀ ਮਹਾਜਨ ਨੇ ਕਾਇਮ ਕੀਤੀ ਮਿਸਾਲ, ਇੰਡੀਆ ਬੁੱਕ ਆਫ ਰਿਕਾਰਡ 'ਚ ਨਾਮ ਦਰਜ

By  Riya Bawa November 23rd 2021 08:55 AM -- Updated: November 23rd 2021 08:59 AM

India Book of Records: ਮੁਕੇਰੀਆਂ ਦੀ ਰਹਿਣ ਵਾਲੀ 4 ਸਾਲ 9 ਮਹੀਨਿਆਂ ਦੀ ਦਿਰਤੀ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਨਾਮ ਦਰਜ ਕਰਵਾ ਕੇ ਕੀਤਾ ਆਪਣੇ ਮਾਤਾ-ਪਿਤਾ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿਰਤੀ ਦੇ ਪਿਤਾ ਰੋਹਿਤ ਮਹਾਜਨ ਅਤੇ ਰੀਆ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਿਰਤੀ ਮਹਾਜਨ 1 ਮਿੰਟ 40 ਸਕਿੰਟ ਵਿੱਚ 40 ਜੀ ਕੇ ਦੇ ਸਵਾਲ ਦੇ ਜਵਾਬ,15 ਰੰਗਾਂ ਦੀ ਪਛਾਣ, 10 ਐਕਵਾਇਟਿਕ ਜਾਨਵਰ, 8 ਕਮਿਊਨਿਟੀ ਸਹਾਇਕ, 8 ਆਕਾਰ 28 ਕਾਸਮੈਟਿਕ ਉਤਪਾਦ , ਇਕ ਅੰਗਰੇਜ਼ੀ ਕਹਾਣੀ ,40 ਅੱਖਰਾਂ ਦੇ ਸ਼ਬਦ ਅਤੇ ਤਿੰਨ ਮਿੰਟਾਂ ਵਿੱਚ ਕਿਤਾਬ ਦੇ 150 ਸ਼ਬਦ ਬੋਲ ਕੇ ਆਪਣਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਦਰਜ ਕਰਵਾਇਆ ਹੈ।

ਰੀਆ ਮਹਾਜਨ ਨੇ ਕਿਹਾ ਦਿਰਤੀ ਇਨ੍ਹਾਂ ਚੀਜ਼ਾਂ ਦੀ ਪਹਿਚਾਣ ਕਰਵਾਉਣ ਲਈ ਉਨ੍ਹਾਂ ਨੂੰ ਜ਼ਿਆਦਾ ਨਹੀਂ ਮਿਹਨਤ ਨਹੀਂ ਕਰਨੀ ਪਈ ਸਗੋਂ ਉਨ੍ਹਾਂ ਦੀ ਬੇਟੀ ਵੱਲੋਂ ਖੇਡ ਖੇਡ ਵਿੱਚ ਸਭ ਕੁਝ ਯਾਦ ਕੀਤਾ ਗਿਆ ਉਨਾਂ ਦਿਰਤੀ ਦੀ ਇਸ ਸਫਲਤਾ ਤੇ ਮਾਣ ਮਹਿਸੂਸ ਹੋ ਰਿਹਾ ਹੈ। ਦਿਰਤੀ ਮਹਾਜਨ ਹੋਰਨਾਂ ਬੱਚਿਆਂ ਲਈ ਵੀ ਇੱਕ ਮਿਸਾਲ ਬਣੀ ਹੈ ਜਿਸ ਨੂੰ ਦੇਖ ਕੇ ਮਾਪੇ ਆਪਣੇ ਬੱਚਿਆਂ ਨੂੰ ਦਿਰਤੀ ਮਹਾਜਨ ਵਾਂਗੂੰ ਬਣਾਉਣ ਦੀ ਕੋਸ਼ਿਸ਼ ਕਰਨਗੇ ਤਾਂ ਜੋ ਉਨ੍ਹਾਂ ਮਾਪਿਆਂ ਨੂੰ ਆਪਣੇ ਬੱਚਿਆਂ ਤੇ ਫ਼ਕਰ ਮਹਿਸੂਸ ਹੋ ਸਕੇ।

ਦਿਰਤੀ ਮਹਾਜਨ ਦੀ ਮਿਹਨਤ ਪਿੱਛੇ ਇੱਕਲੇ ਮਾਤਾ ਰੀਆ ਮਹਾਜਨ, ਅਤੇ ਪਿਤਾ ਰੋਹਿਤ ਮਹਾਜਨ ਦੇ ਨਾਲ ਨਾਲ ਦਾਦਾ ਵਿਜੈ ਮਹਾਜਨ, ਦਾਦੀ ਵੀਨਾ ਮਹਾਜਨ, ਚਾਚਾ ਮੋਹਿਤ/ਸੁਸ਼ਾਂਤ ਅਤੇ ਰਜਨੀ ਮਹਾਜਨ ਦਾ ਵੱਡਾ ਯੋਗਦਾਨ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮੈਡਮ ਅਪਨੀਤ ਰਿਆਤ ਜੀ ਵੱਲੋਂ ਦਿਰਤੀ ਮਹਾਜਨ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਪ੍ਰਾਪਤੀ ਲਈ ਪੂਰੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਨਾਮ ਦਰਜ ਕਰਵਾਉਣਾ ਦਿੱਤੀ ਮਹਾਜਨ ਦੀ ਸ਼ੁਰੂਆਤ ਵਿੱਚ ਇੱਕ ਪ੍ਰਭਾਵਸ਼ਾਲੀ ਸ਼ੁਰੂਆਤ ਹੈ ਅਤੇ ਭਵਿੱਖ ਵਿੱਚ ਵੀ ਉਸਦੀ ਵੱਡੀ ਸਫਲਤਾ ਦੀ ਕਾਮਨਾ ਕਰਦੇ ਹਨ।

-PTC News

Related Post