ਬਾਬੇ ਨਾਨਕ ਦੀਆਂ ਤਸਵੀਰਾਂ ਦਾ ਪੇਂਟਰ ਹੈ ਪਾਕਿਸਤਾਨੀ ਬਾਬੂ

By  Jashan A November 11th 2019 07:37 PM

ਬਾਬੇ ਨਾਨਕ ਦੀਆਂ ਤਸਵੀਰਾਂ ਦਾ ਪੇਂਟਰ ਹੈ ਪਾਕਿਸਤਾਨੀ ਬਾਬੂ,ਦੁਬਈ: ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੁਨੀਆ ਭਰ 'ਚ ਵਸਦੀ ਨਾਨਕ ਨਾਮ ਲੇਵਾ ਸੰਗਤਾਂ 'ਚ ਖਾਸਾ ਉਤਸ਼ਾਹ ਪਾਇਆ ਜਾ ਰਿਹਾ ਹੈ। ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਸੰਗਤਾਂ ਵੱਲੋਂ ਵੱਡੇ ਪੱਧਰ 'ਤੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ।

Guru Jiਉਥੇ ਹੀ ਸੰਗਤਾਂ ਵੱਲੋਂ ਗੁਰੂ ਸਾਹਿਬ ਜੀ ਨੂੰ ਵੱਖਰੇ ਢੰਗ ਨਾਲ ਯਾਦ ਕੀਤਾ ਜਾ ਰਿਹਾ ਹੈ। ਅਜਿਹੇ 'ਚ ਪਾਕਿਸਤਾਨ ਦੇ ਲਾਹੌਰ 'ਚ ਰਹਿਣ ਵਾਲੇ ਇੱਕ ਪੇਂਟਰ ਵੱਲੋਂ ਵੀ ਗੁਰੂ ਸਾਹਿਬ ਨੂੰ ਅਨੋਖੇ ਢੰਗ ਨਾਲ ਯਾਦ ਕੀਤਾ ਗਿਆ ਹੈ।

ਹੋਰ ਪੜ੍ਹੋ: ਨਾਭਾ: 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਗਿਆ ਵਿਸ਼ਾਲ ਗੁਰਮਤਿ ਸਮਾਗਮ, ਵੱਡੀ ਗਿਣਤੀ 'ਚ ਸੰਗਤਾਂ ਨੇ ਕੀਤੀ ਸ਼ਮੂਲੀਅਤ

ਦਰਅਸਲ, ਇਸ ਪੇਂਟਰ ਨੇ ਗੁਰੂ ਨਾਨਕ ਪਾਤਸ਼ਾਹ ਦੀਆਂ ਅਲੌਕਿਕ ਤਸਵੀਰਾਂ ਬਣਾਈਆਂ ਹਨ, ਜਿਸ ਨੂੰ ਦੇਖ ਹਰ ਕਿਸੇ ਦੀ ਰੂਹ ਖੁਸ਼ ਹੋ ਰਹੀ ਹੈ। ਇਥੇ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਕਿ ਬਾਬੂ ਨੇ ਇਹ ਸਾਰੀਆਂ ਤਸਵੀਰਾਂ ਪਣੇ ਖੂਨ ਨਾਲ ਬਣਾਈਆਂ ਹਨ। ਇਸ ਤੋਂ ਪਹਿਲਾਂ ਵੀ ਬਾਬੂ ਸਿੱਖ ਗੁਰੂਆਂ ਦੀਆਂ ਤਸਵੀਰਾਂ ਬਣਾ ਚੁੱਕਿਆ ਹੈ।

Guru Jiਤੁਹਾਨੂੰ ਦੱਸ ਦੇਈਏ ਕਿ ਇਸ ਪੇਂਟਰ ਦਾ ਨਾਮ ਬਾਬੂ ਹੈ, ਜੋ ਕਿ ਅੱਜ ਕੱਲ ਦੁਬਈ 'ਚ ਕੰਮ ਕਰ ਰਿਹਾ ਹੈ। ਇਸ ਪੇਂਟਰ ਦਾ ਕਹਿਣਾ ਹੈ ਕਿ ਉਹ ਇਹਨਾਂ ਸਾਰੀਆਂ ਤਸਵੀਰਾਂ ਦੀ ਸ੍ਰੀ ਕਰਤਾਰਪੁਰ ਸਾਹਿਬ ਅਤੇ ਭਾਰਤ 'ਚ ਵੀ ਵੱਖ-ਵੱਖ ਗੁਰੂ-ਧਾਮਾਂ 'ਤੇ ਪ੍ਰਦਰਸ਼ਨੀ ਲਗਾਵੇਗਾ। ਉਸ ਦੀ ਸੋਚ ਅਨੁਸਾਰ ਤਸਵੀਰਾਂ ਰਾਹੀਂ ਧਰਮ, ਜਾਤ-ਪਾਤ ਤੋਂ ਹਟ ਕੇ ਮਨੁੱਖੀ ਰਿਸ਼ਤੇ ਮਜਬੂਤ ਕੀਤੇ ਜਾ ਸਕਦੇ ਹਨ।

ਜ਼ਿਕਰ ਏ ਖਾਸ ਹੈ ਕਿ 550 ਸਾਲਾ ਪ੍ਰਕਾਸ਼ ਪੁਰਬ ਵੱਡੇ ਪੱਧਰ ‘ਤੇ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ‘ਤੇ ਮਨਾਇਆ ਜਾ ਰਿਹਾ ਹੈ। ਜਿਸ ਦੌਰਾਨ ਦੁਨੀਆ ਭਰ ਤੋਂ ਵੱਡੀ ਗਿਣਤੀ ‘ਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ ਤੇ ਹਰ ਰੋਜ਼ ਲੱਖਾਂ ਦੀ ਤਦਾਦ ‘ਚ ਸੰਗਤਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਹਨ।

-PTC News

Related Post