Delhi Airport: ਦਿੱਲੀ ਏਅਰਪੋਰਟ 'ਤੇ ਵਾਪਰਿਆ ਵੱਡਾ ਹਾਦਸਾ, ਛੱਤ ਡਿੱਗਣ ਨਾਲ 6 ਲੋਕ ਜ਼ਖਮੀ
Delhi Airport Accident: ਦਿੱਲੀ ਹਵਾਈ ਅੱਡੇ ਦੇ ਟਰਮੀਨਲ-1 'ਤੇ ਛੱਤ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਸ਼ੁੱਕਰਵਾਰ ਸਵੇਰੇ ਟਰਮੀਨਲ 1 'ਤੇ ਏਅਰਪੋਰਟ ਦੀ ਛੱਤ ਇਕ ਵਾਹਨ 'ਤੇ ਡਿੱਗ ਗਈ। ਇਸ ਹਾਦਸੇ 'ਚ 6 ਲੋਕ ਜ਼ਖਮੀ ਹੋ ਗਏ ਹਨ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਫਾਇਰ ਸਰਵਿਸ ਨੇ ਸਾਰਿਆਂ ਨੂੰ ਬਚਾ ਕੇ ਹਸਪਤਾਲ ਪਹੁੰਚਾਇਆ।
#UPDATE | 6 people injured after a roof collapsed at Terminal-1 of Delhi airport: Atul Garg, Fire Director https://t.co/r0ikZqMq9N
— ANI (@ANI) June 28, 2024
ਦਿੱਲੀ ਫਾਇਰ ਸਰਵਿਸਿਜ਼ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਹਵਾਈ ਅੱਡੇ ਦੇ ਟਰਮੀਨਲ-1 'ਤੇ ਛੱਤ ਡਿੱਗ ਗਈ। ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਹਾਦਸੇ ਤੋਂ ਬਾਅਦ ਸ਼ੁਰੂਆਤ 'ਚ ਚਾਰ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਹੁਣ ਜ਼ਖਮੀਆਂ ਦੀ ਗਿਣਤੀ 6 ਹੋ ਗਈ ਹੈ।
ਫਾਇਰ ਬ੍ਰਿਗੇਡ ਨੇ ਫਸੇ ਵਿਅਕਤੀ ਨੂੰ ਬਚਾਇਆ
ਪ੍ਰਾਪਤ ਜਾਣਕਾਰੀ ਅਨੁਸਾਰ ਫਾਇਰ ਸਰਵਿਸ ਨੂੰ ਸ਼ੁੱਕਰਵਾਰ ਸਵੇਰੇ 5.30 ਵਜੇ ਫੋਨ ਆਇਆ ਕਿ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ-1 ਦੀ ਛੱਤ ਡਿੱਗ ਗਈ ਹੈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ। ਹੁਣ ਤੱਕ ਤਿੰਨ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਸੀ ਪਰ ਇਕ ਵਿਅਕਤੀ ਫਸ ਗਿਆ ਸੀ। ਉਸ ਨੂੰ ਵੀ ਹੁਣ ਬਚਾ ਲਿਆ ਗਿਆ ਹੈ।
ਅਜਿਹਾ ਹੀ ਹਾਦਸਾ ਜਬਲਪੁਰ ਏਅਰਪੋਰਟ 'ਤੇ ਵੀ ਹੋਇਆ
ਜਬਲਪੁਰ ਦਾ ਨਵਾਂ ਹਵਾਈ ਅੱਡਾ ਸ਼ਹਿਰ ਦੀ ਪਹਿਲੀ ਬਾਰਿਸ਼ ਨੂੰ ਝੱਲ ਨਹੀਂ ਸਕਿਆ। 450 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਦੁਮਨਾ ਹਵਾਈ ਅੱਡੇ 'ਤੇ ਵੀਰਵਾਰ (27 ਜੂਨ) ਨੂੰ ਟਰਮੀਨਲ ਦੀ ਇਮਾਰਤ ਦੇ ਡਰਾਪ ਐਂਡ ਗੋ ਏਰੀਏ 'ਚ ਟੈਂਸਿਲ ਰੂਫ ਫਟਣ ਕਾਰਨ ਪਾਣੀ ਦਾ ਹੜ੍ਹ ਆ ਗਿਆ ਅਤੇ ਇਕ ਕਾਰ ਚਕਨਾਚੂਰ ਹੋ ਗਈ। ਇਸ ਘਟਨਾ ਵਿੱਚ ਆਮਦਨ ਕਰ ਵਿਭਾਗ ਦਾ ਇੱਕ ਅਧਿਕਾਰੀ ਅਤੇ ਉਸ ਦਾ ਡਰਾਈਵਰ ਵਾਲ-ਵਾਲ ਬਚ ਗਏ।
ਦਿੱਲੀ 'ਚ ਸ਼ੁੱਕਰਵਾਰ ਨੂੰ ਪਹਿਲੀ ਭਾਰੀ ਬਾਰਿਸ਼ ਹੋਈ
ਦਿੱਲੀ 'ਚ ਸ਼ੁੱਕਰਵਾਰ ਨੂੰ ਮਾਨਸੂਨ ਦੀ ਪਹਿਲੀ ਭਾਰੀ ਬਾਰਿਸ਼ ਦੇਖਣ ਨੂੰ ਮਿਲੀ। ਸਵੇਰੇ 4:30 ਤੋਂ 5:00 ਵਜੇ ਤੱਕ ਭਾਰੀ ਮੀਂਹ ਨੇ ਦਿੱਲੀ ਨੂੰ ਗਰਮੀ ਤੋਂ ਰਹਿਤ ਦਿੱਤੀ। ਹਾਲਾਂਕਿ ਇਸ ਕਾਰਨ ਸਵੇਰ ਤੋਂ ਹੀ ਸ਼ਹਿਰ ਵਿਚ ਪਾਣੀ ਭਰ ਗਿਆ ਅਤੇ ਆਵਾਜਾਈ ਵਿਵਸਥਾ ਵਿਗੜ ਗਈ। ਕਈ ਥਾਵਾਂ ’ਤੇ ਲੰਮਾ ਟਰੈਫਿਕ ਜਾਮ ਲੱਗਿਆ ਹੋਇਆ ਹੈ ਅਤੇ ਲੋਕਾਂ ਨੂੰ ਉੱਥੇ ਪਹੁੰਚਣ ਲਈ ਦੋ ਘੰਟੇ ਤੋਂ ਵੱਧ ਸਮਾਂ ਲੱਗ ਰਿਹਾ ਹੈ।
- PTC NEWS