ਹਾਥਰਸ ‘ਚ ਮਾਸੀ ਦੇ ਮੁੰਡੇ ਨੇ 6 ਸਾਲਾ ਬੱਚੀ ਨਾਲ ਕੀਤਾ ਜ਼ਬਰ- ਜ਼ਿਨਾਹ , ਬੱਚੀ ਦੀ ਮੌਤ ਤੋਂ ਬਾਅਦ ਭੜਕੇ ਮਾਪੇ

By  Shanker Badra October 6th 2020 12:18 PM

ਹਾਥਰਸ ‘ਚ ਮਾਸੀ ਦੇ ਮੁੰਡੇ ਨੇ 6 ਸਾਲਾ ਬੱਚੀ ਨਾਲ ਕੀਤਾ ਜ਼ਬਰ- ਜ਼ਿਨਾਹ , ਬੱਚੀ ਦੀ ਮੌਤ ਤੋਂ ਬਾਅਦ ਭੜਕੇ ਮਾਪੇ:ਹਾਥਰਸ : ਯੂਪੀ ਦੇ ਹਾਥਰਸ ‘ਚ ਦਲਿਤ ਲੜਕੀ ਨਾਲ ਸਮੂਹਿਕ ਜ਼ਬਰ ਜਨਾਹ ਤੋਂ ਬਾਅਦ ਮੌਤ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਸੀ ਕਿ ਹਾਥਰਸ ਦੀ ਇਕ ਹੋਰ ਬੱਚੀ ਨਾਲ ਜ਼ਬਰ- ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਓਥੇ 6 ਸਾਲਾ ਬੱਚੀ ਨਾਲ ਮਾਸੀ ਦੇ ਮੁੰਡੇ ਨੇ ਜ਼ਬਰ ਜਨਾਹ ਕੀਤਾ ਤੇ ਬੱਚੀ ਦੀ ਹਾਲਤ ਵਿਗੜਨ ਕਾਰਨ ਬੱਚੀ ਨੂੰ ਦਿੱਲੀ ਵਿਖੇ ਲਿਆਂਦਾ ਗਿਆ ,ਜਿੱਥੇ ਉਸ ਦੀ ਮੌਤ ਹੋ ਗਈ ਹੈ।

ਹਾਥਰਸ ‘ਚ ਮਾਸੀ ਦੇ ਮੁੰਡੇ ਨੇ 6 ਸਾਲਾ ਬੱਚੀ ਨਾਲ ਕੀਤਾ ਜ਼ਬਰ- ਜ਼ਿਨਾਹ , ਬੱਚੀ ਦੀ ਮੌਤ ਤੋਂ ਬਾਅਦ ਭੜਕੇ ਮਾਪੇ

ਮਿਲੀ ਜਾਣਕਾਰੀ ਅਨੁਸਾਰ 15 ਦਿਨ ਪਹਿਲਾਂ ਸਾਦਾਬਾਦ ਖੇਤਰ ਦੇ ਮਈ ਜਟੋਈ ਵਾਸੀ 6 ਸਾਲਾ ਕੁੜੀ ਨਾਲ ਅਲੀਗੜ੍ਹ ਜ਼ਿਲ੍ਹੇ ਦੇ ਇਗਲਾਸ ਪਿੰਡ 'ਚ ਜਬਰ ਜ਼ਿਨਾਹ ਦੀ ਘਟਨਾ ਵਾਪਰੀ ਸੀ। ਕੁੜੀ ਦਾ ਦਿੱਲੀ ਦੇ ਇਕ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਜਿੱਥੇ ਕੁੜੀ ਦੀ ਮੌਤ ਤੋਂ ਬਾਅਦ ਗੁੱਸੇ ਪਰਿਵਾਰ ਵਾਲਿਆਂ ਨੇ ਲਾਸ਼ ਸੜਕ 'ਤੇ ਰੱਖ ਕੇ ਜਾਮ ਲਗਾ ਦਿੱਤਾ। ਇਸ ਦੌਰਾਨ ਬੱਚੀ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਗਾਏ ਹਨ।

ਹਾਥਰਸ ‘ਚ ਮਾਸੀ ਦੇ ਮੁੰਡੇ ਨੇ 6 ਸਾਲਾ ਬੱਚੀ ਨਾਲ ਕੀਤਾ ਜ਼ਬਰ- ਜ਼ਿਨਾਹ , ਬੱਚੀ ਦੀ ਮੌਤ ਤੋਂ ਬਾਅਦ ਭੜਕੇ ਮਾਪੇ

ਬੱਚੀ ਦੀ ਮੌਤ ਤੋਂ ਭੜਕੇ ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਜਦੋਂ ਤੱਕ ਸਹੀ ਦੋਸ਼ੀ ਨਹੀਂ ਫੜਿਆ ਜਾਵੇਗਾ ਅਤੇ ਇਗਲਾਸ ਐੱਸ.ਓ. ਨੂੰ ਮੁਅੱਤਲ ਨਹੀਂ ਕੀਤਾ ਜਾਵੇਗਾ, ਉਦੋਂ ਤੱਕ ਉਹ ਬੱਚੀ ਦਾ ਅੰਤਿਮ ਸਸਕਾਰ ਨਹੀਂ ਕਰਨਗੇ। ਇਸ ਮੌਕੇ 'ਤੇ ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ ਹੈ। ਇਸ ਮਾਮਲੇ 'ਚ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ ਪਰ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੇ ਸਹੀ ਦੋਸ਼ੀ ਨੂੰ ਨਹੀਂ ਫੜਿਆ ਹੈ।

ਹਾਥਰਸ ‘ਚ ਮਾਸੀ ਦੇ ਮੁੰਡੇ ਨੇ 6 ਸਾਲਾ ਬੱਚੀ ਨਾਲ ਕੀਤਾ ਜ਼ਬਰ- ਜ਼ਿਨਾਹ , ਬੱਚੀ ਦੀ ਮੌਤ ਤੋਂ ਬਾਅਦ ਭੜਕੇ ਮਾਪੇ

ਇਸ ਦੌਰਾਨ ਕੁੜੀ ਦੇ ਪਿਤਾ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਮੇਰੀਆਂ 2 ਕੁੜੀਆਂ ਉਸ ਦੀ ਮਾਸੀ ਆਪਣੀ ਘਰ ਲੈ ਗਈ ਸੀ। ਉੱਥੇ ਮਾਸੀ ਦੇ ਮੁੰਡੇ ਨੇ ਸਭ ਤੋਂ ਛੋਟੀ ਕੁੜੀ ਨਾਲ ਜ਼ਬਰ ਜ਼ਿਨਾਹ ਕੀਤਾ। ਪੀੜਤ ਲੜਕੀ ਦੇ ਪਿਤਾ ਨੇ ਮੰਗ ਕੀਤੀ ਹੈ ਕਿ ਪੁਲਿਸ ਮੇਰੀ ਵੱਡੀ ਕੁੜੀ ਨੂੰ ਵਾਪਸ ਘਰ ਲਿਆਏ ਅਤੇ ਸਹੀ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ  ਪੁਲਿਸ ਨੇ ਗਲਤ ਮੁੰਡੇ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਮਾਨਸਿਕ ਰੂਪ ਨਾਲ ਬੀਮਾਰ ਹੈ। ਕੁੜੀ ਦੇ ਪਿਤਾ ਨੇ ਇਗਲਾਸ ਦੇ ਐੱਸ.ਓ. 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ।

educare

ਦੱਸ ਦੇਈਏ ਕਿ ਇਸ ਤੋਂ ਪਹਿਲਾਂ 14 ਸਤੰਬਰ ਨੂੰ ਹਾਥਰਸ ‘ਚ ਇਕ ਦਲਿਤ ਲੜਕੀ ਨਾਲ ਦਰਿੰਦਗੀ ਕੀਤੀ ਗਈ ਸੀ। ਇੱਥੇ ਇਕ 19 ਸਾਲ ਦੀ ਲੜਕੀ ਨਾਲ ਦੋਸ਼ੀਆਂ ਨੇ ਪਹਿਲਾਂ ਜਬਰ ਜਨਾਹ ਕੀਤਾ, ਉਸ ਦੀ ਕੁੱਟਮਾਰ ਕਰ ਕੇ ਰੀੜ ਦੀ ਹੱਡੀ ਤੋੜ ਦਿੱਤੀ, ਇਸ ਤੋਂ ਬਾਅਦ ਦੋਸ਼ੀਆਂ ਨੇ ਲੜਕੀ ਦੀ ਜੀਭ ਵੀ ਕੱਟ ਦਿੱਤੀ ਤੇ ਅੱਧ ਮਰੀ ਹਾਲਤ ‘ਚ ਸੜਕ ‘ਤੇ ਛੱਡ ਦਿੱਤਾ। ਪੀੜਤ ਨੂੰ ਅਲੀਗੜ੍ਹ ਜੇਐੱਨ ਮੈਡੀਕਲ ਕਾਲਜ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਪੀੜਤ ਲੜਕੀ ਨੇ ਦਮ ਤੋੜ ਦਿੱਤਾ। ਜਿਸ ਤੋਂ ਬਾਅਦ ਪੂਰਾ ਦੇਸ਼ ਉਸ ਲਈ ਸੜਕਾਂ ‘ਤੇ ਉਤਰ ਕੇ ਇਨਸਾਫ਼ ਮੰਗ ਰਿਹਾ ਹੈ।

-PTCNews

Related Post