ਲੁਧਿਆਣਾ: ਪੋਤੀ ਨੂੰ ਵੇਚਣਾ ਚਾਹੁੰਦੀ ਸੀ ਦਾਦੀ, ਘਰ ਅੰਦਰ ਦਰਦਨਾਕ ਘਟਨਾ ਨੂੰ ਦਿੱਤਾ ਅੰਜ਼ਾਮ

By  Shanker Badra March 16th 2020 05:29 PM

ਲੁਧਿਆਣਾ: ਪੋਤੀ ਨੂੰ ਵੇਚਣਾ ਚਾਹੁੰਦੀ ਸੀ ਦਾਦੀ, ਘਰ ਅੰਦਰ ਦਰਦਨਾਕ ਘਟਨਾ ਨੂੰ ਦਿੱਤਾ ਅੰਜ਼ਾਮ:ਲੁਧਿਆਣਾ : ਨੂਰਵਾਲਾ ਰੋਡ ਸਥਿਤ ਪੰਚਸ਼ੀਲ 'ਚ ਬੀਤੇ ਦਿਨੀਂ ਇੱਕ ਬਜ਼ੁਰਗ ਔਰਤ ਵੱਲੋਂ ਆਪਣੀ 2 ਸਾਲ ਦੀ ਪੋਤੀ ਦਾ ਰਿੱਝਦੇ ਤੇਲ 'ਚ ਹੱਥ ਪਾ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਅਦਾਲਤ ਨੇ ਬੱਚੀ ਦੀ ਦਾਦੀ ਦਰਸ਼ਨ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਜੇਲ ਭੇਜ ਦਿੱਤਾ ਗਿਆ ਹੈ। ਦੋਸ਼ੀ ਦਰਸ਼ਨਾ ਨੂੰ ਬੀਤੇ ਦਿਨੀਂ ਜੋਧੇਵਾਲ ਪੁਲਿਸ ਨੇ ਘਰੋਂ ਹਿਰਾਸਤ 'ਚ ਲਿਆ ਸੀ। ਉਸ ਖਿਲਾਫ ਉਸ ਦੀ ਨੂੰਹ ਸੰਗੀਤਾ ਦੀ ਸ਼ਿਕਾਇਤ 'ਤੇ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ। [caption id="attachment_395779" align="aligncenter" width="300"]60-year-old grandmother dips 2-year-old granddaughter hand in boiling oil In Ludhiana ਲੁਧਿਆਣਾ: ਪੋਤੀ ਨੂੰ ਵੇਚਣਾ ਚਾਹੁੰਦੀ ਸੀ ਦਾਦੀ, ਘਰ ਅੰਦਰ ਦਰਦਨਾਕ ਘਟਨਾ ਨੂੰ ਦਿੱਤਾ ਅੰਜ਼ਾਮ[/caption] ਮਿਲੀ ਜਾਣਕਾਰੀ ਅਨੁਸਾਰ ਦਾਦੀ ਨੇ ਆਪਣੀ 2 ਸਾਲ ਦੀ ਪੋਤੀ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਪਰ ਨਾ ਵੇਚ ਪਾਉਣ 'ਤੇ ਉਸ ਨੇ ਬੱਚੀ ਦੇ ਦੋਵੇਂ ਹੱਥ ਉੱਬਲਦੇ ਹੋਏ ਗਰਮ ਤੇਲ 'ਚ ਪਾ ਦਿੱਤੇ, ਜਿਸ ਕਾਰਨ ਬੱਚੀ ਬੁਰੀ ਤਰ੍ਹਾਂ ਝੁਲਸ ਗਈ ਪਰ ਮਾਂ ਦੇ ਮੌਕੇ 'ਤੇ ਪਹੁੰਚਣ ਦੇ ਚਲਦੇ ਉਸ ਨੇ ਬੱਚੀ ਦਾ ਬਚਾਅ ਕੀਤਾ ਅਤੇ ਤੁਰੰਤ ਹੀ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਹੁਣ ਬੱਚੀ ਦੀ ਹਾਲਤ 'ਚ ਸੁਧਾਰ ਹੈ। ਜਿਸ ਤੋਂ ਬਾਅਦ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ ਸੰਗੀਤਾ ਦੀ ਸ਼ਿਕਾਇਤ 'ਤੇ ਪੰਚਸ਼ੀਲ ਕਾਲੋਨੀ ਦੇ ਦਰਸ਼ਨਾ ਰਾਣੀ ਵਿਰੁੱਧ ਮਾਮਲਾ ਦਰਜ ਕੀਤਾ ਹੈ। [caption id="attachment_395780" align="aligncenter" width="300"]60-year-old grandmother dips 2-year-old granddaughter hand in boiling oil In Ludhiana ਲੁਧਿਆਣਾ: ਪੋਤੀ ਨੂੰ ਵੇਚਣਾ ਚਾਹੁੰਦੀ ਸੀ ਦਾਦੀ, ਘਰ ਅੰਦਰ ਦਰਦਨਾਕ ਘਟਨਾ ਨੂੰ ਦਿੱਤਾ ਅੰਜ਼ਾਮ[/caption] ਇਹ ਘਟਨਾ ਬੁੱਧਵਾਰ ਸ਼ਾਮ ਕਰੀਬ 7.30 ਵਜੇ ਦੀ ਹੈ। ਇਸ ਦੌਰਾਨ ਦਾਦੀ ਪੋਤੀ ਨੂੰ ਚੁੱਕ ਕੇ ਰਸੋਈ 'ਚ ਲੈ ਗਈ, ਜਿੱਥੇ ਗੈਸ 'ਤੇ ਕੜਾਹੀ ਰੱਖੀ ਹੋਈ ਸੀ, ਜਿਸ ਵਿਚ ਸਰੋਂ ਦਾ ਤੇਲ ਰਿੱਝ ਰਿਹਾ ਸੀ। ਦਾਦੀ ਨੇ ਪੋਤੀ ਦਾ ਹੱਥ ਫੜ ਕੇ ਉਸ ਤੇਲ 'ਚ ਪਾ ਦਿੱਤਾ। ਸੰਗੀਤਾ ਨੇ ਦੱਸਿਆ ਕਿ ਉਸ ਨੇ ਹਿੰਮਤ ਕਰਦੇ ਹੋਏ ਕਿਸੇ ਤਰ੍ਹਾਂ ਸੱਸ ਦੀ ਚੁੰਗਲ 'ਚੋਂ ਆਪਣੀ ਬੇਟੀ ਨੂੰ ਬਚਾਇਆ ਤੇ ਘਰੋਂ ਬਾਹਰ ਭੱਜ ਗਈ। ਇਸ ਤੋਂ ਬਾਅਦ ਉਸ ਨੇ ਦੀਪਕ ਨੂੰ ਫੋਨ ਕਰ ਕੇ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਬੱਚੀ ਨੂੰ ਹਸਪਤਾਲ ਪਹੁੰਚਾਇਆ। ਸ਼ਿਕਾਇਤਕਰਤਾ ਮਹਿਲਾ ਦਾ ਪਤੀ ਦੀਪਕ ਕੁਮਾਰ ਰੇਲਵੇ ਵਿਭਾਗ ਦਾ ਮੁਲਾਜ਼ਮ ਹੈ ਅਤੇ ਗਿਆਸਪੁਰਾ ਫਾਟਕ 'ਤੇ ਉਸ ਦੀ ਗੇਟਮੈਨ ਦੀ ਡਿਊਟੀ ਹੈ। ਉਨ੍ਹਾਂ ਦੇ 2 ਬੱਚੇ 10 ਸਾਲ ਦਾ ਬੇਟਾ ਪੀਯੂਸ਼ ਅਤੇ 2 ਸਾਲ ਦੀ ਬੇਟੀ ਰੋਜ਼ਲ ਹੈ। ਉਕਤ ਦੋਸ਼ੀ ਮਹਿਲਾ ਦਰਸ਼ਨਾ ਰਾਣੀ ਉਸ ਦੀ ਸੱਸ ਹੈ। ਉਹ ਦਾਈ ਦਾ ਕੰਮ ਕਰਦੀ ਹੈ। ਸ਼ਿਕਾਇਤ ਕਰਤਾ ਅਨੁਸਾਰ ਉਸ ਦੀ ਸੱਸ ਦਰਸ਼ਨਾ ਉਨ੍ਹਾਂ ਦੀ ਬੇਟੀ ਰੋਜ਼ਲ ਨੂੰ ਪਸੰਦ ਨਹੀਂ ਕਰਦੀ ਸੀ। ਉਹ ਅਕਸਰ ਕਹਿੰਦੀ ਸੀ ਕਿ ਉਸ ਨੂੰ ਬੇਟਾ ਚਾਹੀਦਾ। ਇਸ ਕਾਰਨ ਉਹ ਅਕਸਰ ਬੇਟੀ ਨੂੰ ਵੇਚ ਦੇਣ ਦੀਆਂ ਗੱਲਾਂ ਕਰਦੀ ਸੀ। -PTCNews

Related Post