ਪੰਜਾਬ ਦੀਆਂ ਜੇਲ੍ਹਾਂ ਜਾਂ ਮੋਬਾਈਲ ਫੋਨ ਸ਼ੋਅਰੂਮ ! ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚੋਂ ਮਿਲੇ 7 ਮੋਬਾਈਲ ਫੋਨ

By  Jashan A February 20th 2020 03:00 PM

ਅੰਮ੍ਰਿਤਸਰ: ਪੰਜਾਬ ਦੀਆਂ ਜੇਲ੍ਹਾਂ 'ਚ ਲਗਾਤਾਰ ਮੋਬਾਈਲ ਫੋਨਾਂ ਦਾ ਮਿਲਣਾ ਸਿਲਸਿਲਾ ਜਾਰੀ ਹੈ। ਆਏ ਦਿਨ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚੋਂ ਮੋਬਾਈਲ ਫੋਨ ਮਿਲ ਰਹੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿਥੇ ਕੇਂਦਰੀ ਜੇਲ੍ਹ ਵਿੱਚੋਂ 7 ਮੋਬਾਈਲ ਫੋਨ ਬਰਾਮਦ ਹੋਏ ਹਨ। 7 Mobile Phones Recovered In Amritsar Jail ਮਿਲੀ ਜਾਣਕਾਰੀ ਮੁਤਾਬਕ ਜੇਲ੍ਹ ਅਧਿਕਾਰੀਆਂ ਨੇ ਤਲਾਸ਼ੀ ਦੌਰਾਨ 5 ਮੋਬਾਈਲ ਕੈਦੀਆਂ ਪਾਸੋ ਬਰਾਮਦ ਕੀਤੇ ਹਨ। ਉਥੇ ਹੀ ਅਧਿਕਾਰੀਆਂ ਨੇ 2 ਲਾਵਾਰਿਸ ਮੋਬਾਇਲ ਬਰਾਮਦ ਕੀਤੇ ਹਨ। ਫਿਲਹਾਲ ਪੁਲਿਸ ਨੇ 5 ਕੈਦੀਆਂ ਖਿਲ਼ਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੋਰ ਪੜ੍ਹੋ: ਪੰਜਾਬ ਦੀਆਂ ਜੇਲ੍ਹਾਂ ਜਾਂ ਮੋਬਾਈਲ ਦੁਕਾਨਾਂ, ਪਟਿਆਲਾ-ਬਠਿੰਡਾ ਜੇਲ੍ਹ 'ਚੋਂ ਮੁੜ ਬਰਾਮਦ ਹੋਏ ਮੋਬਾਈਲ ਆਏ ਦਿਨ ਮੋਬਾਈਲ ਫੋਨਾਂ ਦੇ ਮਿਲਣ ਕਾਰਨ ਇੰਝ ਜਾਪ ਰਿਹਾ ਹੈ ਕਿ ਪੰਜਾਬ ਦੀਨਾ ਜੇਲ੍ਹਾਂ ਹੁਣ ਮੋਬਾਈਲ ਫੋਨ ਸ਼ੋਅਰੂਮ ਬਣ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਫਰੀਦਕੋਟ ਜੇਲ ਵਿੱਚੋਂ 7 ਮੋਬਾਈਲ ਫੋਨ ਬਰਾਮਦ ਕੀਤੇ ਸਨ। 7 Mobile Phones Recovered In Amritsar Jail ਇਸ ਤੋਂ ਇਲਾਵਾ ਅੰਮ੍ਰਿਤਸਰ ਜੇਲ੍ਹ ਵਿੱਚੋਂ ਵੱਡੀ ਗਿਣਤੀ ‘ਚ ਮੋਬਾਈਲ ਫੋਨ ਬਰਾਮਦ ਹੋਏ ਹਨ, ਇਸੇ ਤਰ੍ਹਾਂ ਫਿਰੋਜ਼ਪੁਰ, ਪਟਿਆਲਾ, ਫਰੀਦਕੋਟ ਨਾਭਾ ਦੀ ਨਵੀਂ ਜੇਲ੍ਹ ਅਤੇ ਨਾਭਾ ਅਤਿ ਸੁਰੱਖਿਅਤ ਜੇਲ੍ਹ ਵਿੱਚੋਂ ਪੁਲਿਸ ਪ੍ਰਸ਼ਾਸਨ ਨੇ ਵੱਡੀ ਮਾਤਰਾ ‘ਚ ਮੋਬਾਈਲ ਫੋਨ ਬਰਾਮਦ ਕੀਤੇ ਹਨ। -PTC News

Related Post