Breaking News: ਘਰ ਪਰਤ ਰਹੇ 8 ਮਜ਼ਦੂਰਾਂ ਦੀ ਸੜਕ ਹਾਦਸੇ 'ਚ ਮੌਤ, 50 ਜ਼ਖ਼ਮੀ

By  Shanker Badra May 14th 2020 10:56 AM

Breaking News: ਘਰ ਪਰਤ ਰਹੇ 8 ਮਜ਼ਦੂਰਾਂ ਦੀ ਸੜਕ ਹਾਦਸੇ 'ਚ ਮੌਤ, 50 ਜ਼ਖ਼ਮੀ:ਭੋਪਾਲ: ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ 'ਚ ਹੋਏ ਸੜਕ ਹਾਦਸੇ 'ਚ 8 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਮੱਧ ਪ੍ਰਦੇਸ਼ ਦੇ ਗੁਨਾ 'ਚ ਕੱਲ ਰਾਤ ਪ੍ਰਵਾਸੀ ਮਜ਼ਦੂਰਾਂ ਨਾਲ ਭਰੇ ਟਰੱਕ ਤੇ ਬੱਸ ਵਿਚਕਾਰ ਟੱਕਰ ਹੋ ਗਈ ਹੈ। ਇਸ ਹਾਦਸੇ 'ਚ 8 ਮਜ਼ਦੂਰਾਂ ਦੀ ਮੌਤ ਹੋ ਗਈ ਤੇ 50 ਜ਼ਖ਼ਮੀ ਹੋ ਗਏ ਹਨ।

ਜਿਸ ਤੋਂ ਬਾਅਦ ਜ਼ਖਮੀਆਂ ਨੂੰ ਇਲਾਜ਼ ਲਈ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਗੁਨਾ ਦੇ ਛਾਉਣੀ ਥਾਣਾ ਇਲਾਕੇ ਕੋਲ ਦੇਰ ਰਾਤੀਂ ਵਾਪਰਿਆ ਹੈ। ਇਸ ਟਰੱਕ 'ਚ ਸਵਾਰ ਮਾਰੇ ਗਏ 8 ਮਜ਼ਦੂਰ ਮਹਾਰਾਸ਼ਟਰ ਤੋਂ ਉਤਰ ਪ੍ਰਦੇਸ਼ ਜਾ ਰਹੇ ਸਨ।

ਇਹ ਹਾਦਸਾ ਤਦ ਵਾਪਰਿਆ, ਜਦੋਂ ਟਰੱਕ ਦੀ ਬੱਸ ਨਾਲ ਟੱਕਰ ਹੋ ਗਈ। ਇਹ ਹਾਦਸਾ ਗੁਨਾ ਦੇ ਛਾਉਣੀ ਥਾਣਾ ਇਲਾਕੇ ਕੋਲ ਦੇਰ ਰਾਤੀਂ ਵਾਪਰਿਆ ਹੈ। ਚਸ਼ਮਦੀਦ ਗਵਾਹਾਂ ਮੁਤਾਬਕ ਬੱਸ ਅਤੇ ਟਰੱਕ ਵਿਚਾਲੇ ਟੱਕਰ ਇੰਨੀ ਜ਼ਬਰਦਸਤ ਸੀ ਕਿ 8 ਮਜ਼ਦੁਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਮੇਰਠ ’ਚ ਬੁੱਧਵਾਰ ਰਾਤੀਂ ਲਗਭਗ ਇੱਕ ਵਜੇ ਦਰਦਨਾਕ ਹਾਦਸੇ ’ਚ 6 ਵਿਅਕਤੀਆਂ ਦੀ ਮੌਤ ਹੋ ਗਈ ਸੀ। ਮੁਜ਼ੱਫ਼ਰਪੁਰ–ਸਹਾਰਨਪੁਰ ਸਟੇਟ ਹਾਈਵੇ ਉੱਤੇ ਪੰਜਾਬ ਤੋਂ ਪੈਦਲ ਪਰਤ ਰਹੇ ਮਜ਼ਦੂਰਾਂ ਨੂੰ ਇੱਕ ਰੋਡਵੇਜ਼ ਬੱਸ ਨੇ ਕੁਚਲ ਦਿੱਤਾ। ਉਸ ਹਾਦਸੇ ’ਚ ਚਾਰ ਮਜ਼ਦੂਰਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

-PTCNews

Related Post