ਕਬਾੜੀਏ ਦੀ ਦੁਕਾਨ ਤੋਂ ਦਿਨ ਦਿਹਾੜੇ ਲੁੱਟੇ 9 ਲੱਖ 50 ਹਾਜ਼ਰ ਰੁਪਏ, ਸੀਸੀਟੀਵੀ 'ਚ ਕੈਦ ਹੋਈ ਸਾਰੀ ਘਟਨਾ

By  Jasmeet Singh September 27th 2022 04:34 PM -- Updated: September 27th 2022 04:38 PM

ਬਟਾਲਾ, 27 ਸਤੰਬਰ: ਸੂਬੇ ਵਿੱਚ ਕਾਨੂੰਨ ਅਤੇ ਅਮਨ ਸ਼ਾਂਤੀ ਦੀ ਹਾਲਤ ਹਰ ਦਿਨ ਵਿਗੜਦੇ ਜਾ ਰਹੇ ਨੇ, ਹਾਲਤ ਇਹ ਹੋ ਚੁੱਕੇ ਨੇ ਕਿ ਅਮੀਰਾਂ ਦੇ ਘਰਾਂ ਤਾਂ ਜਿੱਥੇ ਲੁੱਟਾਂ ਖੋਹਾਂ ਆਮ ਜਿਹੀ ਗੱਲ ਬਣ ਚੁੱਕੀ ਹੈ ਉੱਥੇ ਹੀ ਹੁਣ ਕਬਾੜੀਆਂ ਦੀਆਂ ਦੁਕਾਨਾਂ ਵੀ ਲੁਟੇਰਿਆਂ ਦੇ ਨਿਸ਼ਾਨੇ 'ਤੇ ਹੈ। ਪੰਜਾਬ ਦੇ ਬਟਾਲਾ ਵਿੱਚ ਅੰਮ੍ਰਤਿਸਰ ਬਾਈਪਾਸ ਦੇ ਨਜ਼ਦੀਕ ਇੱਕ ਕਬਾੜੀਏ ਦੀ ਦੁਕਾਨ ਤੋਂ ਦਿਨ ਦਿਹਾੜੇ 9 ਲੱਖ 50 ਹਾਜ਼ਰ ਰੁਪਏ ਲੁੱਟੇ ਜਾਣ ਦੀ ਵਾਰਦਾਤ ਸਾਹਮਣੇ ਆਈ ਹੈ। ਇਹ ਲੁਟੇਰੇ ਕਬਾੜੀਏ ਦੀ ਦੁਕਾਨ 'ਤੇ ਆਲਟੋ ਗੱਡੀ 'ਚ ਸਵਾਰ ਹੋ ਕੇ ਆਏ ਸਨ ਤੇ ਆਪਣੇ ਆਪ ਨੂੰ ਗਾਹਕ ਦੱਸ ਪਹਿਲਾਂ ਤਾਂ ਦੁਕਾਨਦਾਰ ਦਾ ਭਰੋਸਾ ਜਿੱਤਿਆ ਫਿਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਗੱਡੀ ਲੈ ਕੇ ਅੰਮ੍ਰਤਿਸਰ ਬਾਈਪਾਸ ਵੱਲ ਨੂੰ ਫ਼ਰਾਰ ਹੋ ਗਏ। ਦੁਕਾਨ ਦੇ ਮਾਲਕ ਨੇ ਜਾਣਕਾਰੀ ਦਿੱਤੀ ਕਿ ਉਸ ਦਾ ਬੇਟਾ ਘਰੋਂ ਪੈਸੇ ਲੈ ਕੇ ਦੁਕਾਨ ਤੇ ਆਇਆ ਸੀ ਅਤੇ ਇਸ ਦਰਮਿਆਨ ਇੱਕ ਵਿਅਕਤੀ ਗਾਹਕ ਬਣ ਕੇ ਦੁਕਾਨ 'ਤੇ ਆਇਆ ਤੇ ਪੁਰਾਣਾ ਗਾਡਰ ਮੰਗਣ ਲੱਗ ਪਿਆ। ਜਦੋਂ ਬੇਟਾ ਗੋਦਾਮ ਵਿੱਚ ਗਾਰਡ ਲੈਣ ਗਿਆ ਤਾਂ ਮਗਰੋਂ ਦੂਸਰੇ ਲੁਟੇਰਿਆਂ ਨੇ ਅਲਮਾਰੀ ਤੋੜ ਕੇ ਪੈਸੇ ਕੱਢ ਲਏ ਅਤੇ ਗੱਡੀ 'ਚ ਬੈਠ ਅੰਮ੍ਰਤਿਸਰ ਬਾਈਪਾਸ ਵਾਲੇ ਪਾਸੇ ਫ਼ਰਾਰ ਹੋ ਗਏ। ਇਹ ਵੀ ਪੜ੍ਹੋ: ਬਿਕਰਮ ਸਿੰਘ ਮਜੀਠੀਆ ਦਾ ਵੱਡਾ ਬਿਆਨ, ਕਿਹਾ- ਸੰਜੇ ਸਿੰਘ ਦਾ ਹੰਕਾਰ ਵੀ ਜਲਦ ਟੁਟੇਗਾ ਮੋਕੇ "ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੁੱਟ ਦੀ ਜਾਣਕਾਰੀ ਮਿਲਣ 'ਤੇ ਤਫਤੀਸ਼ ਜਾਰੀ ਹੈ ਅਤੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਘਾਲਿਆ ਜਾ ਰਿਹਾ ਤਾਂ ਜੋ ਕੋਈ ਸਬੂਤ ਮਿਲ ਸਕੇ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਫੜ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। -PTC News

Related Post