3 ਮਿੰਟ ਦੀ Zoom ਕਾਲ 'ਤੇ CEO ਨੇ ਕੱਢੇ 900 ਕਰਮਚਾਰੀ , ਜਾਣੋ ਕਿਹੜੀ ਕੰਪਨੀ ਹੈ ਮਾਮਲਾ

By  Shanker Badra December 7th 2021 11:05 AM

ਨਿਊਯਾਰਕ : ਅਮਰੀਕਾ ਦੀ ਇੱਕ ਕੰਪਨੀ ਦੇ ਭਾਰਤੀ ਮੂਲ ਦੇ ਸੀਈਓ ਨੇ ਜ਼ੂਮ ਕਾਲ 'ਤੇ ਇੱਕ ਵੈਬੀਨਾਰ ਦੌਰਾਨ ਅਚਾਨਕ 900 ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਸੀਐਨਐਨ ਦੇ ਅਨੁਸਾਰ ਜ਼ੂਮ 'ਤੇ ਇੱਕ 'ਔਨਲਾਈਨ ਮੀਟਿੰਗ' ਦੌਰਾਨ ਬੇਟਰ ਡਾਟ ਕਾਮ ਦੇ ਸੀਈਓ ਵਿਸ਼ਾਲ ਗਰਗ ਨੇ ਅਚਾਨਕ ਆਪਣੇ ਨੌਂ ਪ੍ਰਤੀਸ਼ਤ ਕਰਮਚਾਰੀਆਂ ਨੂੰ ਬਰਖਾਸਤ ਕਰਨ ਦਾ ਐਲਾਨ ਕੀਤਾ। ਇਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

3 ਮਿੰਟ ਦੀ Zoom ਕਾਲ 'ਤੇ CEO ਨੇ ਕੱਢੇ 900 ਕਰਮਚਾਰੀ , ਜਾਣੋ ਕਿਹੜੀ ਕੰਪਨੀ ਹੈ ਮਾਮਲਾ

Mortgage LenderBetter.com ਘਰਾਂ ਦੇ ਮਾਲਕਾਂ ਨੂੰ ਹੋਮ ਲੋਨ ਸਮੇਤ ਕਈ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤੀ-ਅਮਰੀਕੀ ਸੀਈਓ ਨੇ ਕਿਹਾ ਕਿ ਵੱਡੀ ਛਾਂਟੀ ਦੇ ਪਿੱਛੇ ਮਾਰਕੀਟ ਕੁਸ਼ਲਤਾ, ਪ੍ਰਦਰਸ਼ਨ ਅਤੇ ਉਤਪਾਦਕਤਾ ਮੁੱਖ ਕਾਰਨ ਹਨ। ਜ਼ੂਮ ਕਾਲ ਦੇ ਦੌਰਾਨ 43 ਸਾਲਾ ਵਿਸ਼ਾਲ ਗਰਗ ਨੇ ਕਿਹਾ, 'ਇਹ ਉਹ ਖ਼ਬਰ ਹੈ ਜੋ ਤੁਸੀਂ ਨਹੀਂ ਸੁਣਨਾ ਚਾਹੁੰਦੇ। ਜੇਕਰ ਤੁਸੀਂ ਇਸ ਕਾਲ 'ਤੇ ਹੋ ਤਾਂ ਤੁਸੀਂ ਅਣਲਕੀ ਗਰੁੱਪ ਦਾ ਹਿੱਸਾ ਹੋ ,ਜਿਸ ਨੂੰ ਹਟਾਇਆ ਜਾ ਰਿਹਾ ਹੈ।

3 ਮਿੰਟ ਦੀ Zoom ਕਾਲ 'ਤੇ CEO ਨੇ ਕੱਢੇ 900 ਕਰਮਚਾਰੀ , ਜਾਣੋ ਕਿਹੜੀ ਕੰਪਨੀ ਹੈ ਮਾਮਲਾ

ਇੱਥੇ ਤੁਹਾਡੀ ਨੌਕਰੀ ਨੂੰ ਤੁਰੰਤ ਪ੍ਰਭਾਵ ਨਾਲ ਖਤਮ ਕਰ ਦਿੱਤਾ ਗਿਆ ਹੈ। ਨੌਕਰੀ ਤੋਂ ਕੱਢੇ ਗਏ ਕਰਮਚਾਰੀ Better.com ਦੇ ਕਰਮਚਾਰੀਆਂ ਦਾ ਲਗਭਗ 9 ਪ੍ਰਤੀਸ਼ਤ ਬਣਦੇ ਹਨ। ਇਸ ਕਾਲ ਦੌਰਾਨ ਸ਼ਾਇਦ ਕਿਸੇ ਵਿਅਕਤੀ ਨੇ ਇਸ ਨੂੰ ਰਿਕਾਰਡ ਕਰਕੇ ਸੋਸ਼ਲ ਮੀਡੀਆ 'ਤੇ ਲੀਕ ਕਰ ਦਿੱਤਾ। ਆਗਾਮੀ ਛੁੱਟੀਆਂ ਤੋਂ ਠੀਕ ਪਹਿਲਾਂ ਮੁਲਾਜ਼ਮਾਂ ਨੂੰ ਇਸ ਤਰ੍ਹਾਂ ਬਰਖਾਸਤ ਕਰਨ ਲਈ ਸੀਈਓ ਦੀ ਆਲੋਚਨਾ ਹੋ ਰਹੀ ਹੈ।

3 ਮਿੰਟ ਦੀ Zoom ਕਾਲ 'ਤੇ CEO ਨੇ ਕੱਢੇ 900 ਕਰਮਚਾਰੀ , ਜਾਣੋ ਕਿਹੜੀ ਕੰਪਨੀ ਹੈ ਮਾਮਲਾ

ਜਾਣਕਾਰੀ ਅਨੁਸਾਰ ਵਿਸ਼ਾਲ ਗਰਗ ਨੇ ਤਿੰਨ ਮਿੰਟ ਦੀ ਕਾਲ ਦੌਰਾਨ 900 ਕਰਮਚਾਰੀਆਂ ਨੂੰ ਹਟਾਉਣ ਦਾ ਹੁਕਮ ਦਿੱਤਾ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਕੱਢਣ ਦਾ ਫੈਸਲਾ ਉਨ੍ਹਾਂ ਲਈ ਚੁਣੌਤੀਪੂਰਨ ਸੀ। ਵਿਸ਼ਾਲ ਗਰਗ ਨੇ ਕਿਹਾ, ‘ਮੇਰੇ ਕਰੀਅਰ ਵਿੱਚ ਇਹ ਦੂਜੀ ਵਾਰ ਹੈ ਜਦੋਂ ਮੈਂ ਅਜਿਹਾ ਕਰ ਰਿਹਾ ਹਾਂ ਅਤੇ ਮੈਂ ਅਜਿਹਾ ਨਹੀਂ ਕਰਨਾ ਚਾਹੁੰਦਾ। ਪਿਛਲੀ ਵਾਰ ਜਦੋਂ ਮੈਂ ਅਜਿਹਾ ਕੀਤਾ ਤਾਂ ਮੈਂ ਰੋਇਆ ,ਮੈਨੂੰ ਇਸ ਵਾਰ ਮਜ਼ਬੂਤ ​​ਹੋਣ ਦੀ ਉਮੀਦ ਹੈ।

-PTCNews

Related Post